ਵਿਆਹ ''ਚ ਡੀ. ਜੇ. ਦੇ ਨਾਲ-ਨਾਲ ਚੱਲੀਆਂ ਡਾਂਗਾ ਤੇ ਇੱਟਾ-ਰੋੜੇ
Wednesday, Jan 30, 2019 - 07:05 PM (IST)

ਮੋਗਾ (ਗੋਪੀ ਰਾਊਕੇ) : ਮੋਗਾ ਸ਼ਹਿਰ ਦੇ ਮਹਾਰਾਜਾ ਪੈਲੇਸ ਵਿਚ ਚੱਲ ਰਹੇ ਇਕ ਵਿਆਹ ਸਮਾਗਮ 'ਚ ਉਸ ਵੇਲੇ ਰੰਗ 'ਚ ਭੰਗ ਪੈ ਗਿਆ ਜਦੋਂ ਵਿਆਹ 'ਚ ਆਨੰਦ ਮਾਣ ਰਹੀਆਂ ਦੋ ਧਿਰਾਂ ਅਚਾਨਕ ਆਪਸ ਵਿਚ ਬਹਿਸਬਾਜ਼ੀ ਕਰਨ ਲੱਗ ਪਈਆਂ। ਪਤਾ ਲੱਗਾ ਹੈ ਕਿ ਦੇਖਦੇ ਹੀ ਦੇਖਦੇ ਮਾਹੌਲ ਇੰਨਾ ਗਰਮਾ ਗਿਆ ਕਿ ਦੋਵਾਂ ਧਿਰਾਂ ਵਿਚ ਇੱਟਾ ਰੋੜੇ ਚੱਲਣ ਤੋਂ ਇਲਾਵਾ ਡਾਂਗਾ ਸੋਟੇ ਵੀ ਚੱਲ ਪਏ। ਜਿਸ ਪੈਲੇਸ ਵਿਚ ਵਿਆਹ ਸਮਾਗਮ 'ਚ ਜਿੱਥੇ ਕੁਝ ਸਮਾਂ ਪਹਿਲਾਂ ਡੀ. ਜੇ. 'ਤੇ ਭੰਗੜੇ ਪੈ ਰਹੇ ਸਨ, ਉਥੇ ਦੇਖਦੇ ਹੀ ਦੇਖਦੇ ਜੰਗ ਦਾ ਮੈਦਾਨ ਬਣ ਗਿਆ।
ਲੜਾਈ ਦੇ ਕਾਰਨਾਂ ਦਾ ਤਾਂ ਭਾਵੇਂ ਅਜੇ ਤੱਕ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਪ੍ਰੰਤੂ ਇੰਨਾ ਜ਼ਰੂਰ ਹੈ ਕਿ ਦੋਵਾਂ ਧਿਰਾਂ ਨੇ ਕਥਿਤ ਤੌਰ 'ਤੇ ਸ਼ਰਾਬ ਪੀਤੀ ਹੋਈ ਸੀ ਜਿਸ ਕਰਕੇ ਮਾਮਲਾ ਵੱਧ ਗਿਆ। ਦੂਜੇ ਪਾਸੇ ਪੁਲਸ ਨੇ ਮਾਮਲੇ ਦੀ ਪੜਤਾਲ ਤਾ ਸ਼ੁਰੂ ਕਰ ਦਿੱਤੀ ਹੈ ਪਰ ਸ਼ਾਮ 6 ਵਜੇ ਤੱਕ ਮਾਮਲਾ ਜਿਉਂ ਦਾ ਤਿਉਂ ਹੀ ਚੱਲ ਰਿਹਾ ਸੀ।