ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਸੈਕਟਰੀ ''ਤੇ ਹਮਲਾ

Saturday, Sep 09, 2017 - 03:36 PM (IST)

ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਸੈਕਟਰੀ ''ਤੇ ਹਮਲਾ

ਜਲੰਧਰ(ਵਰਿਆਣਾ)— ਪਿੰਡ ਧੰਨੋਵਾਲੀ 'ਚ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਲਾਇਬਰੇਰੀ ਸੁਸਾਇਟੀ ਦੇ ਪ੍ਰਧਾਨ, ਸੈਕਟਰੀ ਅਤੇ ਹੋਰਾਂ 'ਤੇ ਪਿੰਡ ਦੇ ਹੀ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਸਿਵਲ ਹਸਪਤਾਲ 'ਚ ਦਾਖਲ  ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਲਾਇਬਰੇਰੀ ਸੁਸਾਇਟੀ ਦੇ ਪ੍ਰਧਾਨ ਅਮਿਤਾਭ ਜੱਖੂ ਅਤੇ ਸੈਕਟਰੀ ਚਰਨਜੀਤ ਨੇ ਜ਼ੇਰੇ ਇਲਾਜ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਵੱਲੋਂ ਪਿੰਡ ਦੇ ਸਹਿਯੋਗ ਨਾਲ ਲੋੜਵੰਦ ਬੱਚਿਆਂ ਨੂੰ ਮੁਫਤ ਪੜ੍ਹਾਇਆ ਜਾ ਰਿਹਾ ਹੈ। 
ਪਿੰਡ ਦੇ ਕੁਝ ਨੌਜਵਾਨ ਬੱਚਿਆਂ ਨਾਲ ਬੇਵਜ੍ਹਾ ਛੇੜਖਾਨੀ ਕਰ ਰਹੇ ਸੀ, ਜਿਨ੍ਹਾਂ ਨੂੰ ਪਿਛਲੇ ਦਿਨੀਂ ਸੁਸਾਇਟੀ ਵੱਲੋਂ ਅਜਿਹਾ ਕਰਨ ਤੋਂ ਰੋਕਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸੇ ਰੰਜਿਸ਼ ਦੇ ਤਹਿਤ ਪਿੰਡ ਦੇ ਕੁਝ ਨੌਜਵਾਨਾਂ ਨੇ ਆਪਣੇ ਹੋਰ ਸਾਥੀਆਂ ਸਹਿਤ ਸਾਡੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਪਿੰਡ ਵਿਚ ਹੀ ਰਾਤ ਕਰੀਬ 9 ਵਜੇ ਸੈਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਕਤ ਹਮਲਾਵਰਾਂ ਨੇ ਸਾਡਾ ਬਚਾਅ ਕਰਨ ਆਏ ਮੇਰੇ ਭਰਾ ਸੁਨੀਲ ਕੁਮਾਰ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।  
ਸੂਚਨਾ ਮਿਲਣ 'ਤੇ ਪੁਲਸ ਵੀ ਸਿਵਲ ਹਸਪਤਾਲ ਪਹੁੰਚ ਗਈ। ਉਧਰ ਜੋਨੀ ਯੂਨਸ ਨੇ ਦੱਸਿਆ ਕਿ ਉਹ ਆਪਣੇ ਘਰੋਂ ਕੁਝ ਸਾਮਾਨ ਲੈਣ ਲਈ ਮੋਟਰਸਾਈਕਲ 'ਤੇ ਦੁਕਾਨ 'ਤੇ ਰਿਹਾ ਸੀ ਕਿ ਰਸਤੇ ਵਿਚ ਪੰਜ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੰਮਾ ਪਿੰਡ ਚੌਕ ਦੇ ਕਰੀਬ ਹਮਲਾ ਕਰ ਦਿੱਤਾ, ਜਿਨ੍ਹਾਂ ਵਿਚੋਂ ਤਿੰਨ ਹਮਲਾਵਰਾਂ ਨੂੰ ਜਾਣਦਾ ਵੀ ਹੈ, ਜਿਨ੍ਹਾਂ ਬਾਰੇ ਪੁਲਸ ਨੂੰ ਦੱਸ ਦਿੱਤਾ ਗਿਆ ਹੈ।


Related News