ਦਿੱਲੀ ਮੋਰਚਾ ਫ਼ਤਿਹ ਕਰ ਪਿੰਡ ਪਰਤੇ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਦਾ ਭਰਵਾਂ ਸਵਾਗਤ

Sunday, Dec 12, 2021 - 03:24 PM (IST)

ਦਿੱਲੀ ਮੋਰਚਾ ਫ਼ਤਿਹ ਕਰ ਪਿੰਡ ਪਰਤੇ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਦਾ ਭਰਵਾਂ ਸਵਾਗਤ

ਮਾਨਸਾ (ਅਮਰਜੀਤ ਚਾਹਲ) – ਦਿੱਲੀ ਵਿਖੇ ਚੱਲ ਰਹੇ ਕਿਸਾਨੀ ਮੋਰਚੇ ਨੂੰ ਜਿੱਤ ਕੇ ਕਿਸਾਨ ਵਾਪਸ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਹੋ ਗਏ ਹਨ। ਇਸ ਦੇ ਤਹਿਤ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦਾ ਕਾਫ਼ਲਾ ਭੀਖੀ ਪਹੁੰਚਣ ’ਤੇ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। 

ਜਾਣਕਾਰੀ ਦਿੰਦੀਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਜਿੱਤ ਇਤਿਹਾਸਿਕ ਜਿੱਤ ਹੈ। ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਇਹ ਅੰਦੋਲਨ ਲੋਕ ਲਹਿਰ ਬਣ ਕੇ ਜਿੱਤਿਆ ਹੈ। ਇਸ ਜਿੱਤ ਦਾ ਜਸ਼ਨ ਪੰਜਾਬ ਹੀ ਨਹੀਂ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ। ਆਉਣ ਵਾਲੇ ਸਮੇਂ ’ਚ ਲੋਕ ਵਿਰੋਧੀ ਨੀਤੀਆਂ ਬਣਾਉਣ ਵਾਲੀਆਂ ਸਰਕਾਰਾਂ ਨੂੰ ਚੇਤਾਵਨੀ ਹੈ ਕਿ ਇਹ ਤਾਂ ਅਜੇ ਸ਼ੁਰੂਆਤ ਹੋਈ ਹੈ ਆਉਣ ਵਾਲੇ ਸਮਿਆਂ ਵਿੱਚ ਆਪਣੇ ਹੱਕਾਂ ਲਈ ਹੋਰ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕਰਕੇ ਆਉਣ ਵਾਲੇ ਦਿਨਾਂ ’ਚ ਵੱਡਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੋਟਾਂ ਸਮੇਂ ਮੁਫ਼ਤ ਦੀਆਂ ਚੀਜ਼ਾਂ ਦੇਣ ਦਾ ਐਲਾਨ ਕਰਕੇ ਵੋਟਾਂ ਬਟੋਰਨ ਵਾਲੀਆਂ ਸਿਆਸੀ ਪਾਰਟੀਆਂ ਖ਼ਿਲਾਫ਼ ਸਖ਼ਤ ਰਣਨੀਤੀ ਬਣਾਈ ਜਾਵੇਗੀ। ੍

ਇਹ ਵੀ ਪੜੋ : ਸਕੂਲ ਬੱਸ ਘੇਰਕੇ ਚਾਲਕ ’ਤੇ ਕੀਤਾ ਕਾਤਲਾਨਾ ਹਮਲਾ, ਗੰਭੀਰ ਜ਼ਖ਼ਮੀ  3 ਨਾਮਜ਼ਦ ਦੋਸ਼ੀਆਂ ਸਣੇ 7 ‘ਤੇ ਮਾਮਲਾ ਦਰਜ


author

Harnek Seechewal

Content Editor

Related News