ਚੰਡੀਗੜ੍ਹ ''ਚ 15 ਦਿਨਾਂ ਬਾਅਦ ਖਿੜੀ ਧੁੱਪ, 14 ਤਾਰੀਖ਼ ਤੋਂ ਬਾਅਦ ਮੁੜ ਵਧੇਗੀ ਠੰਡ

Friday, Jan 13, 2023 - 11:20 AM (IST)

ਚੰਡੀਗੜ੍ਹ ''ਚ 15 ਦਿਨਾਂ ਬਾਅਦ ਖਿੜੀ ਧੁੱਪ, 14 ਤਾਰੀਖ਼ ਤੋਂ ਬਾਅਦ ਮੁੜ ਵਧੇਗੀ ਠੰਡ

ਚੰਡੀਗੜ੍ਹ (ਪਾਲ) : ਧੁੰਦ ਤੇ ਬੂੰਦਾਬਾਂਦੀ ਤੋਂ ਬਾਅਦ ਸ਼ਹਿਰ 'ਚ ਵੀਰਵਾਰ ਕਾਫ਼ੀ ਦਿਨਾਂ ਬਾਅਦ ਸੂਰਜ ਦੇਵਤਾ ਦੇ ਦਰਸ਼ਨ ਹੋਏ। ਧੁੱਪ ਦੇ ਨਾਲ ਹੀ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ 'ਚ ਵੀ ਵਾਧਾ ਦੇਖਣ ਨੂੰ ਮਿਲਿਆ। 28 ਦਸੰਬਰ ਤੋਂ ਬਾਅਦ ਸ਼ਹਿਰ 'ਚ ਚੰਗੀ ਧੁੱਪ ਦੇਖਣ ਨੂੰ ਮਿਲੀ। ਉਥੇ ਹੀ ਦੇਰ ਰਾਤ ਮੀਂਹ ਨੇ ਫਿਰ ਠੰਡ ਵਧਾ ਦਿੱਤੀ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਮੀਂਹ ਤੇ ਵੈਸਟਰਨ ਡਿਸਟਰਬੈਂਸ ਦਾ ਇਹ ਵੱਡਾ ਅਸਰ ਹੋਇਆ ਹੈ। ਵੀਰਵਾਰ ਦਿਨ ਦਾ ਪਾਰਾ 22.1 ਡਿਗਰੀ ਰਿਕਾਰਡ ਹੋਇਆ, ਜੋ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਵੱਧ ਤੋਂ ਵੱਧ ਤਾਪਮਾਨ ਹੈ। ਉੱਥੇ ਹੀ ਘੱਟੋ- ਘੱਟ ਤਾਪਮਾਨ ਵੀ ਵਧਿਆ ਹੈ।

ਇਹ ਵੀ ਪੜ੍ਹੋ : ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਜਾ ਵੜਿੰਗ ਨੂੰ ਧੱਕਾ ਮਾਰਨ ਦੀ ਵੀਡੀਓ ਵਾਇਰਲ, ਰਾਹੁਲ ਨੇ ਨਹੀਂ ਦਿੱਤਾ ਦਖ਼ਲ

ਬੀਤੀ ਰਾਤ ਪਾਰਾ 9.2 ਡਿਗਰੀ ਰਿਕਾਰਡ ਹੋਇਆ, ਜੋ ਹੁਣ ਤੱਕ ਸਭ ਤੋਂ ਜ਼ਿਆਦਾ ਘੱਟੋ-ਘੱਟ ਤਾਪਮਾਨ ਰਿਹਾ। ਮੌਸਮ ਵਿਭਾਗ ਦੇ ਅੰਕੜੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ 2021 'ਚ ਸਭ ਤੋਂ ਜ਼ਿਆਦਾ ਵੱਧ ਤੋਂ ਵੱਧ ਤਾਪਮਾਨ 5 ਜਨਵਰੀ ਨੂੰ 25.8 ਡਿਗਰੀ ਰਿਕਾਰਡ ਹੋਇਆ ਸੀ। ਪਿਛਲੇ 13 ਸਾਲਾਂ 'ਚ ਪਹਿਲੀ ਵਾਰ ਹੋਇਆ ਹੈ ਕਿ ਜਨਵਰੀ ਦਾ ਹੁਣ ਤੱਕ ਦਾ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ 21.1 ਡਿਗਰੀ ਰਿਕਾਰਡ ਹੋਇਆ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਲੋਹੜੀ ਦੀਆਂ ਸਮੂਹ ਪੰਜਾਬ ਵਾਸੀਆਂ ਨੂੰ ਦਿੱਤੀਆਂ ਵਧਾਈਆਂ, ਕੀਤਾ ਟਵੀਟ
14 ਤੋਂ ਬਾਅਦ ਤਾਪਮਾਨ ’ਚ ਆਵੇਗੀ ਕਮੀ
ਮੌਸਮ ਵਿਭਾਗ ਦੀ ਮੰਨੀਏ ਤਾਂ 14 ਜਨਵਰੀ ਤੋਂ ਬਾਅਦ ਇਕ ਵਾਰ ਫਿਰ ਸ਼ਹਿਰ 'ਚ ਠੰਡ ਦਾ ਦੌਰ ਸ਼ੁਰੂ ਹੋਵੇਗਾ। ਤਾਪਮਾਨ 'ਚ ਕਮੀ ਦੇਖੀ ਜਾਵੇਗੀ। ਨਾਲ ਹੀ ਧੁੰਦ ਵੀ ਦੇਖਣ ਨੂੰ ਮਿਲੇਗੀ। ਸ਼ੁੱਕਰਵਾਰ ਦੀ ਗੱਲ ਕਰੀਏ ਤਾਂ ਮੌਸਮ ਕੇਂਦਰ ਮੁਤਾਬਕ ਅੰਸ਼ਿਕ ਬੱਦਲ ਰਹਿਣ ਦੇ ਆਸਾਰ ਤਾਂ ਹਨ ਹੀ, ਨਾਲ ਹੀ ਹਲਕੇ ਮੀਂਹ ਦੇ ਵੀ ਆਸਾਰ ਬਣੇ ਹੋਏ ਹਨ, ਹਾਲਾਂਕਿ ਤਾਪਮਾਨ 'ਚ ਕੋਈ ਕਮੀ ਨਹੀਂ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News