ਅੱਗ ਲੱਗਣ ਨਾਲ 150 ਏਕੜ ਖੜ੍ਹੀਬ ਪੱਕੀ ਕਣਕ ਸੜੀ

Tuesday, Apr 23, 2019 - 01:58 PM (IST)

ਅੱਗ ਲੱਗਣ ਨਾਲ 150 ਏਕੜ ਖੜ੍ਹੀਬ ਪੱਕੀ ਕਣਕ ਸੜੀ

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਥਾਨਾ ਸੁਲਤਾਨਪੁਰ ਲੋਧੀ ਦੇ ਇਲਾਕੇ 'ਚ ਪਿੰਡ ਦੀਪੇਵਾਲ ਨਜ਼ਦੀਕ ਰੇਲਵੇ ਲਾਈਨ ਨੇੜਲੇ ਕਣਕ ਦੇ ਖੇਤਾਂ 'ਚ ਮੰਗਲਵਾਰ ਦੁਪਹਿਰ ਸਮੇਂ ਅਚਾਨਕ ਅੱਗ ਲੱਗਣ ਨਾਲ ਕਿਸਾਨਾਂ ਦੀ 150 ਏਕੜ ਦੇ ਕਰੀਬ ਕਣਕ ਦੀ ਪੱਕੀ ਫਸਲ ਸੜ ਜਾਣ ਦੀ ਖਬਰ ਮਿਲੀ ਹੈ। ਕਿਸਾਨ ਮੁਖਤਾਰ ਸਿੰਘ ਰੂਬੀ ਜੋਸਣ ਨੇ ਦੱਸਿਆ ਕਿ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਸਹੀ ਪਤਾ ਨਹੀ ਲੱਗ ਸਕਿਆ। ਸੁਲਤਾਨਪੁਰ ਲੋਧੀ 'ਚ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਨਾਂ ਹੋਣ ਕਾਰਨ ਕਪੂਰਥਲਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਇਕ ਘੰਟੇ ਬਾਅਦ ਪੁੱਜੀ ਪਰ ਉਦੋਂ ਤੱਕ ਪਿੰਡਾਂ ਦੇ ਲੋਕਾਂ ਵੱਲੋਂ ਬੜੀ ਮਿਹਨਤ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਹੁਣ ਤੱਕ ਪ੍ਰਸ਼ਾਸ਼ਨ ਅਤੇ ਪੁਲਸ ਦਾ ਕੋਈ ਵੀ ਕਰਮਚਾਰੀ ਮੌਕੇ 'ਤੇ ਨਾਂ ਪੁੱਜਣ ਕਾਰਨ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।


author

shivani attri

Content Editor

Related News