ਜ਼ੋਰ-ਸ਼ੋਰ ਨਾਲ ਚੱਲ ਰਹੇ ਵਿਆਹ ’ਚ ਅਚਾਨਕ ਪਿਆ ਭੜਥੂ, ਲਾੜੇ ਪਿੱਛੇ ਆਈ ਕੁੜੀ ਦੇ ਬੋਲ ਸੁਣ ਲਾੜੀ ਦੇ ਉੱਡੇ ਹੋਸ਼

Monday, Nov 21, 2022 - 06:50 PM (IST)

ਜ਼ੋਰ-ਸ਼ੋਰ ਨਾਲ ਚੱਲ ਰਹੇ ਵਿਆਹ ’ਚ ਅਚਾਨਕ ਪਿਆ ਭੜਥੂ, ਲਾੜੇ ਪਿੱਛੇ ਆਈ ਕੁੜੀ ਦੇ ਬੋਲ ਸੁਣ ਲਾੜੀ ਦੇ ਉੱਡੇ ਹੋਸ਼

ਮੋਹਾਲੀ (ਸੰਦੀਪ) : ਮੋਹਾਲੀ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਬਰਾਤ ਵੀ ਗੇਟ ’ਤੇ ਪਹੁੰਚ ਗਈ ਸੀ ਕਿ ਅਚਾਨਕ ਵਿਵਾਦ ਹੋ ਗਿਆ ਅਤੇ ਵਿਆਹ ਦੀਆਂ ਤਿਆਰੀਆਂ ਧਰੀਆਂ-ਧਰਾਈਆਂ ਹੀ ਰਹਿ ਗਈਆਂ। ਮੋਹਾਲੀ ਵਿਚ ਲਾੜਾ ਬਰਾਤ ਲੈ ਕੇ ਵਿਆਹ ਵਾਲੀ ਥਾਂ ’ਤੇ ਪਹੁੰਚਿਆ ਪਰ ਉਸ ਦੀ ਕਥਿਤ ਪ੍ਰੇਮਿਕਾ ਵੀ ਬਰਾਤ ਦੇ ਪਿੱਛੇ-ਪਿੱਛੇ ਪਹੁੰਚ ਗਈ। ਲਾੜੀ ਧਿਰ ਵਲੋਂ ਵੀ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਪਰ ਇਸ ਤੋਂ ਬਾਅਦ ਵਿਆਹ ਵਿਚ ਵਿਘਨ ਪੈ ਗਿਆ। ਵਿਆਹ ਵਾਲੀ ਥਾਂ ’ਤੇ ਪਹੁੰਚਦਿਆਂ ਹੀ ਲੜਕੀ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਲਾੜੇ ’ਤੇ ਇਕ ਤੋਂ ਬਾਅਦ ਇਕ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਲੜਕੀ ਨੇ ਲਾੜੇ ’ਤੇ ਕਈ ਸਾਲਾਂ ਤੋਂ ਲਿਵ-ਇਨ ਰਿਲੇਸ਼ਨ ਵਿਚ ਰਹਿਣ ਦੇ ਵੀ ਗੰਭੀਰ ਦੋਸ਼ ਲਾਏ ਹਨ। ਇਹ ਸਾਰਾ ਡਰਾਮਾ ਦੇਖਣ ਤੋਂ ਬਾਅਦ ਲਾੜੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਖੰਨਾ ਦੇ ਪ੍ਰਾਈਵੇਟ ਸਕੂਲ ਦੇ ਅਨੋਖੇ ਫਰਮਾਨ ਨੇ ਖੜ੍ਹਾ ਕੀਤਾ ਵੱਡਾ ਵਿਵਾਦ, ਸਿੱਖਿਆ ਮੰਤਰੀ ਬੋਲ਼ੇ ਲਵਾਂਗੇ ਐਕਸ਼ਨ

ਤਲਾਕ ਨਾ ਲੈਣ ਦਾ ਪਤਾ ਲੱਗਦਿਆਂ ਹੀ ਛੱਡ ਦਿੱਤਾ : ਲਾੜਾ

ਸੂਚਨਾ ਮਿਲਦਿਆਂ ਹੀ ਮਟੌਰ ਥਾਣਾ ਪੁਲਸ ਵਿਆਹ ਵਾਲੀ ਥਾਂ ’ਤੇ ਪਹੁੰਚ ਗਈ। ਮਟੌਰ ਥਾਣਾ ਇੰਚਾਰਜ ਨਵੀਨ ਪਾਲ ਸਿੰਘ ਲਹਿਲ ਨੇ ਦੱਸਿਆ ਕਿ ਪੁਲਸ ਨੇ ਤਿੰਨੇ ਧਿਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾੜੇ ਨੇ ਥਾਣੇ ਵਿਚ ਆਪਣਾ ਸਪੱਸ਼ਟੀਕਰਨ ਦਿੱਤਾ। ਉਸ ਨੇ ਪੁਲਸ ਨੂੰ ਦੱਸਿਆ ਕਿ ਜਿਹੜੀ ਲੜਕੀ ਨੇ ਉਸ ’ਤੇ ਕਈ ਸਾਲਾਂ ਤੋਂ ਲਿਵ-ਇਨ ਰਿਲੇਸ਼ਨ ਵਿਚ ਰਹਿਣ ਦਾ ਦੋਸ਼ ਲਾਇਆ ਸੀ, ਉਹ ਵਿਆਹੀ ਹੋਈ ਸੀ। ਉਸ ਦਾ ਆਪਣੇ ਪਹਿਲੇ ਪਤੀ ਨਾਲ ਤਲਾਕ ਵੀ ਨਹੀਂ ਹੋਇਆ ਸੀ। ਜਿਵੇਂ ਹੀ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਇਸ ਲੜਕੀ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਬਠਿੰਡਾ ਦੇ ਬੱਸ ਸਟੈਂਡ ’ਤੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕੀਤੀ ਗਈ ਔਰਤ ਦੇ ਮਾਮਲੇ ’ਚ ਹੈਰਾਨ ਕਰਨ ਵਾਲਾ ਖ਼ੁਲਾਸਾ

ਪ੍ਰੇਮਿਕਾ ਨੇ ਕਿਹਾ ਕੁਝ ਦਿਨਾਂ ਤੋਂ ਸਹੀ ਵਿਵਹਾਰ ਨਹੀਂ ਸੀ, ਪਿੱਛਾ ਕਰ ਕੇ ਇਥੇ ਪਹੁੰਚੀ

ਫ਼ਤਿਹਗੜ੍ਹ ਦਾ ਨੌਜਵਾਨ ਐਤਵਾਰ ਮੋਹਾਲੀ ਵਿਚ ਵਿਆਹ ਵਾਲੀ ਥਾਂ ’ਤੇ ਬਰਾਤ ਲੈ ਕੇ ਪਹੁੰਚਿਆ ਸੀ। ਇਸ ਦੇ ਨਾਲ ਹੀ ਵਿਆਹ ਵਾਲੀ ਥਾਂ ’ਤੇ ਲੜਕੀ ਵਾਲੇ ਪਾਸਿਓਂ ਬਰਾਤ ਦਾ ਸਵਾਗਤ ਕਰਨ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਸਨ। ਦੋਵੇਂ ਪਰਿਵਾਰ ਵਿਆਹ ਦੀ ਖੁਸ਼ੀ ਵਿਚ ਡੁੱਬੇ ਹੋਏ ਸਨ ਪਰ ਉਸੇ ਸਮੇਂ ਇਕ ਹੋਰ ਲੜਕੀ ਵਿਆਹ ਵਾਲੀ ਥਾਂ ’ਤੇ ਪਹੁੰਚ ਗਈ। ਲੜਕੀ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਲਾੜੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਹੈ। ਇੰਨਾ ਹੀ ਨਹੀਂ, ਉਸ ਨੇ ਕਿਹਾ ਕਿ ਕੁਝ ਦਿਨਾਂ ਤੋਂ ਉਹ ਉਸ ਨਾਲ ਠੀਕ ਵਿਵਹਾਰ ਨਹੀਂ ਕਰ ਰਿਹਾ ਸੀ। ਇਸ ਤੋਂ ਦੁਖੀ ਹੋ ਕੇ ਉਸ ਨੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਨੌਜਵਾਨ ਦਾ ਵਿਆਹ ਹੋਣ ਵਾਲਾ ਸੀ। ਇਸ ’ਤੇ ਉਹ ਬਰਾਤ ਦਾ ਪਿੱਛਾ ਕਰਦੀ ਹੋਈ ਵਿਵਾਦ ਵਾਲੀ ਥਾਂ ’ਤੇ ਪਹੁੰਚ ਗਈ। ਲੜਕੀ ਦੀ ਸੂਚਨਾ ਦੇ ਆਧਾਰ ’ਤੇ ਥਾਣਾ ਮਟੌਰ ਦੀ ਪੁਲਸ ਝਗੜੇ ਵਾਲੀ ਥਾਂ ’ਤੇ ਪਹੁੰਚ ਕੇ ਲਾੜੇ ਨੂੰ ਡੋਲੀ ਵਾਲੀ ਕਾਰ ਸਮੇਤ ਥਾਣੇ ਲੈ ਗਈ।

ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਹਰਵਿੰਦਰ ਰਿੰਦਾ ਦੀ ਮੌਤ ਬਾਰੇ ਵੱਡਾ ਖ਼ੁਲਾਸਾ, ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News