ਹਥਿਆਰਾਂ ਦੀ ਨੋਕ 'ਤੇ ਸੁਰੱਖਿਆ ਗਾਰਡ ਤੋਂ 12 ਬੋਰ ਦੀ ਬੰਦੂਕ ਖੋਹੀ

Friday, Jun 26, 2020 - 03:06 PM (IST)

ਹਥਿਆਰਾਂ ਦੀ ਨੋਕ 'ਤੇ ਸੁਰੱਖਿਆ ਗਾਰਡ ਤੋਂ 12 ਬੋਰ ਦੀ ਬੰਦੂਕ ਖੋਹੀ

ਤਲਵੰਡੀ ਭਾਈ (ਗੁਲਾਟੀ): ਅੱਜ ਹਰਾਜ ਤੋਂ ਸੁਲਹਾਣੀ ਰੋਡ 'ਤੇ ਇਕ ਪ੍ਰਾਈਵੇਟ ਬੈਂਕ ਦੇ ਸਕਿਓਰਟੀ ਗਾਰਡ ਤੋਂ ਹਥਿਆਰਾਂ ਦੀ ਨੌਕ 'ਤੇ ਮੋਟਰਸਾਈਕਲ ਸਵਾਰ 3 ਜਣਿਆਂ ਵਲੋਂ 12 ਬੋਰ ਦੀ ਬੰਦੂਕ ਖੋਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਸੁਲਹਾਣੀ ਨੇ ਦੱਸਿਆ ਕਿ ਉਹ ਪਾਲ ਮਰਚੈਂਟ ਬੈਂਕ 'ਚ ਬਤੌਰ ਸਕਿਓਰਟੀ ਗਾਰਡ ਦੀਆਂ ਸੇਵਾਵਾਂ ਦੇ ਰਿਹਾ ਹੈ।

ਇਹ ਵੀ ਪੜ੍ਹੋ: ਅਸਲਾ ਧਾਰਕਾਂ ਲਈ ਨਵੀਂ ਡੈੱਡਲਾਈਨ ਜਾਰੀ,ਹੁਣ 2 ਤੋਂ ਵੱਧ ਹਥਿਆਰ ਰੱਖਣ ਵਾਲੇ ਹੋ ਜਾਣ ਸਾਵਧਾਨ!

ਅੱਜ ਉਹ ਤਲਵੰਡੀ ਭਾਈ ਬੈਂਕ 'ਚੋਂ ਡਿਊਟੀ ਕਰਕੇ ਵਾਪਸ ਆਪਣੇ ਪਿੰਡ ਸੁਲਹਾਣੀ ਨੂੰ ਪਰਤ ਰਿਹਾ ਸੀ ਕਿ ਪਿੰਡ ਹਰਾਜ ਦੇ ਸ਼ੈਲਰ ਨੇੜੇ ਮੋਟਰਸਾਈਕਲ ਸਵਾਰ 3 ਜਣਿਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਉਸਨੇ ਮੋਟਰਸਾਈਕਲ ਰੋਕਿਆ ਤਾਂ ਇਹ ਤਿੰਨੇ ਜਾਣੇ ਜੋ ਪਿਸਤੌਲ ਅਤੇ ਡਾਗਾਂ ਨਾਲ ਲੈੱਸ ਸਨ, ਉਸ 'ਤੇ ਹਮਲਾ ਕਰਨ ਲੱਗੇ, ਇਸ ਦੌਰਾਨ ਕੁਝ ਸਮੇਂ ਲਈ ਹੱਥੋਂਪਾਈ ਵੀ ਹੋਈ, ਜਦੋਂ ਉਸਨੇ ਬੰਦੂਕ ਨਾ ਛੱਡੀ ਤਾਂ ਇਕ ਵਿਅਕਤੀ ਨੇ ਪਿਸਤੌਲ ਉਸ 'ਤੇ ਤਾਣ ਲਈ ਅਤੇ ਬੰਦੂਕ ਖੋਹ ਕੇ ਉਥੋਂ ਫਰਾਰ ਹੋ ਗਏ। ਪੀੜਤ ਨੇ ਘਟਨਾ ਦੀ ਇਤਲਾਹ ਸਥਾਨਕ ਪੁਲਸ ਨੂੰ ਦਿੱਤੀ।ਪੁਲਸ ਦੇ ਐੱਸ.ਐੱਚ.ਓ. ਹਰਦੇਵਪ੍ਰੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਘਟਨਾ ਵਾਲੀ ਜਗ੍ਹਾ ਤੇ ਪੁੱਜ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ:  ਮਾਂ ਦੀ ਮਮਤਾ: ਕੋਰੋਨਾ ਪਾਜ਼ੇਟਿਵ ਆਏ ਪੁੱਤ ਲਈ ਖੁਦ ਵੀ ਪਹੁੰਚੀ ਹਸਪਤਾਲ


author

Shyna

Content Editor

Related News