ਪੰਜਾਬ ਭਰ ਦੇ ਕਿਸਾਨਾਂ ਨੂੰ PAU ਦੀ ਸਲਾਹ, ਕਣਕ ਦਾ ਵੱਧ ਝਾੜ ਲੈਣ ਲਈ ਇਸ ਤਾਰੀਖ਼ ਤੱਕ ਕਰੋ ਬਿਜਾਈ

11/02/2022 3:52:41 PM

ਲੁਧਿਆਣਾ (ਸਲੂਜਾ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਪਿਛਲੇ ਸਾਲ ਮਾਰਚ 'ਚ ਘੱਟੋ-ਘੱਟ ਤਾਪਮਾਨ 'ਚ 2.1-6.6 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 'ਚ 2.6-6.6 ਡਿਗਰੀ ਸੈਲਸੀਅਸ ਦਾ ਅਚਾਨਕ ਵਾਧਾ ਕਣਕ ਦੀ ਫ਼ਸਲ ਲਈ ਅਣਉਚਿੱਤ ਰਿਹਾ ਹੈ। ਇਸ ਤਾਪਮਾਨ ਨੇ ਫ਼ਸਲ ਨੂੰ ਜਲਦੀ ਪੱਕਣ ਲਈ ਮਜਬੂਰ ਕੀਤਾ, ਜਿਸ ਨਾਲ ਅਨਾਜ ਸੁੰਗੜ ਜਾਂਦਾ ਹੈ ਅਤੇ ਝਾੜ ਵੀ ਘੱਟਦਾ ਹੈ। ਡਾ. ਗੋਸਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫਰਵਰੀ ਅਤੇ ਮਾਰਚ ਦੌਰਾਨ ਕਣਕ ਦੀ ਫ਼ਸਲ ਨੂੰ ਵੱਧ ਤਾਪਮਾਨ ਤੋਂ ਬਚਾਉਣ ਅਤੇ ਵੱਧ ਤੋਂ ਵੱਧ ਝਾੜ ਲੈਣ ਲਈ 15 ਨਵੰਬਰ ਤੋਂ ਪਹਿਲਾਂ ਫ਼ਸਲ ਦੀ ਬੀਜਾਈ ਕਰਨ। ਉਨ੍ਹਾਂ ਕਿਹਾ ਕਿ ਕਣਕ ਦੀਆ ਕਿਸਮਾਂ ਜਿਵੇਂ ਕਿ ਪੀ. ਬੀ. ਡਬਲਿਊ 826, ਪੀ. ਬੀ. ਡਬਲਯੂ 824, ਪੀ. ਬੀ. ਡਬਲਯੂ 766 (ਸੁਨੇਹਰੀ) ਅਤੇ ਪੀ. ਬੀ. ਡਬਲਯੂ 725 ਜਲਵਾਯੂ ਅਨੁਕੂਲ ਕਿਸਮਾਂ ਹਨ।  ਇਸ ਸਬੰਧੀ ਪ੍ਰਮੁੱਖ ਖੇਤੀ ਵਿਗਿਆਨੀ (ਕਣਕ) ਡਾ. ਹਰੀ ਰਾਮ ਨੇ ਕਿਸਾਨਾਂ ਨੂੰ ਜਾਗਰੂਕ ਕੀਤਾ ਕਿ ਨਵੰਬਰ ਦਾ ਪਹਿਲਾਂ ਪੰਦਰਵਾੜਾ ਕਣਕ ਦੀ ਬਿਜਾਈ ਦਾ ਸਭ ਤੋਂ ਉੱਤਮ ਸਮਾਂ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਕੈਮਿਸਟ ਹੁਣ ਹੋ ਜਾਣ ਸਾਵਧਾਨ! ਸਖ਼ਤ ਐਕਸ਼ਨ ਲੈਣ ਜਾ ਰਹੀ ਪੰਜਾਬ ਪੁਲਸ

ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਅਗਲੇ ਸੀਜ਼ਨ ਲਈ ਕਣਕ ਦਾ ਬੀਜ ਕਿਸੇ ਭਰੋਸੇਮੰਦ ਸਰੋਤ ਤੋਂ ਤਰਜ਼ੀਹੀ ਤੌਰ 'ਤੇ ਪੀ. ਏ. ਯੂ ਜਾਂ ਸਰਕਾਰੀ ਬੀਜ ਉਤਪਾਦਨ ਏਜੰਸੀਆਂ ਤੋਂ ਖਰੀਦਣ। ਉੁਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਉਹ ਪ੍ਰਾਈਵੇਟ ਏਜੰਸੀਆਂ ਤੋਂ ਖ਼ਰੀਦੇ ਬੀਜ ਦੀ ਵਰਤੋਂ ਕਰ ਰਹੇ ਹਨ ਤਾਂ ਪ੍ਰਮਾਣਿਤ ਬੀਜ ਹੀ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਰਹਿੰਦ ਖੂੰਹਦ ਦਾ ਪ੍ਰਬੰਧਨ ਹੈਪੀ ਸੀਡਰ, ਪੀ. ਏ. ਯੂ. ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ ਅਤੇ ਜ਼ੀਰੋ ਡੱਰਿਲ ਨਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬਿਜਾਈ ਸਮੇਂ ਮਿੱਟੀ ਦੀ ਲੋੜੀਂਦੀ ਕਣਕ ਦੀ ਸਫ਼ਲ ਕਾਸ਼ਤ ਲਈ ਲਾਹੇਵੰਦ ਹੈ।

ਇਹ ਵੀ ਪੜ੍ਹੋ : ਗੈਂਗਸਟਰ ਅੰਸਾਰੀ ਨੂੰ ਪੰਜਾਬ 'ਚ ਰੱਖਣ ਲਈ ਖ਼ਰਚੇ ਗਏ ਲੱਖਾਂ, ਹੁਣ ਮਿਹਰਬਾਨਾਂ 'ਤੇ ਡਿੱਗੇਗੀ ਗਾਜ਼

ਯੂਨੀਵਰਸਿਟੀ ਦੇ ਪ੍ਰਮੁੱਖ ਫ਼ਸਲ ਵਿਗਿਆਨੀ ਡਾ. ਵੀ. ਐਸ. ਸੋਹੂ, ਨੇ ਪੀ. ਬੀ. ਡਬਲਯੂ 826, ਪੀ. ਬੀ. ਡਬਲਯੂ 869 (ਹੈਪੀ ਸੀਡਰ, ਅਤੇ ਸੁਪਰ ਸੀਡਰ ਬਿਜਾਈ ਲਈ), ਪੀ. ਬੀ. ਡਬਲਯੂ 824, ਪੀ. ਬੀ. ਡਬਲਯੂ 803, (ਪੰਜਾਬ ਦੇ ਦੱਖਣੀ ਜਿਲ੍ਹਿਆਂ ਲਈ) ਸੁਨਿਹਰੀ (ਪੀ. ਬੀ. ਡਬਲਯੂ 766) ਪੀ. ਬੀ. ਡਬਲਯੂ, ਚਪਾਤੀ, ਉੱਨਤ ਪੀ. ਬੀ. ਡਬਲਯੂ 550, ਪੀ. ਬੀ. ਡਬਲਯੂ 124, ਪੀ. ਬੀ. ਡਬਲਯੂ 725, ਅਤੇ ਪੀ. ਬੀ. ਡਬਲਯੂ 677 ਨੂੰ ਬੀਜਣ 'ਤੇ ਜ਼ੋਰ ਦਿੱਤਾ। ਇਹ ਫ਼ਸਲਾਂ ਪੰਜਾਬ ਦੀਆਂ ਸਿੰਚਾਈ ਹਾਲਤਾਂ ਦੇ ਅਧੀਨ ਹਨ। ਉਨ੍ਹਾਂ ਅੱਗੇ ਕਿਹਾ ਕਿ ਕਣਕ ਦੀ ਕਿਸਮ ਪੀ. ਬੀ. ਡਬਲਯੂ 766, (ਸੁਨਿਹਰੀ) ਪੀ. ਬੀ. ਡਬਲਯੂ 824, ਤੇ ਪੀ. ਬੀ. ਡਬਲਯੂ 725 ਨੇ ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਿਛਲੇ ਸਾਲ ਫਰਵਰੀ ਤੋਂ ਅਪ੍ਰੈਲ ਤੱਕ ਪ੍ਰਚਲਿਤ ਉੱਚ ਤਾਪਮਾਨ ਦੇ ਬਾਵਜੂਦ ਝਾੜ 'ਚ ਘੱਟ ਕਮੀ ਨਾਲ ਵਧੀਆ ਪ੍ਰਦਰਸ਼ਨ ਕੀਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News