ਹੁਣ ਪਲਟੀ ਮਾਰੇਗਾ ਮੌਸਮ ! ਚੱਲੇਗੀ ਹਨ੍ਹੇਰੀ ਤੇ ਗਰਜੇਗੀ ਬਿਜਲੀ, ਪੰਜਾਬ-ਦਿੱਲੀ ਸਣੇ ਇਨ੍ਹਾਂ ਸੂਬਿਆਂ ਲਈ ਅਲਰਟ ਜਾਰੀ

Wednesday, Jul 01, 2026 - 11:04 AM (IST)

ਹੁਣ ਪਲਟੀ ਮਾਰੇਗਾ ਮੌਸਮ ! ਚੱਲੇਗੀ ਹਨ੍ਹੇਰੀ ਤੇ ਗਰਜੇਗੀ ਬਿਜਲੀ, ਪੰਜਾਬ-ਦਿੱਲੀ ਸਣੇ ਇਨ੍ਹਾਂ ਸੂਬਿਆਂ ਲਈ ਅਲਰਟ ਜਾਰੀ

ਨੈਸ਼ਨਲ ਡੈਸਕ- ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਉੱਤਰ ਅਤੇ ਮੱਧ ਭਾਰਤ ਦੇ ਕਈ ਸੂਬਿਆਂ 'ਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਦਿੱਲੀ-ਐੱਨਸੀਆਰ ਲਈ ਅੱਜ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਆਈਐੱਮਡੀ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ 1 ਤੋਂ 6 ਜੁਲਾਈ ਤੱਕ ਤੇਜ਼-ਹਨ੍ਹੇਰੀ ਤੂਫਾਨ ਆਉਣ ਅਤੇ ਬਿਜਲੀ ਗਰਜਣ ਦਾ ਅਨੁਮਾਨ ਜਤਾਇਆ ਹੈ, ਜਦੋਂ ਕਿ 2 ਤੋਂ 6 ਜੁਲਾਈ ਵਿਚਾਲੇ ਕਈ ਇਲਾਕਿਆਂ 'ਚ ਮੋਹਲੇਧਾਰ ਮੀਂਹ ਪੈ ਸਕਦਾ ਹੈ। 

ਉੱਥੇ ਹੀ ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਰਗੇ ਪਹਾੜੀ ਰਾਜਾਂ 'ਚ ਅਗਲੇ 5-6 ਦਿਨ ਕਾਫ਼ੀ ਭਾਰੀ ਪੈ ਸਕਦੇ ਹਨ। ਹਿਮਾਚਲ ਪ੍ਰਦੇਸ਼ 'ਚ 2 ਤੋਂ 4 ਜੁਲਾਈ ਦਰਮਿਆਨ ਕੁਝ ਥਾਵਾਂ 'ਤੇ ਬੇਹੱਦ ਭਾਰੀ ਬਾਰਿਸ਼ ਦਾ ਅਨੁਮਾਨ ਹੈ। ਉਤਰਾਖੰਡ ਅਤੇ ਜੰਮੂ ਕਸ਼ਮੀਰ ਦੇ ਖੇਤਰਾਂ 'ਚ 6 ਜੁਲਾਈ ਤੱਕ ਲਗਾਤਾਰ ਬਾਰਿਸ਼ ਦਾ ਸਿਲਸਿਲਾ ਜਾਰੀ ਰਹੇਗਾ। ਪਹਾੜਾਂ 'ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜੋ ਕਦੇ-ਕਦੇ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੱਕ ਪਹੁੰਚ ਸਕਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News