ਪੰਜਾਬ 'ਚ ਸ਼ੁੱਕਰਵਾਰ ਨੂੰ ਵੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ

Thursday, Feb 20, 2020 - 09:12 PM (IST)

ਪੰਜਾਬ 'ਚ ਸ਼ੁੱਕਰਵਾਰ ਨੂੰ ਵੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ

ਚੰਡੀਗੜ੍ਹ,(ਯੂ. ਐੱਨ. ਆਈ.)– ਵੈਸਟਰਨ ਡਿਸਟਰਬੈਂਸ ਦੀ ਸਰਗਰਮੀ ਕਾਰਣ ਪੰਜਾਬ ਦੇ ਕਈ ਇਲਾਕਿਆਂ ਵਿਚ ਵੀਰਵਾਰ ਸ਼ਾਮ ਨੂੰ ਗਰਜ-ਚਮਕ ਨਾਲ ਛਿੱਟੇ ਪਏ। ਸ਼ੁੱਕਰਵਾਰ ਵੀ ਮੌਸਮ ਦੇ ਖਰਾਬ ਰਹਿਣ ਦੀ ਸੰਭਾਵਨਾ ਹੈ। ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਕਿਤੇ-ਕਿਤੇ ਗੜੇ ਪੈ ਸਕਦੇ ਹਨ। ਖੇਤੀਬਾੜੀ ਮਾਹਿਰਾਂ ਮੁਤਾਬਕ ਫਸਲਾਂ ਲਈ ਇਹ ਮੀਂਹ ਲਾਹੇਵੰਦ ਹੈ।
ਵੀਰਵਾਰ ਦਿਨ ਵੇਲੇ ਬੱਦਲ ਛਾਏ ਰਹਿਣ ਅਤੇ ਧੂੜ ਭਰੀਆਂ ਹਵਾਵਾਂ ਚੱਲਣ ਕਾਰਣ ਘੱਟੋ-ਘੱਟ ਤਾਪਮਾਨ ਵਿਚ ਵਾਧਾ ਹੋ ਗਿਆ। ਕਈ ਥਾਈਂ ਤਾਂ ਘੱਟੋ-ਘੱਟ ਤਾਪਮਾਨ 16 ਡਿਗਰੀ ਤੱਕ ਪਹੁੰਚ ਗਿਆ। ਚੰਡੀਗੜ੍ਹ ਵਿਚ ਇਹ 16 ਡਿਗਰੀ ਸੀ। ਲੁਧਿਆਣਾ ਅਤੇ ਜਲੰਧਰ ਨੇੜੇ ਆਦਮਪੁਰ ਵਿਚ 15 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਦਿੱਲੀ ਵਿਚ 13, ਰੋਹਤਕ ਵਿਚ 12, ਅੰਮ੍ਰਿਤਸਰ ਵਿਚ 11, ਪਟਿਆਲਾ ਵਿਚ 14, ਪਠਾਨਕੋਟ ਵਿਚ 16, ਹਲਵਾਰਾ ਵਿਚ 14 ਅਤੇ ਬਠਿੰਡਾ ਵਿਚ 12 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਸੀ।
ਸ਼੍ਰੀਨਗਰ ਵਿਖੇ ਘੱਟੋ-ਘੱਟ ਤਾਪਮਾਨ 3 ਡਿਗਰੀ ਅਤੇ ਜੰਮੂ ਵਿਚ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਿਮਲਾ ਵਿਚ 7, ਮਨਾਲੀ ਵਿਚ 2, ਭੂੰਤਰ ਵਿਚ 6, ਧਰਮਸ਼ਾਲਾ ਵਿਚ 7, ਕਾਂਗੜਾ ਵਿਚ 14, ਊਨਾ ਵਿਚ 8 ਅਤੇ ਕਲਪਾ ਵਿਚ ਸਿਫਰ ਡਿਗਰੀ ਤਾਪਮਾਨ ਸੀ।


author

Bharat Thapa

Content Editor

Related News