ਵਿਆਹ 'ਤੇ ਜਾ ਰਹੇ 7 ਦੋਸਤਾਂ ਨਾਲ ਵਾਪਰਿਆ ਦਿਲ ਕੰਬਾਊ ਹਾਦਸਾ (ਵੀਡੀਓ)
Friday, Apr 26, 2019 - 02:19 PM (IST)
ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ) : ਨੰਗਲ ਚੰਡੀਗੜ੍ਹ ਮੁਖ ਮਾਰਗ 'ਤੇ ਇਕ ਕਾਰ ਦੇ ਬੇਕਾਬੂ ਹੋਣ ਕਾਰਨ 2 ਵਿਅਕਤੀਆਂ ਮੌਤ ਹੋ ਗਈ ਜਦਕਿ 3 ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਦਰਅਸਲ, ਦਿੱਲੀ 'ਚ ਇਕੱਠੇ ਕੰਮ ਕਰਦੇ 7 ਦੋਸਤ ਆਪਣੇ ਦੋਸਤ ਦੇ ਵਿਆਹ 'ਚ ਸ਼ਾਮਲ ਹੋਣ ਲਈ ਪਾਲਮਪੁਰ ਜਾ ਰਹੇ ਸਨ ਕਿ ਕਾਰ ਚਾਲਕ ਨੂੰ ਨੀਂਦ ਆ ਜਾਣ ਕਾਰਨ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਪਲਾਂ 'ਚ ਕਾਰ ਦੇ ਪਰਖੱਚੇ ਉਡ ਗਏ ਤੇ ਕਾਰ ਚਾਲਕ ਦੇ ਨਾਲ-ਨਾਲ ਇਕ ਸਾਈਕਲ ਸਵਾਰ, ਜੋ ਹਾਦਸੇ ਦੀ ਲਪੇਟ 'ਚ ਆ ਗਿਆ, ਦੋਵਾਂ ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ ਜ਼ਖਮੀਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੋਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ਰੈਫਰ ਕਰ ਦਿੱਤਾ ਗਿਆ।
ਆਏ ਦਿਨ ਸੜਕਾਂ 'ਤੇ ਦੌੜਦੀ ਤੇਜ਼ ਰਫਤਾਰ ਕਈ ਲੋਕਾਂ ਨੂੰ ਮੌਤ ਦੇ ਮੂੰਹ 'ਚ ਲਿਜਾ ਰਹੀ ਹੈ। ਲੋੜ ਹੈ ਤੇਜ਼ ਰਫਤਾਰ 'ਤੇ ਸਖ਼ਤ ਨਿਯਮ ਬਣਾਉਦ ਦੀ ਤਾਂ ਕਿ ਅਜਿਹੇ ਹਾਦਸੇ ਨਾ ਵਾਪਰਣ।