ਮੌਸਮ ਦਾ ਮਿਜਾਜ਼ ਠੰਡਾ ਅਤੇ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ

Saturday, Dec 05, 2020 - 11:31 AM (IST)

ਮੌਸਮ ਦਾ ਮਿਜਾਜ਼ ਠੰਡਾ ਅਤੇ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ

ਲੁਧਿਆਣਾ (ਸਲੂਜਾ) : ਲੁਧਿਆਣਾ ਦੀ ਗੱਲ ਕਰੀਏ ਤਾਂ ਪਿਛਲੇ ਕੁੱਝ ਦਿਨਾਂ ’ਚ ਘੱਟੋ-ਘੱਟ ਤਾਪਮਾਨ ’ਚ ਲਗਾਤਾਰ ਫੇਰਬਦਲ ਹੋ ਰਿਹਾ ਹੈ, ਜਿਸ ਨਾਲ ਦੁਪਹਿਰ ਦੇ ਸਮੇਂ ਮੌਸਮ ਦੇ ਮਿਜਾਜ਼ ’ਚ ਕੁੱਝ ਗਰਮਾਹਟ ਮਹਿਸੂਸ ਕੀਤੀ ਜਾ ਰਹੀ ਹੈ। ਸਵੇਰ ਅਤੇ ਸ਼ਾਮ ਨੂੰ ਠੰਡ ਆਪਣੀ ਰੰਗ 'ਚ ਮੁੜ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਧ ਤੋਂ ਵੱਧ ਤਾਪਮਾਨ 23.8 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਰਿਹਾ।

ਸਵੇਰ ਸਮੇਂ ਹਵਾ 'ਚ ਨਮੀ ਦਾ ਮਾਤਰਾ 92 ਫ਼ੀਸਦੀ ਅਤੇ ਸ਼ਾਮ ਨੂੰ 53 ਫ਼ੀਸਦੀ ਰਿਕਾਰਡ ਕੀਤੀ ਗਈ। ਮੌਸਮ ਮਾਹਰਾਂ ਨੇ ਇਹ ਵੀ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਮੌਸਮ ਦਾ ਮਿਜਾਜ਼ ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ 'ਚ ਖੁਸ਼ਕ ਅਤੇ ਠੰਡਾ ਬਣਿਆ ਰਹਿ ਸਕਦਾ ਹੈ।


author

Babita

Content Editor

Related News