ਵੱਡੀ ਖ਼ਬਰ : ਚੰਡੀਗੜ੍ਹ 'ਚ ਲੱਗਾ 'ਵੀਕੈਂਡ ਲਾਕਡਾਊਨ', UK ਵੇਰੀਐਂਟ ਦੀ ਪੁਸ਼ਟੀ ਮਗਰੋਂ ਲਿਆ ਗਿਆ ਫ਼ੈਸਲਾ (ਵੀਡੀਓ)

Friday, Apr 16, 2021 - 03:21 PM (IST)

ਵੱਡੀ ਖ਼ਬਰ : ਚੰਡੀਗੜ੍ਹ 'ਚ ਲੱਗਾ 'ਵੀਕੈਂਡ ਲਾਕਡਾਊਨ', UK ਵੇਰੀਐਂਟ ਦੀ ਪੁਸ਼ਟੀ ਮਗਰੋਂ ਲਿਆ ਗਿਆ ਫ਼ੈਸਲਾ (ਵੀਡੀਓ)

ਚੰਡੀਗੜ੍ਹ (ਰਾਜਿੰਦਰ) : ਸ਼ਹਿਰ 'ਚ ਕੋਰੋਨਾ ਵਾਇਰਸ ਦੇ ਯੂ. ਕੇ. ਵੇਰੀਐਂਟ ਦੀ ਪੁਸ਼ਟੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਪ੍ਰਸ਼ਾਸਨ ਨੇ ਸ਼ਹਿਰ 'ਚ ਵੀਕੈਂਡ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਹੈ। ਇਹ ਹੁਕਮ ਸ਼ੁੱਕਰਵਾਰ ਰਾਤ 10 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹਿਣਗੇ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਸੁਖਬੀਰ ਮਗਰੋਂ ਹੁਣ 'ਹਰਸਿਮਰਤ ਬਾਦਲ' ਨੂੰ ਹੋਇਆ 'ਕੋਰੋਨਾ', ਖ਼ੁਦ ਨੂੰ ਘਰ 'ਚ ਕੀਤਾ ਇਕਾਂਤਵਾਸ

ਇਸ ਦੌਰਾਨ ਸ਼ਨੀਵਾਰ ਅਤੇ ਐਤਵਾਰ ਨੂੰ ਸਿਰਫ ਜ਼ਰੂਰੀ ਸੇਵਾਵਾਂ ਹੀ ਚਾਲੂ ਰਹਿਣਗੀਆਂ, ਜਦੋਂ ਕਿ ਮਾਲ, ਰੇਸਤਰਾਂ, ਬਾਜ਼ਾਰ ਆਦਿ ਬੰਦ ਰਹਿਣਗੇ।  ਦੱਸਣਯੋਗ ਹੈ ਕਿ ਪੀ. ਜੀ. ਆਈ. ਨੇ ਕੋਵਿਡ ਦੇ ਨਵੇਂ ਸਟਰੇਨ ਦੀ ਜਾਂਚ ਲਈ ਬੀਤੇ ਦਿਨੀਂ 60 ਸੈਂਪਲ ਐਨ. ਸੀ. ਡੀ. ਸੀ. (ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ) 'ਚ ਟੈਸਟਿੰਗ ਲਈ ਭੇਜੇ ਸਨ, ਜਿਨ੍ਹਾਂ 'ਚੋਂ 70 ਫ਼ੀਸਦੀ 'ਚ ਕੋਵਿਡਾ ਦਾ ਯੂ. ਕੇ. ਵੇਰੀਐਂਟ ਪਾਇਆ ਗਿਆ।

ਇਹ ਵੀ ਪੜ੍ਹੋ : ਰਾਜਪਾਲ ਨੂੰ ਮਿਲਣ ਪੁੱਜੇ 'ਕੁੰਵਰ ਵਿਜੇ ਪ੍ਰਤਾਪ ਸਿੰਘ' ਦਾ ਵੱਡਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ

ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਸਾਰੇ ਪਾਜ਼ੇਟਿਵ ਸੈਂਪਲਾਂ ਵਿਚੋਂ ਅੱਧੇ ਤੋਂ ਵੱਧ ਸੈਂਪਲ ਚੰਡੀਗੜ੍ਹ ਤੋਂ ਸਨ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਲਿਖੋ


author

Babita

Content Editor

Related News