ਮੱਛਰਾਂ ਤੇ ਮੱਖੀਆਂ ਦੇ ਇਕ ਦਮ ਵਾਧੇ ਨਾਲ ਲੋਕਾਂ ''ਚ ਭਾਰੀ ਬੇਚੈਨੀ

Friday, Mar 09, 2018 - 12:46 AM (IST)

ਮੱਛਰਾਂ ਤੇ ਮੱਖੀਆਂ ਦੇ ਇਕ ਦਮ ਵਾਧੇ ਨਾਲ ਲੋਕਾਂ ''ਚ ਭਾਰੀ ਬੇਚੈਨੀ

ਮਮਦੋਟ(ਸੰਜੀਵ, ਧਵਨ)-ਗਰਮੀਆਂ ਦਾ ਮੌਸਮ ਹੁੰਦੇ ਸਾਰ ਹੀ ਪਿਛਲੇ ਦੋ ਦਿਨਾਂ 'ਚ ਮੱਛਰਾਂ ਅਤੇ ਮੱਖੀਆਂ ਦੇ ਇਕਦਮ ਵਾਧੇ ਨਾਲ ਲੋਕਾਂ ਵਿਚ ਭਾਰੀ ਬੇਚੈਨੀ ਵਧ ਗਈ ਹੈ ਅਤੇ ਲੋਕਾਂ ਨੂੰ ਰਾਤ ਦੇ ਸਮੇਂ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਜਨਤਾ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਗਰ ਪੰਚਾਇਤ ਨੇ ਹਰਕਤ 'ਚ ਆਉਂਦਿਆਂ ਨਗਰ ਮਮਦੋਟ ਦੀਆਂ ਸਾਰੀਆਂ ਗਲੀਆਂ ਅਤੇ ਗੰਦੇ ਪਾਣੀ ਵਾਲੇ ਸੇਮਨਾਲੇ 'ਤੇ ਮੱਛਰਮਾਰ ਦਵਾਈ ਤੇ ਫੌਗਿੰਗ ਮਸ਼ੀਨ ਨਾਲ ਸਪਰੇਅ ਕਰਵਾਉਣੀ ਸ਼ੁਰੂ ਕਰ ਦਿੱਤੀ ਗਈ। ਈ. ਓ. ਨਰਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਗਰਮੀ ਦੇ ਵਾਧੇ ਨਾਲ ਮੱਛਰਾਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ, ਜਿਸ ਨੂੰ ਵੇਖਦਿਆਂ ਸਫਾਈ ਮੁਲਾਜ਼ਮਾਂ ਵੱਲੋਂ ਨਗਰ ਪੰਚਾਇਤ ਦੀ ਹਦੂਦ 'ਚ ਸਾਰੀਆਂ ਰਿਹਾਇਸ਼ੀ ਥਾਵਾਂ ਅਤੇ ਗਲ਼ੀਆਂ 'ਚ ਫੌਗਿੰਗ ਮਸ਼ੀਨ ਨਾਲ ਸਪਰੇਅ ਕਰਵਾਈ ਜਾ ਰਹੀ ਹੈ ਤਾਂ ਜੋ ਮੱਛਰਾਂ ਤੇ ਮੱਖੀਆਂ ਦਾ ਖਾਤਮਾ ਕੀਤਾ ਜਾ ਸਕੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਘਰਾਂ 'ਚ ਪਏ ਕੂਲਰਾਂ, ਗਮਲਿਆਂ ਅਤੇ ਕਬਾੜ ਵਾਲੀਆਂ ਥਾਵਾਂ ਤੋਂ ਇਲਾਵਾ ਘਰਾਂ ਦੇ ਬਾਹਰ ਗਲੀਆਂ-ਨਾਲੀਆਂ 'ਚ ਪਾਣੀ ਜਮ੍ਹਾ ਨਾ ਹੋਣ ਦੇਣ ਤਾਂ ਜੋ ਹੋਰ ਮੱਛਰ ਭਾਰੀ ਗਿਣਤੀ 'ਚ ਪੈਦਾ ਨਾ ਹੋ ਸਕਣ। ਇਸ ਸਮੇਂ ਉਨ੍ਹਾਂ ਨਾਲ ਸੈਨੇਟਰੀ ਇੰਸਪੈਕਟਰ ਵਿਕਾਸ ਧਵਨ, ਜੇ. ਏ. ਸੁੱਚਾ ਸਿੰਘ, ਕਲਰਕ ਪ੍ਰਿੰਸ ਚੋਪੜਾ, ਰਾਜ ਕੁਮਾਰ ਠੇਕੇਦਾਰ, ਮਨਪ੍ਰੀਤ ਸਿੰਘ ਅਤੇ ਪ੍ਰਧਾਨ ਸੰਪੂਰਨ ਸਿੰਘ ਘੱਕੀ ਵੀ ਹਾਜ਼ਰ ਸਨ।


Related News