ਲੁਧਿਆਣਾ ’ਚ ਘੱਟੋ-ਘੱਟ ਤਾਪਮਾਨ ’ਚ ਉਛਾਲ, ਦੁਪਹਿਰ ਨੂੰ ਹੋਣ ਲੱਗਾ ਗਰਮੀ ਦਾ ਅਹਿਸਾਸ

Saturday, Feb 20, 2021 - 02:47 PM (IST)

ਲੁਧਿਆਣਾ (ਸਲੂਜਾ) : ਸਵੇਰ ਦੇ ਸਮੇਂ ਸੰਘਣੇ ਕੋਹਰੇ ਦੇ ਰੁਝਾਨ ਵਿਚਕਾਰ ਘੱਟੋ-ਘੱਟ ਤਾਪਮਾਨ 'ਚ ਉਛਾਲ ਨਾਲ ਮੌਸਮ ਦਾ ਮਿਜਾਜ਼ ਕਰਵਟ ਲੈ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਸਵੇਰ ਸਮੇਂ ਦੌਰਾਨ ਸਰਦੀ ਦਾ ਅਹਿਸਾਸ ਬਰਕਰਾਰ ਹੈ, ਜਦੋਂ ਕਿ ਦੁਪਹਿਰ ਹੁੰਦੇ ਹੀ ਗਰਮੀ ਦਾ ਰੰਗ ਸਾਹਮਣੇ ਆਉਣ ਲੱਗਦਾ ਹੈ। ਹੁਣ ਹੌਲੀ-ਹੌਲੀ ਲੋਕ ਗਰਮ ਕੱਪੜਿਆਂ ਤੋਂ ਹਲਕੇ ਕੱਪੜੇ ਪਾਉਣ ਲੱਗ ਗਏ ਹਨ।

ਮੌਸਮ ਦੇ ਬਦਲੇ ਮਿਜਾਜ਼ ਕਾਰਨ ਬਹੁਤ ਸਾਰੇ ਲੋਕ ਸਫ਼ਰ ਦੌਰਾਨ ਹੁਣ ਵਾਹਨਾਂ 'ਚ ਏ. ਸੀ. ਦੀ ਵਰਤੋਂ ਕਰਨ ਲੱਗੇ ਹਨ। ਬੀਤੇ ਦਿਨ ਲੁਧਿਆਣਾ 'ਚ ਘੱਟੋ-ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਦੇ ਵਾਧੇ ਦੇ ਨਾਲ 12.9 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 21.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ਼ ਠੰਡਾ ਅਤੇ ਖੁਸ਼ਕ ਬਣਿਆ ਰਹਿਣ ਦੀ ਸੰਭਾਵਨਾ ਹੈ।
 


Babita

Content Editor

Related News