ਬਠਿੰਡਾ : ਐਮਰਜੈਂਸੀ ਸਥਿਤੀ 'ਚ ਵਟਸਐੱਪ ਨੰਬਰ 'ਤੇ ਅਰਜ਼ੀ ਭੇਜ ਕੇ ਮੰਗੀ ਜਾ ਸਕਦੀ ਹੈ ਮਦਦ

Tuesday, Mar 24, 2020 - 05:00 PM (IST)

ਬਠਿੰਡਾ: ਕੋਰੋਨਾ ਵਾਇਰਸ ਕਾਰਨ ਉਪਜੀਆਂ ਸਥਿਤੀਆਂ ਦੇ ਮੱਦੇਨਜਰ ਲਗਾਏ ਕਰਫਿਊ ਦੌਰਾਨ ਜ਼ਿਲਾ ਪ੍ਰਸ਼ਾਸਨ ਬਠਿੰਡਾ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਜ਼ਿਲਾ ਵਾਸੀਆਂ ਲਈ ਐਮਰਜੇਂਸੀ ਸਥਿਤੀਆਂ 'ਚ ਮਦਦ ਲਈ ਵਿਵਸਥਾ ਕੀਤੀ ਹੈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਲਈ ਦਫ਼ਤਰ ਡਿਪਟੀ ਕਮਿਸ਼ਨਰ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਕਮਰਾ ਨੰਬਰ 209 ਵਿਖੇ ਮੋਨੀਟਰਿੰਗ ਸੈੱਲ ਸਥਾਪਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਸਥਾਪਤ ਕੀਤੇ ਸੈੱਲ 'ਚ ਦਿਨ-ਰਾਤ ਕਰਮਚਾਰੀ ਡਿਊਟੀ 'ਤੇ ਤਾਇਨਾਤ ਰਹਿਣਗੇ। ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਕੰਵਰਜੀਤ ਸਿੰਘ ਪੀ. ਸੀ. ਐੱਸ (ਅੰਡਰ ਟ੍ਰੇਨਿੰਗ) ਅਤੇ ਮਨਿੰਦਰਜੀਤ ਕੌਰ ਪੀ. ਸੀ. ਐੱਸ. (ਅੰਡਰ ਟ੍ਰੇਨਿੰਗ) ਇਸ ਸੈੱਲ ਦੇ ਨੋਡਲ ਅਧਿਕਾਰੀ ਹਨ। ਇਸ ਤੋਂ ਬਿਨਾਂ ਜੇਕਰ ਕਿਸੇ ਨਾਗਰਿਕ ਨੂੰ ਬਹੁਤ ਹੀ ਜ਼ਰੂਰੀ ਕੰਮ ਲਈ ਘਰੋਂ ਬਾਹਰ ਨਿਕਲਣ ਦੀ ਜਰੂਰਤ ਹੋਵੇ ਤਾਂ ਵਿਅਕਤੀ ਆਪਣੀ ਅਰਜ਼ੀ ਲਿਖ ਕੇ ਜਿਸ 'ਚ ਕੰਮ ਦਾ ਵੇਰਵਾ ਦੱਸਦੇ ਹੋਏ ਅਤੇ ਆਪਣੀ ਪਛਾਣ ਦਾ ਕੋਈ ਸਬੂਤ ਨਾਲ ਭੇਜਦੇ ਹੋਏ ਕੰਟਰੋਲ ਰੂਮ ਦੇ ਵਟਸਐੱਪ ਨੰਬਰ 'ਤੇ ਵੀ ਅਰਜ਼ੀ ਭੇਜ ਸਕਦੇ ਹੋ।

ਇਹ ਵੀ ਪੜ੍ਹੋ ► ਕੋਰੋਨਾ ਦਾ ਕਹਿਰ : ਜਲੰਧਰ 'ਚ 3 ਮਰੀਜ਼ ਪਾਜ਼ੇਟਿਵ 

ਵਟਸਐੱਪ ਨੰਬਰ 'ਤੇ ਅਰਜ਼ੀ ਭੇਜ ਕੇ ਮੰਗੀ ਜਾ ਸਕਦੀ ਹੈ ਮਦਦ
ਇੱਥੇ ਸਪੱਸ਼ਟ ਕੀਤਾ ਜਾਂਦਾ ਹੈ ਕਿ ਅਰਜ਼ੀ ਸਿਰਫ ਬਹੁਤ ਹੀ ਜ਼ਰੂਰੀ ਕੰਮ ਲਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਪ੍ਰਾਪਤ ਅਰਜ਼ੀ ਦੀ ਪੜਤਾਲ ਕਰਨ ਤੋਂ ਬਾਅਦ ਜੇਕਰ ਵਿਅਕਤੀ ਦੀ ਅਰਜ਼ੀ ਯੋਗ ਹੋਈ ਤਾਂ ਪ੍ਰਵਾਨਗੀ ਵਟਸਐੱਪ ਨੰਬਰ 70096-65875 'ਤੇ ਹੀ ਅਰਜ਼ੀ ਭੇਜੀ ਜਾ ਸਕਦੀ ਹੈ ਜਾਂ ਇਸ ਤੋਂ ਇਲਾਵਾ ਈ. ਮੇਲ. ਆਈ. ਡੀ. covid19bti@gmail.com 'ਤੇ ਵੀ ਆਪਣੀ ਅਰਜ਼ੀ ਭੇਜ ਸਕਦੇ ਹੋ। ਇਸ ਤੋਂ ਇਲਾਵਾ ਕਿਸੇ ਵੀ ਸੂਚਨਾ ਲਈ ਇਸ ਨੰਬਰ 0164-2241290 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਟਾਫ ਨੂੰ ਹਦਾਇਤ ਕੀਤੀ ਗਈ ਹੈ ਕਿ ਅੱਧੇ ਘੰਟੇ ਵਿਚ ਅਰਜ਼ੀ ਦਾ ਨਿਪਟਾਰਾ ਕੀਤਾ ਜਾਵੇ।

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਦਾ ਖੌਫ : ਸੰਨੀ ਦਿਓਲ ਵਲੋਂ ਲੋਕਾਂ ਨੂੰ ਅਪੀਲ (ਵੀਡੀਓ)

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਹਿਰ ਨਾਲ ਨਜਿੱਠਣ ਲਈ ਕੇਂਦਰ ਅਤੇ ਸੂਬਾਈ ਸਰਕਾਰਾਂ ਦੇ ਸਖ਼ਤ ਯਤਨਾਂ ਦੇ ਬਾਵਜੂਦ ਦੇਸ਼ ਵਿਚ ਇਸ ਕਾਰਨ ਪੀੜਤ ਹੋਣ ਵਾਲੇ ਅਤੇ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਰੋਜ਼ਾਨਾ ਵਾਧਾ ਹੁੰਦਾ ਜਾ ਰਿਹਾ ਹੈ। ਸੋਮਵਾਰ ਹਿਮਾਚਲ ਪ੍ਰਦੇਸ਼, ਮੁੰਬਈ ਅਤੇ ਪੱਛਮੀ ਬੰਗਾਲ ਵਿਚ 1-1 ਵਿਅਕਤੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ ►ਗਿੱਪੀ ਗਰੇਵਾਲ ਨੇ ਲੋਕਾਂ ਨੂੰ ਪਾਏ ਤਰਲੇ, ਜਾਨ ਜ਼ਰੂਰੀ ਹੈ ਕੰਮ ਨਹੀਂ (ਵੀਡੀਓ)


Anuradha

Content Editor

Related News