ਪੰਜਾਬ ਤੇ ਹਰਿਆਣਾ ''ਚ ਅੱਜ ਮੀਂਹ ਪੈਣ ਦੀ ਸੰਭਾਵਨਾ

Wednesday, Feb 20, 2019 - 03:41 PM (IST)

ਪੰਜਾਬ ਤੇ ਹਰਿਆਣਾ ''ਚ ਅੱਜ ਮੀਂਹ ਪੈਣ ਦੀ ਸੰਭਾਵਨਾ

ਚੰਡੀਗੜ੍ਹ (ਭਾਸ਼ਾ) : ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਮੰਗਲਵਾਰ ਤੜਕੇ ਹਲਕੀ ਤੋਂ ਦਰਮਿਆਨੇ ਪੱਧਰ ਦਾ ਮੀਂਹ ਪਿਆ। ਹਾਲਾਂਕਿ ਘੱਟੋ-ਘੱਟ ਤਾਪਮਾਨ 'ਤੇ ਇਸ ਦਾ ਕੋਈ ਅਸਰ ਨਹੀਂ ਪਿਆ ਅਤੇ ਇਹ ਆਮ ਦੇ ਆਸ-ਪਾਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਸੂਬਿਆਂ 'ਚ ਬੁੱਧਵਾਰ ਨੂੰ ਹੋਰ ਮੀਂਹ ਪੈਣ ਦਾ ਅਨੁਮਾਨ ਹੈ। ਚੰਡੀਗੜ੍ਹ 'ਚ ਘੱਟੋ-ਘੱਟ ਤਾਪਾਨ 11.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅੰਬਾਲਾ 'ਚ ਘੱਟੋ-ਘੱਟ ਤਾਪਮਾਨ 12.5 ਡਿਗਰੀ ਸੈਲਸੀਅਸ ਤਾਂ ਹਿਸਾਰ 'ਚ 8.9 ਡਿਗਰੀ ਸੈਲਸੀਅਸ ਰਿਹਾ। ਅੰਮ੍ਰਿਤਸਰ 6.6 ਡਿਗਰੀ ਸੈਲਸੀਅਸ, ਲੁਧਿਆਣਾ 9.8 ਡਿਗਰੀ ਸੈਲਸੀਅਸ, ਪਟਿਆਲਾ 11.2 ਡਿਗਰੀ ਸੈਲਸੀਅਸ, ਆਦਮਪੁਰ 8.4 ਡਿਗਰੀ ਸੈਲਸੀਅਸ, ਪਠਾਨਕੋਟ 9.8 ਡਿਗਰੀ ਸੈਲਸੀਅਸ, ਬਠਿੰਡਾ 8.3 ਡਿਗਰੀ ਸੈਲਸੀਅਸ, ਫਰੀਦਕੋਟ 7.5 ਡਿਗਰੀ ਸੈਲਸੀਅਸ ਅਤੇ ਗੁਰਦਾਸਪੁਰ (7.1 ਡਿਗਰੀ ਸੈਲਸੀਅਸ) ਵਿਚ ਵੀ ਘੱਟੋ-ਘੱਟ ਤਾਪਮਾਨ ਆਮ ਦੇ ਆਲੇ-ਦੁਆਲੇ ਹੀ ਰਿਹਾ।

 ਓਧਰ ਸ਼ਿਮਲਾ ਤੇ ਚੰਡੀਗੜ੍ਹ ਤੋਂ ਰਾਜੇਸ਼ ਤੇ ਏਜੰਸੀਆਂ ਅਨੁਸਾਰ ਸ਼ਿਮਲਾ, ਕੁਫਰੀ, ਡਲਹੌਜ਼ੀ 'ਚ ਤਾਜ਼ਾ ਬਰਫਬਾਰੀ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ 'ਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਅਤੇ 397 ਸੜਕਾਂ ਫਿਰ ਤੋਂ ਬੰਦ ਹੋ ਗਈਆਂ।


author

Anuradha

Content Editor

Related News