ਗੁਰਦਾਸਪੁਰ : ਬੇਅੰਤ ਇੰਜੀਨੀਅਰ ਐਂਡ ਟੈਕਨਾਲੋਜੀ ਕਾਲਜ ਦੇ ਪ੍ਰਿੰਸੀਪਲ ਬਣੇ ਸਿੱਧੂ ਮੂਸੇਵਾਲਾ!

1/4/2020 3:18:01 PM

ਗੁਰਦਾਸਪੁਰ (ਵਿਨੋਦ) : ਬੇਅੰਤ ਇੰਜੀਨੀਅਰ ਐਂਡ ਟੈਕਨਾਲੋਜੀ ਕਾਲਜ ਗੁਰਦਾਸਪੁਰ ਦੀ ਵੈੱਬਸਾਈਟ 'ਤੇ ਪ੍ਰਿੰਸੀਪਲ ਦਾ ਨਾਂ ਸਰਚ ਕਰਨ 'ਤੇ ਗਾਇਕ ਸਿੱਧੂ ਮੂਸੇਵਾਲਾ ਦਾ ਨਾਂ ਆਉਣ ਕਾਰਨ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਾਲਜ ਪ੍ਰਬੰਧਨ ਨੂੰ ਸ਼ੱਕ ਹੈ ਕਿ ਕੋਈ ਸ਼ਰਾਰਤੀ ਤੱਤ ਇਸ ਕੰਮ ਨੂੰ ਕਰ ਰਿਹਾ ਹੈ। ਜਦੋਂਕਿ ਇਸ ਸੰਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਸਾਈਬਰ ਕ੍ਰਾਈਮ ਸੈੱਲ ਨੂੰ ਕੀਤੀ ਜਾਵੇਗੀ। ਉਹ ਦੋ ਸਾਲ ਤੋਂ ਕਾਲਜ ਦੇ ਪ੍ਰਿੰਸੀਪਲ ਹਨ। ਹੁਣ ਵੀ ਸਰਚ ਇੰਜਨ ਗੂਗਲ 'ਤੇ ਪਿੰ੍ਰਸੀਪਲ ਬੇਅੰਤ ਇੰਜੀਨੀਅਰ ਐਂਡ ਟੈਕਨਾਲੋਜੀ ਕਾਲਜ ਗੁਰਦਾਸਪੁਰ ਸਰਚ ਕਰਨ 'ਤੇ ਸਿੱਧੂ ਮੂਸੇਵਾਲਾ ਦਾ ਨਾਂ ਆ ਰਿਹਾ ਹੈ। ਵਿਸ਼ਵ ਪ੍ਰਸਿੱਧ ਵਿਕੀਪੀਡੀਆ ਦੀ ਸਾਈਟ 'ਤੇ ਵੀ ਕੁਝ ਦਿਨ ਪਹਿਲੇ ਤੱਕ ਕਾਲਜ ਪ੍ਰਿੰਸੀਪਲ ਸਿੱਧੂ ਮੂਸੇਵਾਲ ਨੂੰ ਦੱਸਿਆ ਗਿਆ ਹੈ।

ਇਸ ਬਾਰੇ ਕਾਲਜ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਦੋ-ਤਿੰਨ ਪਹਿਲਾਂ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਆਇਆ ਸੀ। ਵੈੱਬ ਸਾਈਟ 'ਤੇ ਕਰੀਬ ਤਿੰਨ ਜਗ੍ਹਾਂ ਸਿੱਧੂ ਮੂਸੇਵਾਲਾ ਨੂੰ ਪ੍ਰਿੰਸੀਪਲ ਦੱਸਿਆ ਗਿਆ ਹੈ। ਸ਼ਿਕਾਇਤ ਕਰਨ 'ਤੇ ਵਿਕੀਪੀਡੀਆ ਨੇ ਇਸ ਨੂੰ ਠੀਕ ਕਰ ਦਿੱਤਾ ਸੀ ਪਰ ਹੁਣ ਫਿਰ ਤੋਂ ਸਿੱਧੂ ਮੂਸੇਵਾਲਾ ਦਾ ਨਾਂ ਦਿਖਣ ਲੱਗਿਆ ਹੈ। ਇਹ ਗੰਭੀਰ ਮਾਮਲਾ ਹੈ। ਇਸ ਦੀ ਜਲਦ ਤੋਂ ਜਲਦ ਸਾਈਬਰ ਕ੍ਰਾਈਮ ਸੈੱਲ ਨੂੰ ਸ਼ਿਕਾਇਤ ਕੀਤੀ ਜਾਵੇਗੀ। ਇਸ ਛੇੜਛਾੜ 'ਚ ਜੋ ਵੀ ਸਾਹਮਣੇ ਆਵੇਗਾ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Anuradha

This news is Edited By Anuradha