''ਬਸਪਾ'' ਨੂੰ ਤੀਜੇ ਬਦਲ ਦੇ ਰੂਪ ''ਚ ਦੇਖਣਾ ਚਾਹੁੰਦੇ ਨੇ ਲੋਕ : ਕਰੀਮਪੁਰੀ

02/12/2016 3:10:53 PM

ਜਲੰਧਰ : ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦਾ ਕਹਿਣਾ ਹੈ ਕਿ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ''ਚ ਪਾਰਟੀ ਹਰ ਸੀਟ ''ਤੇ ਚੋਣਾਂ ਲੜੇਗੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਸੂਬੇ ਦੇ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ''ਤੇ ਜ਼ੁਲਮ ਕਰ ਰਹੀ ਹੈ ਅਤੇ ਲੋਕਾਂ ਦਾ ਵਿਸ਼ਵਾਸ ਸਰਕਾਰ ਤੋਂ ਉੱਠ ਚੁੱਕਾ ਹੈ। ਇਸੇ ਕਾਰਨ ਲੋਕ ਬਸਪਾ ਨੂੰ ਤੀਜੇ ਬਦਲ ਦੇ ਰੂਪ ''ਚ ਦੇਖਣਾ ਚਾਹੁੰਦੇ ਹਨ। 

ਕਰੀਮਪੁਰੀ ਨੇ ਕਿਹਾ ਕਿ 1989 ਦੀਆਂ ਲੋਕ ਸਭਾ ਚੋਣਾਂ ''ਚ ਬਸਪਾ ਤੀਜੀ ਪਾਰਟੀ ਦੇ ਤੌਰ ''ਤੇ ਉੱਭਰੀ ਸੀ, ਪਰ ਕਦੇ ਪਹਿਲਾ ਸਥਾਨ ਹਾਸਲ ਨਹੀਂ ਕਰ ਸਕੀ। ਕੈਪਟਨ ਅਮਰਿੰਦਰ ਸਿੰਘ ਦੇ ਬਸਪਾ ਨਾਲ ਗਠਜੋੜ ਕਰਨ ਦੇ ਸਵਾਲ ''ਤੇ ਕਰੀਮਪੁਰੀ ਨੇ ਕਿਹਾ ਕਿ ਇਸ ਗੱਲ ਦਾ ਫੈਸਲਾ ਬਸਪਾ ਸੁਪਰੀਮੋ ਭੈਣਜੀ ਮਾਇਆਵਤੀ ਵਲੋਂ ਹੀ ਕੀਤਾ ਜਾਵੇਗਾ ਕਿ ਕਾਂਗਰਸ ਨਾਲ ਗਠਜੋੜ ਕਰਨਾ ਹੈ ਜਾਂ ਨਹੀਂ।

ਕਰੀਮਪੁਰੀ ਨੇ ਕਿਹਾ ਕਿ ਪਾਰਟੀ ਦੇ ਸਾਰੇ ਫੈਸਲੇ ਇਸ ਦੇ ਟੀਚਿਆਂ ''ਤੇ ਨਿਰਧਾਰਿਤ ਹੋਣਗੇ ਅਤੇ ਇਸ ਗੱਲ ਨਾਲ ਪਾਰਟੀ ਨੂੰ ਕੋਈ ਮਤਲਬ ਨਹੀਂ ਹੈ ਕਿ ਦੂਜੀਆਂ ਪਾਰਟੀਆਂ ਵਿਚਕਾਰ ਕੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਲੋਕ ਅਕਾਲੀ-ਭਾਜਪਾ ਦੇ ਖਿਲਾਫ ਹਨ ਅਤੇ ਕਾਂਗਰਸ ਦੀ ਵੀ ਮਾੜੀ ਹਾਲਤ ਹੈ। ਦੂਜੇ ਪਾਸੇ ''ਆਪ'' ਵੀ ਦਿੱਲੀ ''ਚ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ, ਅਜਿਹੇ ''ਚ ਅਸੀਂ ਆਪਣਾ ਸਕਾਰਾਤਮਕ ਏਜੰਡਾ ਪੇਸ਼ ਕਰਕੇ ਇਹ ਚੋਣਾਂ ਲੜਾਂਗੇ।


Babita Marhas

News Editor

Related News