ਵਾਟਰ ਵਰਕਸ ਨੇ 112 ਕਰੋੜ ਤੇ ਮਿਊਂਸੀਪਲ ਕਮੇਟੀ ਨੇ 73 ਕਰੋੜ ਰੁਪਏ ਦੇ ਬਿੱਲ ਦਾ ਕਰਨਾ ਹੈ ਭਗਤਾਨ

Thursday, Aug 03, 2017 - 02:14 AM (IST)

ਵਾਟਰ ਵਰਕਸ ਨੇ 112 ਕਰੋੜ ਤੇ ਮਿਊਂਸੀਪਲ ਕਮੇਟੀ ਨੇ 73 ਕਰੋੜ ਰੁਪਏ ਦੇ ਬਿੱਲ ਦਾ ਕਰਨਾ ਹੈ ਭਗਤਾਨ

ਜਲੰਧਰ— ਸਰਕਾਰੀ ਵਿਭਾਗਾਂ 'ਚ ਬਿਜਲੀ ਬਿੱਲਾਂ ਦੀ ਅਦਾਇਗੀ ਪ੍ਰਤੀ ਗੰਭੀਰਤਾ ਨਹੀਂ ਹੈ ਜਿਸਦਾ ਖਮਿਆਜ਼ਾ ਪਾਵਰ ਨਿਗਮ ਨੂੰ ਭੁਗਤਣਾ ਪੈ ਰਿਹਾ ਹੈ। ਇਸਦੇ ਨਾਲ ਹੀ ਪਾਵਰ ਨਿਗਮ ਦੇ ਅਧਿਕਾਰੀ ਵੀ ਰਿਕਵਰੀ ਕਰਨ ਪ੍ਰਤੀ ਗੰਭੀਰ ਨਜ਼ਰ ਨਹੀਂ ਆਉਂਦੇ ਜਿਸ ਕਾਰਨ ਬਿਜਲੀ ਦੇ ਬਿੱਲ ਸਮੇਂ ਸਿਰ ਜਮ੍ਹਾ ਨਹੀਂ ਹੋ ਸਕਦੇ।
ਮਿਊਂਸੀਪਲ ਕਮੇਟੀ ਵਾਟਰ ਵਰਕਸ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਤਿਮਾਹੀ ਦੀ ਰਿਪੋਰਟ ਮੁਤਾਬਕ ਪੰਜਾਬ ਦੇ ਸਭ ਪੰਜ ਜ਼ੋਨਾਂ ਨੂੰ ਮਿਲਾ ਕੇ ਇਸ ਵਿਭਾਗ ਨੇ ਪਾਵਰ ਨਿਗਮ ਨੂੰ 112.45 ਕਰੋੜ ਰਕਮ ਦੀ ਅਦਾਇਗੀ ਕਰਨੀ ਹੈ। ਮਿਊਂਸੀਪਲ ਕਮੇਟੀ ਦੇ ਲੋਕਲ ਬਾਡੀ ਵਿਭਾਗ ਨੇ ਪਾਵਰ ਨਿਗਮ ਨੂੰ 73.63 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ।
ਅੰਮ੍ਰਿਤਸਰ ਬਾਰਡਰ ਜ਼ੋਨ ਦੀ ਗੱਲ ਕਰੀਏ ਤਾਂ ਵਾਟਰ ਵਰਕਸ ਨੇ 33.92 ਕਰੋੜ ਰੁਪਏ ਦੀ ਅਦਾਇਗੀ ਕਰਨੀ ਹੈ ਜਿਸ ਵਿਚ ਗੁਰਦਾਸਪੁਰ ਸਰਕਲ ਨੇ 12.90 ਕਰੋੜ, ਸਬ ਅਰਬਨ ਨੇ 7.31 ਕਰੋੜ, ਤਰਨਤਾਰਨ ਨੇ 3.46 ਕਰੋੜ ਅਤੇ ਸਿਟੀ ਸਰਕਲ ਨੇ 10.23 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਕਰਨਾ ਹੈ। ਮਿਊਂਸੀਪਲ ਕਮੇਟੀ ਨੇ 36.41 ਕਰੋੜ ਰੁਪਏ ਦੇਣੇ ਹਨ। ਗੁਰਦਾਸਪੁਰ ਸਰਕਲ ਨੇ 22.81, ਸਬ ਅਰਬਨ ਨੇ 53.22, ਤਰਨਤਾਰਨ ਨੇ 1.19 ਤੇ ਸਿਟੀ ਸਰਕਲ ਨੇ 11.86 ਕਰੋੜ ਰੁਪਏ ਦਾ ਬਕਾਇਆ ਦੇਣਾ ਹੈ।
ਜਲੰਧਰ ਉੱਤਰੀ ਜ਼ੋਨ ਦੇ ਵਾਟਰ ਵਰਕਸ ਵਿਭਾਗ ਨੇ 1.46 ਕਰੋੜ ਅਤੇ ਮਿਊਂਸੀਪਲ ਕਮੇਟੀ ਨੇ 2.71 ਕਰੋੜ ਰੁਪਏ ਦੇਣੇ ਹਨ। ਕਪੂਰਥਲਾ ਸਰਕਲ ਨੇ 23.28 ਅਤੇ ਜਲੰਧਰ ਨੇ 1.17 ਕਰੋੜ ਰੁਪਏ ਅਦਾ ਕਰਨੇ ਹਨ। ਹੁਸ਼ਿਆਰਪੁਰ ਨੇ 5.82 ਲੱਖ ਰੁਪਏ ਦੀ ਅਦਾਇਗੀ ਕਰਨੀ ਹੈ। ਮਿਊਂਸਪਲ ਕਮੇਟੀ ਦੇ ਕਪੂਰਥਲਾ ਸਰਕਲ ਨੇ 1.05 ਕਰੋੜ, ਜਲੰਧਰ ਨੇ 1.57 ਕਰੋੜ ਅਤੇ ਨਵਾਂਸ਼ਹਿਰ ਨੇ 8.85 ਲੱਖ ਰੁਪਏ ਦੀ ਅਦਾਇਗੀ ਨਿਗਮ ਨੂੰ ਕਰਨੀ ਹੈ।
ਕੇਂਦਰੀ ਜ਼ੋਨ ਲੁਧਿਆਣਾ ਦੀ ਗੱਲ ਕੀਤੀ ਜਾਏ ਤਾਂ ਵਾਟਰ ਵਰਕਸ ਨੇ 11.89 ਕਰੋੜ ਅਤੇ ਮਿਊਂਸੀਪਲ ਕਮੇਟੀ ਨੇ 1.27 ਕਰੋੜ ਰੁਪਏ ਦੀ ਰਕਮ ਪਾਵਰ ਨਿਗਮ ਨੂੰ ਦੇਣੀ ਹੈ ਜਿਸ ਵਿਚ ਵਾਟਰ ਵਰਕਸ ਦੇ ਪੂਰਬੀ ਸਰਕਲ ਨੇ 11.2 ਲੱਖ, ਪੱਛਮੀ ਸਰਕਲ ਨੇ 1.05 ਕਰੋੜ, ਸਬ ਅਰਬਨ ਸਰਕਲ ਨੇ 3.22 ਕਰੋੜ, ਖੰਨਾ ਸਰਕਲ ਨੇ 7.49 ਕਰੋੜ ਰੁਪਏ ਦੇਣੇ ਹਨ। ਮਿਊਂਸੀਪਲ ਕਮੇਟੀ ਦੇ ਪੱਛਮੀ ਸਰਕਲ ਨੇ 21.78 ਲੱਖ, ਸਬ ਅਰਬਨ ਸਰਕਲ ਨੇ 1.01 ਕਰੋੜ, ਖੰਨਾ ਸਰਕਲ ਨੇ 4.58 ਲੱਖ ਰੁਪਏ ਦੀ ਰਕਮ ਦੀ ਅਦਾਇਗੀ ਕਰਨੀ ਹੈ। ਪੱਛਮੀ ਜ਼ੋਨ ਬਠਿੰਡਾ ਦੇ ਵਾਟਰ ਵਰਕਸ ਵਲੋਂ 55.87 ਕਰੋੜ ਅਤੇ ਮਿਊਂਸੀਪਲ ਕਮੇਟੀ ਵਲੋਂ 23.89 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਣਾ ਹੈ। ਇਸ ਵਿਚ ਵਾਟਰ ਵਰਕਸ ਦੇ ਬਠਿੰਡਾ ਜ਼ੋਨ ਵਲੋਂ 33.65 ਕਰੋੜ, ਫਰੀਦਕੋਟ ਵਲੋਂ 90.77 ਲੱਖ , ਫਿਰੋਜ਼ਪੁਰ ਵਲੋਂ 56.49 ਲੱਖ ਅਤੇ ਸ਼੍ਰੀ ਮੁਕਤਸਰ ਸਾਹਿਬ ਵਲੋਂ 20.74 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਹੈ। ਮਿਊਂਸੀਪਲ ਕਮੇਟੀ ਦੇ ਬਠਿੰਡਾ ਜ਼ੋਨ ਨੇ 16.33 ਕਰੋੜ, ਫਰੀਦਕੋਟ ਨੇ 36.76 ਲੱਖ, ਫਿਰੋਜ਼ਪੁਰ ਨੇ 2.40 ਕਰੋੜ ਅਤੇ ਸ਼੍ਰੀ ਮੁਕਤਸਰ ਸਾਹਿਬ ਨੇ 4.88 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ।


Related News