ਸੂਬੇ ਵਿੱਚ 9ਵੇਂ ਦਿਨ 733267 ਮੀਟਿ੍ਰਕ ਟਨ ਕਣਕ ਦੀ ਹੋਈ ਖ਼ਰੀਦ

Sunday, Apr 18, 2021 - 11:09 PM (IST)

ਚੰਡੀਗੜ੍ਹ -  ਪੰਜਾਬ ਰਾਜ ਵਿੱਚ ਅੱਜ ਕਣਕ ਦੀ ਖਰੀਦ ਦੇ ਨੋਵੇਂ ਦਿਨ 733267 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਗਈ ਜਿਸ ਵਿਚੋਂ ਸਰਕਾਰੀ ਏਜੰਸੀਆਂ ਵੱਲੋਂ 733167 ਅਤੇ ਆੜਤੀਆਂ ਵਲੋਂ 100 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ 733167 ਮੀਟਿ੍ਰਕ ਟਨ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਦੁਆਰਾ ਕੀਤੀ ਗਈ  ਹੈ ਜਿਸ ਵਿਚੋਂ ਪਨਗ੍ਰੇਨ ਵੱਲੋਂ 1097058 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 917372 ਮੀਟਿ੍ਰਕ ਟਨ ਅਤੇ ਪਨਸਪ ਵੱਲੋਂ 956551 ਮੀਟਿ੍ਰਕ ਟਨ ਕਣਕ ਖ਼ਰੀਦੀ  ਗਈ ਹੈ ਜਦਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 620960 ਮੀਟਿ੍ਰਕ ਟਨ  ਕਣਕ ਖ਼ਰੀਦੀ ਗਈ ਹੈ।

ਕੇਂਦਰ ਸਰਕਾਰ ਦੀ ਏਜੰਸੀ ਐਫ.ਸੀ.ਆਈ. ਵੱਲੋਂ 265565 ਮੀਟਿ੍ਰਕ ਟਨ ਕਣਕ ਖ਼ਰੀਦੀ ਗਈ ਹੈ। ਇਸ ਤੋਂ ਇਲਾਵਾ ਪਨਗ੍ਰੇਨ ਵਲੋਂ ਪੰਜਾਬ ਵਿੱਚ ਜਨਤਕ ਵੰਡ ਲਈ 315264 ਮੀਟਿ੍ਰਕ ਟਨ ਕਣਕ ਵੀ ਖਰੀਦੀ ਗਈ ਹੈ। ਬੁਲਾਰੇ ਨੇ ਦੱਸਿਆ ਨੋਵੇਂ ਦਿਨ ਦੀ ਖਰੀਦ ਸਮੇਤ ਹੁਣ ਤੱਕ ਰਾਜ ਵਿੱਚ ਕੁਲ  4173129  ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।    


Bharat Thapa

Content Editor

Related News