ਕੀ ਇਸ ਵਾਰ ਵੀ ਪੱਛਮੀ ਬੰਗਾਲ ’ਚ ਚੱਲੇਗਾ ਮਮਤਾ ਦਾ ‘ਜਾਦੂ’ ਜਾਂ ਫਿਰ ਆਏਗੀ ਮੋਦੀ ‘ਲਹਿਰ’?
Wednesday, Mar 17, 2021 - 10:03 AM (IST)
ਮਜੀਠਾ (ਸਰਬਜੀਤ) - ਦੇਸ਼ ਦੇ 4 ਸੂਬਿਆਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਸੱਤਾ ਵਿਚ ਆਉਣ ਦਾ ਸੁਫ਼ਨਾ ਮਨ ਵਿਚ ਸੰਜੋਏ ਬੈਠੀ ਟਿਕਟਕੀ ਨਜ਼ਰ ਨਾਲ ਸਭ ਕੁਝ ਦੇਖ ਰਹੀ ਹੈ। ਉਸ ਦੇ ਨਾਲ ਹੀ ਪਿਛਲੇ ਦਿਨੀਂ ਪੈਰ ਫਰੈੱਕਚਰ ਹੋਣ ਨਾਲ ਜ਼ਖ਼ਮੀ ਹੋਈ ਪੱਛਮੀ ਬੰਗਾਲ ਦੀ ਮੁਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ, ਜਿਸ ਤਰ੍ਹਾਂ ਨੰਦੀਗ੍ਰਾਮ ’ਚ ਆਪਣੀ ਪਹਿਲੀ ਰੈਲੀ ਕਰਦਿਆਂ ਭਾਰਤੀ ਜਨਤਾ ਪਾਰਟੀ ਨੂੰ ਲਲਕਾਰਿਆ ਹੈ, ਉਸ ਤੋਂ ਲੱਗਦਾ ਹੈ ਕਿ ਇਸ ਵਿਚ ਤ੍ਰਿਣਮੂਲ ਸੁਪਰੀਮੋ ਮਮਤਾ ਬੈਨਰਜੀ ਦਾ ਸਿੱਕਾ ਜੰਮਣਾ ਤੈਅ ਹੈ। ਇਸ ਦਾ ਕਾਰਨ ਇਹ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਅਗਵਾਈ ਹੇਠ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਬਣਦੀ ਆ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਕੀ ਸਿੱਧੂ ਖਾਣਗੇ ਕੈਪਟਨ ਦੇ ਘਰ ਖਾਣਾ? ਸਿਆਸੀ ਗਲਿਆਰਿਆਂ 'ਚ ਛਿੜੀ ਨਵੀਂ ਚਰਚਾ
ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਤ੍ਰਿਣਮੂਲ ਦੀ ਮੁਖੀ ਮਮਤਾ ਬੈਨਰਜੀ ਨੇ ਜਿਥੇ ਪੱਛਮੀ ਬੰਗਾਲ ਵਿਚ ਆਪਣੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਰਜਵਾਂ ਵਿਕਾਸ ਕਰਵਾਇਆ, ਉੱਥੇ ਹੀ ਹੁਣ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਨੂੰ ਮੁੜ ਸੱਤਾ ਵਿਚ ਲਿਆਉਣ ਲਈ ਰਪੀਟ ਮਾਰਨ ਦੀ ਤਿਆਰੀ ਵਿਚ ਮਮਤਾ ਬੈਠੀ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਇਥੇ ਪੱਛਮੀ ਬੰਗਾਲ ਵਿਚ ਭਾਰਤੀ ਜਨਤਾ ਪਾਰਟੀ ਵੀ ਹਰ ਹੀਲੇ ਤ੍ਰਿਣਮੂਲ ਕਾਂਗਰਸ ਨੂੰ ਹਾਰ ਦੇਣ ਲਈ ਉਤਾਵਲੀ ਹੋਈ ਹਰ ਸਿਆਸੀ ਦਾਅ-ਪੇਚ ਖੇਡ ਰਹੀ ਹੈ ਪਰ ਲੱਗਦਾ ਨਹੀਂ ਕਿ ਪੱਛਮੀ ਬੰਗਾਲ ਵਿਚ ਭਾਜਪਾ ਲਈ ਆਪਣਾ ਪੈਰ ਜਮਾਉਣ ਅਤੇ ਚੋਣ ਜਿੱਤਣੀ ਆਸਾਨ ਹੋਵੇਗੀ।
ਪੜ੍ਹੋ ਇਹ ਵੀ ਖ਼ਬਰ - ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਲਾਜ਼ਮੀ ਹੋਇਆ ਕੋਵਿਡ-19 ਟੈਸਟ, ਪੰਜਾਬ ਦੇ ਇਸ ਜ਼ਿਲ੍ਹੇ 'ਚ ਹਿਦਾਇਤਾਂ ਜਾਰੀ
ਜਦੋਂ ਦੇ ਭਾਰਤੀ ਜਨਤਾ ਪਾਰਟੀ ਨੇ ‘ਕਿਸਾਨ ਵਿਰੋਧੀ ਆਰਡੀਨੈਂਸਾਂ’ ਨੂੰ ਪਾਸ ਕਰ ਕੇ ਲਾਗੂ ਕਰਨ ਦੇ ਨਾਲ-ਨਾਲ ਹੋਰ ਬਿੱਲ ਕਿਸਾਨਾਂ ’ਤੇ ਥੋਪੇ ਹਨ, ਉਦੋਂ ਤੋਂ ਭਾਜਪਾ ਦਾ ਜਨ ਆਧਾਰ ਡਿੱਗਣ ਦੇ ਨਾਲ-ਨਾਲ ਲੋਕ ਮਨਾਂ ਵਿਚ ਚੰਗਾ ਸੁਨੇਹਾ ਨਹੀਂ ਗਿਆ। ਕਾਰਨ ਇਹ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਨੇ ਦੇਸ਼ ਵਾਸੀਆਂ ਨੂੰ ‘ਅੱਛੇ ਦਿਨ ਆਏਂਗੇ’ ਦਾ ਸੁਫ਼ਨਾ ਦਿਖਾ ਕੇ ਸੱਤਾ ਹਥਿਆਈ ਸੀ ਪਰ ਉਸਦੇ ਬਾਅਦ ਅੱਛੇ ਦਿਨ ਆਉਣੇ ਤਾਂ ਦੂਰ ਦੀ ਗੱਲ, ਮਾਡ਼ੇ ਦਿਨ ਕੇਂਦਰ ਵਿਚ ਸ਼ਾਸਿਤ ਮੋਦੀ ਸਰਕਾਰ ਨੇ ਜ਼ਰੂਰ ਲਿਆਂਦੇ ਹਨ। ਇਸ ਦੀ ਮਿਸਾਲ ਅੱਜ ਸਮੁੱਚੇ ਦੇਸ਼ ਵਾਸੀਆਂ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਵਲੋਂ ਵਿੱਢੇ ਗਏ ਦੇਸ਼ ਵਿਆਪੀ ਅੰਦੋਲਨ ਦੇ ਰੂਪ ਵਿਚ ਜੱਗ ਜ਼ਾਹਿਰ ਹੋ ਚੁੱਕੀ ਹੈ।
ਪੜ੍ਹੋ ਇਹ ਵੀ ਖ਼ਬਰ - ਪੁੱਤ ਦੇ ਪ੍ਰੇਮ ਸਬੰਧਾਂ ਦੇ ਚੱਲਦਿਆ ਪਿਓ ਨੇ ਚੁੱਕਿਆ ਖ਼ੌਫਨਾਕ ਕਦਮ, ਸੁਸਾਇਡ ਨੋਟ ’ਚ ਆਖੀ ਇਹ ਗੱਲ
ਯਾਦ ਰਹੇ ਕਿ ਚਾਹੇ ਇਸ ਵੇਲੇ ਕੇਂਦਰ ਸਰਕਾਰ ਵਿਚ ਬਤੌਰ ਗ੍ਰਹਿ ਮੰਤਰੀ ਦੇ ਅਹੁਦੇ ’ਤੇ ਬੈਠੇ ਅਮਿਤ ਸ਼ਾਹ ਹਰ ਹੀਲੇ ਪੱਛਮ ਬੰਗਾਲ ਵਿਚੋਂ ਮਮਤਾ ਬੈਨਰਜੀ ਦੀ ਸਿਆਸੀ ਪੈਂਠ ’ਤੇ ਮੋਦੀ ਲਹਿਰ ਨੂੰ ਹਾਵੀ ਕਰਨ ਲਈ ਆਪਣੇ ਸਿਆਸਤ ਦੇ ਘੋੜੇ ਜ਼ਰੂਰ ਦੌੜਾ ਰਹੇ ਹਨ ਪਰ ਇਨ੍ਹਾਂ ਘੋੜਿਆਂ ਨੂੰ ਬਾਜ਼ੀ ਜਿੱਤਣ ਵਿਚ ਕਿੰਨੀ ਕੁ ਸਫਲਤਾ ਮਿਲਦੀ ਹੈ ਇਹ ਤਾਂ ਹੁਣ ਚੋਣਾਂ ਵਿਚ ਆਪਣੀ ਵੋਟ ਦਾ ਇਸਤੇਮਾਲ ਕਰਨ ਵਾਲਾ ਪੱਛਮ ਬੰਗਾਲ ਦਾ ਵੋਟਰ ਸਾਬਤ ਕਰੇਗਾ। ਦੂਜੇ ਪਾਸੇ ਕਿਸਾਨ ਵੀ ਭਾਜਪਾ ਵਿਰੁੱਧ ਪ੍ਰਚਾਰ ਕਰ ਰਹੇ ਹਨ, ਜਿਸਦਾ ਸਿੱਧਾ ਫ਼ਾਇਦਾ ਤ੍ਰਿਣਮੂਲ ਕਾਂਗਰਸ ਨੂੰ ਮਿਲਣਾ ਤੈਅ ਹੈ। ਇਨ੍ਹਾਂ ਸਭ ਹਾਲਾਤਾਂ ਨੂੰ ਜੇਕਰ ਸਾਹਮਣੇ ਰੱਖਿਆ ਜਾਵੇ ਤਾਂ ਇਸ ਵਿਚ ਰਤੀ ਭਰੀ ਵੀ ਸ਼ੱਕ ਨਹੀਂ ਰਹਿ ਜਾਂਦਾ ਕਿ ਪਿਛਲੀ ਵਾਰ ਵਾਂਗ ਇਸ ਵਾਰ ਮਮਤਾ ਦੀਦੀ ਦਾ ਜਾਦੂ ਪੱਛਮ ਬੰਗਾਲ ’ਚ ਚੱਲਣਾ ਨਿਸ਼ਚਿਤ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਕੋਰੋਨਾ ਦਾ ਕਹਿਰ : ਪਿਕਨਿਕ ਮਨਾ ਕੇ ਵਾਪਸ ਆਏ ਮੈਡੀਕਲ ਕਾਲਜ ਦੇ 20 ਵਿਦਿਆਰਥੀ ਕੋਰੋਨਾ ਪਾਜ਼ੇਟਿਵ
ਇਸ ਦਾ ਕਾਰਨ ਇਹ ਕਿ ਭਾਰਤੀ ਜਨਤਾ ਪਾਰਟੀ ਦੇ ਗਲੇ ਦੀ ਹੱਡੀ ਬਣ ਚੁੱਕੇ ਕਿਸਾਨ ਵਿਰੋਧੀ ਆਰਡੀਨੈਂਸ ਨਾ ਤਾਂ ਭਾਜਪਾ ਨੂੰ ਇਕ ਕਿਨਾਰੇ ’ਤੇ ਲੱਗਣ ਦੇਣਗੇ ਅਤੇ ਨਾ ਹੀ ਦੂਜੇ ਕਿਨਾਰੇ ’ਤੇ ਜਿਸ ਨਾਲ ਭਾਜਪਾ ਦੀ ਬੇੜੀ ਡੱਕੇ-ਡੋਲੇ ਖਾਂਦੀ ਹੋਈ ਅੱਧ ਵਿਚਾਲੇ ਹੀ ਲਗਦਾ ਡੁੱਬ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਗ਼ੈਰ ਜਨਾਨੀ ਨਾਲ ਨਾਜਾਇਜ਼ ਸਬੰਧਾਂ ਤੋਂ ਰੋਕਦੀ ਸੀ ਪਤਨੀ, ਪਰਿਵਾਰ ਨਾਲ ਮਿਲ ਪਤੀ ਨੇ ਕਰ ਦਿੱਤਾ ਕਤਲ
ਉੱਧਰ, ਦੂਜੇ ਪਾਸੇ ਜੇਕਰ ਪੱਛਮ ਬੰਗਾਲ ਵਿਚ ਮੋਦੀ ਲਹਿਰ ਆ ਜਾਂਦੀ ਹੈ ਤਾਂ ਫਿਰ ਭਾਜਪਾ ਦੀ ਜਿੱਤ ਯਕੀਨੀ ਹੋ ਜਾਵੇਗੀ ਅਤੇ ਮਮਤਾ ਦੀਦੀ ਦਾ ਜਾਦੂ ਵੀ ਮੋਦੀ ਲਹਿਰ ਅੱਗੇ ਫਿੱਕਾ ਪੈਂਦਾ ਹੋਇਆ ਪੱਛਮ ਬੰਗਾਲ ਦੀ ਜਨਤਾ ਦੇ ਸਿਰ ਚੜ੍ਹ ਬੋਲਣ ਦੀ ਬਜਾਏ ਭਾਜਪਾ ਦੀ ਲਹਿਰ ਵਿਚ ਪੂਰੀ ਤਰ੍ਹਾਂ ਸਿਮਟ ਕੇ ਰਹਿ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਦਿਲ ਨੂੰ ਦਹਿਲਾਅ ਦੇਣ ਵਾਲੀ ਘਟਨਾ: ਖੂੰਖਾਰ ਪਿੱਟਬੁੱਲ ਨੇ 4 ਸਾਲਾ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ (ਤਸਵੀਰਾਂ)
ਨੋਟ - ਕੀ ਇਸ ਵਾਰ ਵੀ ਪੱਛਮੀ ਬੰਗਾਲ ’ਚ ਚੱਲੇਗਾ ਮਮਤਾ ਦਾ ‘ਜਾਦੂ’ ਜਾਂ ਫਿਰ ਆਏਗੀ ਮੋਦੀ ‘ਲਹਿਰ’?, ਦੇ ਬਾਰੇ ਦਿਓ ਆਪਣੀ ਰਾਏ