ਅੱਤ ਦੀ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਮੌਸਮ ਵਿਭਾਗ ਵੱਲੋਂ ਵਿਸ਼ੇਸ਼ ਬੁਲੇਟਿਨ ਜਾਰੀ

Saturday, Jul 17, 2021 - 09:46 AM (IST)

ਲੁਧਿਆਣਾ (ਸਲੂਜਾ) : ਪੰਜਾਬ ਅਤੇ ਹਰਿਆਣਾ ਦੀ ਕਿਸਾਨੀ ਅਤੇ ਆਮ ਜਨਤਾ ਨੂੰ ਆਉਣ ਵਾਲੇ 48 ਘੰਟਿਆਂ ’ਚ ਰਾਹਤ ਦੀ ਖ਼ਬਰ ਮਿਲ ਸਕਦੀ ਹੈ। ਮੌਸਮ ਵਿਭਾਗ ਚੰਡੀਗੜ੍ਹ ਨੇ ਮਾਨਸੂਨ ਦੇ ਸਰਗਰਮ ਹੋਣ ਸਬੰਧੀ ਵਿਸ਼ੇਸ਼ ਬੁਲੇਟਿਨ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਨਾਰਾਜ਼ ਕੈਪਟਨ ਨੂੰ ਮਨਾਉਣ ਅੱਜ ਚੰਡੀਗੜ੍ਹ ਆਉਣਗੇ 'ਹਰੀਸ਼ ਰਾਵਤ', ਦੂਰ ਕਰਨਗੇ ਗਲਤ ਫ਼ਹਿਮੀਆਂ

ਮੌਸਮ ਮਾਹਿਰਾਂ ਨੇ ਦੱਸਿਆ ਕਿ ਮਾਨਸੂਨ ਦੇ ਸਰਗਰਮ ਹੋਣ ਨਾਲ 18 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਉੱਤਰੀ, ਪੂਰਬੀ ਅਤੇ ਦੱਖਣੀ ਖੇਤਰਾਂ ’ਚ ਭਾਰੀ ਬਾਰਸ਼ ਹੋਣ ਨਾਲ ਮੌਸਮ ਦੇ ਮਿਜਾਜ਼ ’ਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਕੈਪਟਨ' ਵੱਲੋਂ ਅਸਤੀਫ਼ੇ ਦੇ ਪ੍ਰਸਤਾਵ ਨੇ ਬਦਲੀ ਸਿਆਸਤ, ਸਿੱਧੂ-ਰਾਵਤ ਤੋਂ ਨਾਰਾਜ਼ ਹੋਈ 'ਸੋਨੀਆ'

ਉਂਝ ਮਾਨਸੂਨ ਦੀ ਸਭ ਤੋਂ ਜ਼ਿਆਦਾ ਬਾਰਸ਼ ਜੁਲਾਈ 'ਚ ਹੁੰਦੀ ਹੈ, ਪਰ ਜੁਲਾਈ ਦੇ 16 ਦਿਨ ਬੀਤ ਜਾਣ ਤੋਂ ਬਾਅਦ ਅਜੇ ਬਾਰਸ਼ ਬਹੁਤ ਘੱਟ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News