ਵਾਟਰ ਸਰਫੇਸ ਪ੍ਰਾਜੈਕਟ : ਸ਼ਹਿਰ ਵਾਸੀਆਂ ਨੂੰ ਪਾਣੀ ਪਿਲਾਉਣ ਲਈ ਕੀ ਜ਼ਰੂਰੀ ਹੈ ਨਹਿਰ ਨੂੰ ਚੌੜਾ ਕੀਤਾ ਜਾਣਾ?

Thursday, Jan 14, 2021 - 11:49 AM (IST)

ਵਾਟਰ ਸਰਫੇਸ ਪ੍ਰਾਜੈਕਟ : ਸ਼ਹਿਰ ਵਾਸੀਆਂ ਨੂੰ ਪਾਣੀ ਪਿਲਾਉਣ ਲਈ ਕੀ ਜ਼ਰੂਰੀ ਹੈ ਨਹਿਰ ਨੂੰ ਚੌੜਾ ਕੀਤਾ ਜਾਣਾ?

ਜਲੰਧਰ (ਸੋਮਨਾਥ) – ਪੰਜਾਬ ਵਿਚ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਸਮੇਤ ਜਲੰਧਰ ਸ਼ਹਿਰ ਵਾਸੀਆਂ ਨੂੰ ਨਹਿਰੀ ਪਾਣੀ ਟਰੀਟ ਕਰ ਕੇ ਪਿਲਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਫੇਸ ਵਾਟਰ ਪ੍ਰਾਜੈਕਟ ਤਹਿਤ ਪਾਣੀ ਨੂੰ ਸਟੋਰ ਕਰਨ ਅਤੇ ਟਰੀਟ ਕਰਨ ਲਈ ਆਦਮਪੁਰ ਦੇ ਪਿੰਡ ਜਗਰਾਵਾਂ ਵਿਚ 50 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਹੈ। ਪ੍ਰਾਜੈਕਟ ’ਤੇ ਤੇਜ਼ੀ ਨਾਲ ਕੰਮ ਸ਼ੁਰੂ ਹੋ ਗਿਆ ਹੈ। ਪ੍ਰਾਜੈਕਟ ਤਹਿਤ ਜਲ ਸਪਲਾਈ ਲਈ ਨਗਰ ਨਿਗਮ ਨੇ ਨਹਿਰੀ ਵਿਭਾਗ ਤੋਂ 50 ਕਿਊਸਿਕ ਪਾਣੀ ਦੇਣ ਦੀ ਮੰਗ ਕੀਤੀ ਹੈ। ਇਹ ਪਾਣੀ ਬਿਸਤ ਦੋਆਬ ਨਹਿਰ ਵੱਲੋਂ ਜਲੰਧਰ ਬ੍ਰਾਂਚ ਵਿਚ ਦਿੱਤਾ ਜਾਵੇਗਾ, ਜਿਸ ਦੀ ਸਮਰੱਥਾ ਵਰਤਮਾਨ ਵਿਚ 500 ਕਿਊਸਿਕ ਹੈ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਨਹਿਰੀ ਵਿਭਾਗ ਤੋਂ ਸੇਵਾ-ਮੁਕਤ ਡਵੀਜ਼ਨਲ ਹੈੱਡ ਡਰਾਫਟਸਮੈਨ ਜੋਗਿੰਦਰ ਸਿੰਘ
ਨਹਿਰੀ ਵਿਭਾਗ ਤੋਂ ਸੇਵਾ-ਮੁਕਤ ਡਵੀਜ਼ਨਲ ਹੈੱਡ ਡਰਾਫਟਸਮੈਨ ਜੋਗਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਹੈ ਕਿ ਵਾਟਰ ਸੋਰਸ ਵਿਭਾਗ ਨੇ ਨਗਰ ਨਿਗਮ ਨੂੰ ਪਾਣੀ ਦੇਣ ਲਈ ਨਹਿਰ ਦੀ ਅਰੇਂਜਿੰਗ (ਨਹਿਰ ਨੂੰ ਚੌੜਾ ਕਰਨਾ) ਕਰ ਕੇ ਹੋਰ ਸਮਰੱਥਾ ਵਧਾਉਣ ਲਈ ਸਰਕਾਰ ਤੋਂ 100 ਕਰੋੜ ਰੁਪਏ ਫੰਡ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਬ੍ਰਾਂਚ 0 ਬੁਰਜੀ ਤੋਂ 90 ਹਜ਼ਾਰ ਤੱਕ ਕੰਕਰੀਟ ਅਤੇ 90 ਹਜ਼ਾਰ ਤੋਂ 226 ਹਜ਼ਾਰ ਤੱਕ ਬ੍ਰਿਕ ਲਾਈਨਿੰਗ ਨਾਲ ਪਹਿਲਾਂ ਹੀ ਪੱਕੀ ਹੈ।

ਪੜ੍ਹੋ ਇਹ ਵੀ ਖ਼ਬਰ - ਜਨਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ 90 ਹਜ਼ਾਰ ਤੋਂ 226 ਹਜ਼ਾਰ ਤਕਰੀਬਨ 41.48 ਕਿਲੋਮੀਟਰ ਨਹਿਰ ਨੂੰ ਦੁਬਾਰਾ ਪੱਕਾ ਕਰਨ ਲਈ ਫੰਡ ਦੀ ਦੁਰਵਰਤੋਂ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 41.48 ਕਿਲੋਮੀਟਰ ਲੰਬੀ ਜਲੰਧਰ ਬ੍ਰਾਂਚ ਨੂੰ ਨਵੇਂ ਸਿਰੇ ਤੋਂ ਪੱਕਾ ਕੀਤਾ ਜਾਂਦਾ ਹੈ ਤਾਂ ਇਸ ਨਹਿਰ ਦੇ ਉਪਰੋਂ ਗੁਜ਼ਰਨ ਵਾਲੇ ਪੁਲਾਂ ਨੂੰ ਨਵੇਂ ਸਿਰੇ ਤੋਂ ਬਣਾਉਣਾ ਹੋਵੇਗਾ। ਇਸ ਲਈ ਸਰਕਾਰ ਨੂੰ ਕਰੋੜਾਂ ਰੁਪਏ ਅਲੱਗ ਤੋਂ ਖ਼ਰਚ ਕਰਨੇ ਪੈਣਗੇ।

ਉਨ੍ਹਾਂ ਕਿਹਾ ਕਿ ਨਹਿਰ ਦੇ ਆਸ-ਪਾਸ ਪਿੰਡਾਂ ਦੇ ਵਸਣ, ਸ਼ਹਿਰੀ ਆਬਾਦੀ ਵਧਣ ਅਤੇ ਨਹਿਰਾਂ ਦੀ ਲੰਬਾਈ ਘੱਟ ਹੋਣ ਕਾਰਣ ਜਿਵੇਂ ਜੰਡੂਸਿੰਘਾ ਡਿਸਟਰੀਬਿਊਟਰੀ, ਆਦਮਪੁਰ ਡਿਸਟਰੀਬਿਊਟਰੀ ਆਦਿ ਅਤੇ ਟਿਊਬਵੈੱਲਾਂ ਦੇ ਲੱਗਣ ਨਾਲ ਨਹਿਰੀ ਪਾਣੀ ਦੀ ਵਰਤੋਂ ਪਹਿਲਾਂ ਤੋਂ ਘੱਟ ਹੋ ਰਹੀ ਹੈ। ਅਜਿਹੀ ਸਥਿਤੀ ਵਿਚ ਨਹਿਰ ਦੀ ਅਰੇਂਜਿੰਗ ਕਰਵਾਉਣਾ ਗਲਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਾਜਾਇਜ਼ ਤੌਰ ’ਤੇ ਵਰਤੋਂ ਕੀਤੇ ਜਾਣ ਵਾਲੇ ਫੰਡਾਂ ’ਤੇ ਰੋਕ ਲਗਾ ਕੇ ਇਸ ਸਬੰਧੀ ਜਾਂਚ ਕਰਨੀ ਚਾਹੀਦੀ ਹੈ।

ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਕਿਥੇ ਜਾ ਰਿਹੈ ਸਿੰਚਾਈ ਰਕਬੇ ਤੋਂ ਜ਼ਿਆਦਾ ਆ ਰਿਹਾ ਨਹਿਰੀ ਪਾਣੀ
ਜੋਗਿੰਦਰ ਸਿੰਘ ਨੇ ਮੀਡੀਆ ਵਿਚ ਸਵਾਲ ਕੀਤਾ ਕਿ ਇਸ ਨਹਿਰ ਨੂੰ ਬਣੇ ਲਗਭਗ 70 ਸਾਲ ਹੋ ਗਏ ਹਨ। ਸ਼ਹਿਰੀ ਰਕਬਾ ਵਧਣ ਕਾਰਣ ਸਿੰਚਾਈ ਪਾਣੀ ਦੀ ਮੰਗ ਘੱਟ ਹੋ ਗਈ ਹੈ। 500 ਕਿਊਸਿਕ ਪਾਣੀ ਨਾਲ ਡੇਢ ਲੱਖ ਏਕੜ ਵਿਚ ਸਿੰਚਾਈ ਕੀਤੀ ਜਾ ਸਕਦੀ ਹੈ ਪਰ ਜਲੰਧਰ ਬ੍ਰਾਂਚ ਵੱਲੋਂ ਪ੍ਰਾਪਤ ਹੁੰਦੇ ਪਾਣੀ ਨਾਲ ਰਬੀ ਅਤੇ ਖ਼ਰੀਫ ਦੇ ਸੀਜ਼ਨ ਵਿਚ 15 ਤੋਂ 18 ਹਜ਼ਾਰ ਏਕੜ ਤੱਕ ਹੀ ਫ਼ਸਲ ਦੀ ਸਿੰਚਾਈ ਹੁੰਦੀ ਹੈ। ਇੰਨੇ ਰਕਬੇ ਵਿਚ 100 ਤੋਂ 150 ਕਿਊਸਿਕ ਪਾਣੀ ਨਾਲ ਸਿੰਚਾਈ ਹੋ ਸਕਦੀ ਹੈ ਪਰ ਜਲੰਧਰ ਬ੍ਰਾਂਚ ਵੱਲੋਂ ਲਏ ਜਾਂਦੇ 500 ਕਿਊਸਿਕ ਪਾਣੀ ਵਿਚੋਂ ਬਾਕੀ ਪਾਣੀ ਦੀ ਵਰਤੋਂ ਕਿਥੇ ਹੋ ਰਹੀ ਹੈ। ਨਹਿਰ ਨੂੰ ਚੌੜਾ ਕਰਨ ਲਈ ਸਰਕਾਰ ਤੋਂ ਫੰਡ ਮੰਗੇ ਜਾਣ ਦੇ ਪ੍ਰਸਤਾਵ ਬਾਰੇ ਜਦੋਂ ਵਿਭਾਗ ਦੇ ਐਕਸੀਅਨ ਦਵਿੰਦਰ ਸਿੰਘ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


author

rajwinder kaur

Content Editor

Related News