ਮੌਜੂਦਾ ਸੀਜ਼ਨ ਦੌਰਾਨ ਕਣਕ ਦਾ 400 ਐੱਲ.ਐੱਮ.ਟੀ. ਦਾ ਟੀਚਾ ਪੂਰਾ ਹੋਣ ਦੀ ਸੰਭਾਵਨਾ

Wednesday, Apr 29, 2020 - 12:00 PM (IST)

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਦੇਸ਼ ਦੇ ਸਾਰੇ ਖਰੀਦ ਪ੍ਰਮੁੱਖ ਰਾਜਾਂ ਵਿਚ ਕਣਕ ਦੀ ਖਰੀਦ ਤੇਜ਼ੀ ਨਾਲ ਚਲ ਰਹੀ ਹੈ। ਕੇਂਦਰੀ ਪੂਲ ਲਈ 26 ਅਪ੍ਰੈਲ ਤੱਕ 88.61 ਲੱਖ ਮੀਟ੍ਰਿਕ ਟਨ (ਐੱਲ.ਐੱਮ.ਟੀ.) ਕਣਕ ਦੀ ਪਹਿਲਾਂ ਹੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਵਿਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦਾ 48.27 ਲੱਖ ਮੀਟ੍ਰਿਕ ਟਨ ਦਾ ਹੈ, ਜਦਕਿ ਫਿਰ ਹਰਿਆਣਾ ਨੇ 19.07 ਲੱਖ ਮੀਟ੍ਰਿਕ ਟਨ ਦਾ ਹੈ। ਖਰੀਦ ਦੀ ਮੌਜੂਦਾ ਰਫਤਾਰ ਨੂੰ ਦੇਖਦੇ ਹੋਏ ਸੀਜ਼ਨ ਲਈ ਰੱਖੇ 400 ਲੱਖ ਮੀਟ੍ਰਿਕ ਟਨ ਦਾ ਟੀਚਾ ਪੂਰਾ ਹੋਣ ਦੀ ਸੰਭਾਵਨਾ ਹੈ। ਕੋਵਿਡ-19 ਦੇ ਫੈਲਣ ਦੇ ਭਾਰੀ ਖਤਰੇ ਨੂੰ ਦੇਖਦੇ  ਹੋਏ ਮੰਡੀਆਂ ਵਿਚ ਪਹਿਲਾਂ ਤੋਂ ਸਾਵਧਾਨੀ ਵਰਤਣ ਅਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾ ਕੇ ਖਰੀਦ ਕੀਤੀ ਜਾ ਰਹੀ ਹੈ। ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ  ਨਾ ਹੋਵੇ। ਸਰਪਲੱਸ ਤੋਂ ਖਪਤ ਵਾਲੇ ਖੇਤਰਾਂ ਵਿਚ ਅਨਾਜ ਭੇਜਣ ਦੀ ਚੰਗੀ ਰਫ਼ਤਾਰ ਨੂੰ ਜਾਰੀ ਰੱਖਦਿਆਂ, ਫੂਡ ਕਾਰਪੋਰੇਸ਼ਨ ਆਲ-ਇੰਡੀਆ (ਐੱਫ.ਸੀ.ਆਈ.) ਨੇ ਲੌਕਡਾਊਨ  ਦੀ ਮਿਆਦ ਦੌਰਾਨ 2000 ਤੋਂ ਵੱਧ ਰੇਲਾਂ ਭੇਜੀਆਂ।  

ਮਿਤੀ 27 ਅਪ੍ਰੈਲ ਤੱਕ, ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਅਨਾਜ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ 58.44 ਲੱਖ ਮੀਟ੍ਰਿਕ ਟਨ ਵਾਲੇ ਕੁੱਲ 2087 ਰੇਲਾਂ ਭੇਜੀਆਂ ਜਾ ਚੁੱਕੀਆਂ ਹਨ। ਇਸ ਸਮੇਂ ਦੌਰਾਨ ਖਪਤ ਵਾਲੇ ਰਾਜਾਂ ਦੇ ਬਹੁਤ ਸਾਰੇ ਪ੍ਰਮੁੱਖ ਅਨਲੋਡਿੰਗ ਸੈਂਟਰਾਂ ਦੇ ਹੌਟਸਪੌਟਸ ਅਤੇ ਕੰਟੇਨਮੈਂਟ ਜ਼ੋਨ ਵਜੋਂ ਐਲਾਨੇ ਜਾਣ ਕਾਰਨ ਆਈਆਂ ਭਾਰੀ ਰੁਕਾਵਟਾਂ ਦੇ ਬਾਵਜੂਦ 53.47 ਲੱਖ ਮੀਟ੍ਰਿਕ ਟਨ ਸਟਾਕਾਂ ਵਾਲੀਆਂ 1909 ਰੇਕਾਂ ਦੀ ਅਨਲੋਡਿੰਗ ਵੀ ਕੀਤੀ ਗਈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਪਾਬੰਦੀਆਂ ਵਿਚ ਹੌਲੀ-ਹੌਲੀ ਢਿੱਲ ਦੇਣ ਦੇ ਨਾਲ ਆਉਣ ਵਾਲੇ ਦਿਨਾਂ ਵਿਚ ਅਨਲੋਡਿੰਗ ਦੀ ਗਤੀ ਹੋਰ ਵਧਾ ਦਿੱਤੀ ਜਾਵੇਗੀ। 

ਪੜ੍ਹੋ ਇਹ ਵੀ ਖਬਰ - ਜਾਣੋ ਕੀ ਵਿਟਾਮਿਨ-ਡੀ ਅਤੇ ਧੁੱਪ ਸੇਕਣ ਨਾਲ ਕੋਰੋਨਾ ਵਾਇਰਸ ਦਾ ਹੱਲ ਹੋ ਸਕਦਾ ਹੈ ਜਾਂ ਨਹੀਂ (ਵੀਡੀਓ)

ਪੜ੍ਹੋ ਇਹ ਵੀ ਖਬਰ - ਜਾਣੋ ਸੀ-ਸੈਕਸ਼ਨ ਦੁਆਰਾ ਜਨਮ-ਦਰ 'ਤੇ ਕੋਰੋਨਾ ਦਾ ਕੀ ਰਿਹਾ ਅਸਰ (ਵੀਡੀਓ) 

ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਾਈ ‘ਮਾਈ ਦੌਲਤਾਂ ’

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀ.ਐੱਮ.ਜੀ.ਕੇ.ਏ.ਆਈ.) ਤਹਿਤ 3 ਮਹੀਨਿਆਂ (ਅਪ੍ਰੈਲ ਤੋਂ ਮਈ 2020) ਲਈ ਵੰਡੇ ਜਾਣ ਵਾਲੇ ਮੁਫਤ ਅਨਾਜ ਦੀ ਲਿਫਟਿੰਗ ਲੱਦਾਖ ਤੇ ਲਕਸ਼ਦੀਪ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ 3 ਮਹੀਨਿਆਂ ਲਈ ਪੂਰਾ ਕੋਟਾ ਚੁੱਕਣ ਦੇ ਕੰਮ ਵਿਚ ਚੰਗੀ ਤਰੱਕੀ ਹੋ ਰਹੀ ਹੈ। ਹੋਰ 7 ਰਾਜ ਜੂਨ ਮਹੀਨੇ ਦੇ ਕੋਟੇ ਨੂੰ ਚੁੱਕ ਰਹੇ ਹਨ ਜਦਕਿ 20 ਰਾਜ ਇਸ ਸਮੇਂ ਮਈ ਮਹੀਨੇ ਦਾ ਕੋਟਾ ਚੁਕਵਾ ਰਹੇ ਹਨ। 8 ਰਾਜ ਅਪ੍ਰੈਲ ਮਹੀਨੇ ਦੇ ਕੋਟੇ ਨੂੰ ਚੁਕਵਾ ਰਹੇ ਹਨ, ਜੋ ਮਹੀਨੇ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। 

ਐੱਫ.ਸੀ.ਆਈ. ਨੇ ਲੋੜਾਂ ਪੂਰੀਆਂ ਕਰਨ ਲਈ ਸਾਰੇ ਰਾਜਾਂ ਵਿਚ ਲੋੜੀਂਦੇ ਸਟਾਕ ਪਹੁੰਚਦੇ ਕਰਨ ਦੇ ਪ੍ਰਬੰਧ ਕੀਤੇ ਹਨ। ਪੱਛਮ ਬੰਗਾਲ ਦੇ ਮਾਮਲੇ ਵਿਚ 3 ਮਹੀਨਿਆਂ ਲਈ ਲੋੜੀਂਦੀ ਲਗਭਗ 9 ਲੱਖ ਮੀਟ੍ਰਿਕ ਟਨ ਅਲਾਟਮੈਂਟ ਦੀ ਯੋਜਨਾ ਪਹਿਲਾਂ ਤੋਂ ਤਿਆਰ ਹੈ, ਜਿਸ ਤਹਿਤ ਪੱਛਮੀ ਬੰਗਾਲ ਵਿਚ ਇੰਨੇ ਘੱਟ ਸਮੇਂ ਅੰਦਰ ਅਨਾਜ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ 4 ਰਾਜ ਤੇਲੰਗਾਨਾ, ਆਂਧਰ ਪ੍ਰਦੇਸ਼, ਛੱਤੀਸਗੜ੍ਹ ਅਤੇ ਓਡੀਸ਼ਾ ਤੋਂ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਚਾਵਲ ਨਾਲ ਭਰੀਆਂ ਲਗਭਗ 227 ਟ੍ਰੇਨਾਂ ਭੇਜੀਆਂ ਜਾਣਗੀਆਂ।

ਪੜ੍ਹੋ ਇਹ ਵੀ ਖਬਰ - ਆਮਦਨ ਵਿਚ ਵਾਧਾ ਅਤੇ ਕੁਦਰਤ ਲਈ ਵਰਦਾਨ : ਅੰਤਰ ਫਸਲੀ ਖੇਤੀ

ਪੜ੍ਹੋ ਇਹ ਵੀ ਖਬਰ - ‘ਜੇ ਭਾਰਤ ਨੂੰ ਬਚਾਉਣਾ ਹੈ ਤਾਂ ਕੋਰੋਨਾ ਟੈਸਟ ਹੋਵੇ ਮੁਫ਼ਤ’ 
 


rajwinder kaur

Content Editor

Related News