ਤੇਜ਼ ਹਨੇਰੀ ਨਾਲ ਮੌਸਮ ਹੋਇਆ ਸੁਹਾਵਣਾ, ਲੋਕਾਂ ਨੇ ਗਰਮੀ ਤੋਂ ਰਾਹਤ ਕੀਤੀ ਮਹਿਸੂਸ

Monday, Jul 01, 2019 - 09:02 PM (IST)

ਤੇਜ਼ ਹਨੇਰੀ ਨਾਲ ਮੌਸਮ ਹੋਇਆ ਸੁਹਾਵਣਾ, ਲੋਕਾਂ ਨੇ ਗਰਮੀ ਤੋਂ ਰਾਹਤ ਕੀਤੀ ਮਹਿਸੂਸ

ਜਲੰਧਰ(ਮਹਾਜਨ)— ਲਗਾਤਾਰ ਵੱਧ ਰਹੀ ਗਰਮੀ ਨੂੰ ਲੈ ਕੇ ਜਿੱਥੇ ਲੋਕ ਪਰੇਸ਼ਾਨ ਸਨ, ਉੱਥੇ ਸੋਮਵਾਰ ਦੀ ਦੇਰ ਸ਼ਾਮ ਅਚਾਨਕ ਮੌਸਮ ਨੇ ਆਪਣੀ ਕਰਵਟ ਬਦਲੀ। ਸ਼ਾਮ ਕਰੀਬ 7 ਵਜੇ ਚੱਲੀ ਤੇਜ਼ ਹਨੇਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ। ਤੇਜ਼ ਹਵਾ ਚੱਲਣ ਦੇ ਕਾਰਨ ਸ਼ਾਮ ਨੂੰ ਮੌਸਮ ਕਾਫੀ ਠੰਡਾ ਹੋ ਗਿਆ।

ਤੇਜ਼ ਹਨੇਰੀ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ, ਉੱਥੇ ਉੱਡਣ ਵਾਲੀ ਧੂੜ ਮਿੱਟੀ ਦੇ ਕਾਰਨ ਪੈਦਲ ਜਾ ਰਹੇ ਰਾਹਗੀਰਾਂ ਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਮੁਸੀਬਤ 'ਚ ਪਾ ਦਿੱਤਾ। ਇਸ ਤੋਂ ਇਲਾਵਾ ਧੂੜ ਮਿਟੀ ਦੇ ਕਾਰਨ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਵੱਲ ਵੱਧਦੇ ਹੋਏ ਕਾਫੀ ਦਿੱਕਤ ਹੋਈ। ਮੌਸਮ ਵਿਭਾਗ ਦੇ ਅਨੁਸਾਰ ਸੋਮਵਾਰ ਦੀ ਸਵੇਰ ਦਾ ਤਾਪਮਾਨ ਕਰੀਬ 42 ਡਿਗਰੀ ਸੈਲਸੀਅਸ ਰਿਹਾ। ਗਰਮੀ ਇੰਨੀ ਵੱਧ ਸੀ ਕਿ ਸਵੇਰੇ 7 ਵਜੇ ਤੋਂ ਹੀ ਗਰਮੀ ਦਾ ਪ੍ਰਕੋਪ ਮਹਿਸੂਸ ਕੀਤਾ ਜਾਣ ਲੱਗਾ। ਲਗਾਤਾਰ 1 ਮਹੀਨੇ ਤੋਂ ਬੱਚਿਆਂ ਨੂੰ ਸਕੂਲਾਂ ਦੀ ਛੁੱਟੀਆਂ ਖਤਮ ਹੋਣ ਤੋਂ ਬਾਅਦ ਸੋਮਵਾਰ ਦੀ ਸਵੇਰ ਸਾਢੇ 7 ਵਜੇ ਸਕੂਲ ਜਾਣ ਲੱਗੇ ਤਾਂ ਉਨ੍ਹਾਂ ਕਾਫੀ ਗਰਮੀ ਮਹਿਸੂਸ ਹੋਣ ਲੱਗੀ। ਪੂਰਾ ਦਿਨ ਲੋਕ ਆਪਣੀਆਂ ਦੁਕਾਨਾਂ, ਦਫਤਰਾਂ ਤੇ ਘਰਾਂ 'ਚ ਦੁਬਕੇ ਰਹੇ ਤੇ ਏ.ਸੀ. ਤੇ ਕੂਲਰ ਦੇ ਸਹਾਰੇ ਗਰਮੀ ਨਾਲ ਰਾਹਤ ਦਿਵਾਈ। ਦੇਰ ਸ਼ਾਮ ਜਦੋਂ ਮੌਸਮ ਨੇ ਕਰਵਟ ਬਦਲੀ ਤਾਂ ਲੋਕਾਂ ਨੂੰ ਰਾਹਤ ਤਾਂ ਮਹਿਸੂਸ ਹੋਈ ਤੇ ਨਾਲ ਹੀ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ। ਦੁਕਾਨਾਂ 'ਤੇ ਜੋ ਗ੍ਰਾਹਕ ਸਨ, ਉਹ ਵੀ ਮੌਸਮ ਵਿਗੜਦਾ ਦੇਖ ਆਪਣੇ-ਆਪਣੇ ਘਰਾਂ ਵੱਲ ਰਵਾਨਾ ਹੋ ਗਏ। ਤੇਜ ਹਨ੍ਹੇਰੀ ਤੇ ਤੂਫਾਨ ਨਾਲ ਬਾਜ਼ਾਰਾਂ 'ਚ ਬੋਰਡ ਆਦਿ ਡਿੱਗ ਗਏ ਤੇ ਤੇਜ ਹਨ੍ਹੇਰੀ ਨਾਲ ਕਈ ਲੋਕਾਂ ਦੀਆਂ ਤਰਪਾਲਾਂ ਤੱਕ ਵੀ ਉੱਡ ਗਈਆਂ।

ਹਨੇਰੀ ਦੇ ਬਾਅਦ ਕਪੂਰਥਲਾ ਸ਼ਹਿਰ 'ਚ ਬਿਜਲੀ, ਪਾਣੀ ਹੋਇਆ ਬੰਦ
ਸ਼ਾਮ ਕਰੀਬ 7 ਵਜੇ ਚੱਲੀ ਤੇਜ਼ ਹਨੇਰੀ ਤੋਂ ਬਾਅਦ ਪੂਰੇ ਸ਼ਹਿਰ ਦੀ ਬਿਜਲੀ ਬੰਦ ਹੋ ਗਈ। ਇਸਦੇ ਨਾਲ ਹੀ ਪਾਣੀ ਦੀ ਸਪਲਾਈ ਵੀ ਬੰਦ ਹੋ ਗਈ। ਸ਼ਹਿਰ ਦੇ ਜ਼ਿਆਦਾਤਰ ਵਾਟਰ ਪੰਪਾਂ 'ਤੇ ਬਿਜਲੀ ਦੀ ਸਪਲਾਈ ਬੰਦ ਹੋਣ ਕਾਰਨ ਪਾਣੀ ਵੀ ਬੰਦ ਹੋ ਗਿਆ। ਜਿਸਦੇ ਕਾਰਨ ਲੋਕਾਂ ਨੂੰ ਪਾਣੀ ਦੀ ਸਮੱਸਿਆ ਨਾਲ ਜੂਝਨਾ ਪਿਆ ਤੇ ਸ਼ਹਿਰ ਨਿਵਾਸੀ ਪਾਣੀ ਦੀ ਬੂੰਦ-ਬੂੰਦ ਦੇ ਲਈ ਤਰਸਦੇ ਰਹੇ। ਮੌਸਮ ਵਿਭਾਗ ਨੇ ਦੱਸਿਆ ਕਿ ਆਉਣ ਵਾਲੇ 6 ਘੰਟਿਆ ਦੌਰਾਨ ਕਪੂਰਥਲਾ , ਹੁਸ਼ਿਆਰਪੁਰ, ਆਦਮਪੁਰ, ਫਿਲੌਰ, ਫਗਵਾੜਾ, ਗੜ੍ਹਸ਼ੰਕਰ, ਲੁਧਿਆਣਾ, ਜਲੰਧਰ, ਮੁਕੇਰੀਆਂ, ਬਟਾਲਾ, ਹਰਚੋਵਾਲ, ਨੰਗਲ ਠੰਡੀਆ ਹਵਾਵਾਂ ਦੇ ਨਾਲ ਮੀਂਹ ਦਾ ਛਰਾਟਾ ਵੀ ਪਹੁੰਚ ਰਿਹਾ ਹੈ।


author

Baljit Singh

Content Editor

Related News