ਬੀਬੀਆਂ ਹੋਈਆਂ ਅੱਗ ਬਬੂਲਾ, ਕਿਹਾ-ਇਸ ਵਾਰ ਵੋਟਾਂ ਮੰਗਣ ਵਾਲੇ ਲੀਡਰਾਂ ਦੇ ਪੈਣਗੀਆਂ ਜੁੱਤੀਆਂ (ਵੀਡੀਓ)

06/18/2020 8:15:07 PM

ਰੋਪੜ (ਸੱਜਣ ਸੈਣੀ)— ਅਤ ਦੀ ਪੈ ਰਹੀ ਗਰਮੀ 'ਚ ਜਿੱਥੇ ਜ਼ਿੰਦਗੀ ਜਿਉਣ ਲਈ ਪਾਣੀ ਹੀ ਇਕੋ ਇਕ ਸਹਾਰਾ ਹੈ, ਉਥੇ ਹੀ ਰੂਪਨਗਰ ਸ਼ਹਿਰ ਦੇ ਕਈ ਵਾਰਡਾਂ 'ਚ ਪਿਛਲੇ ਕਰੀਬ 15 ਦਿਨਾਂ ਤੋਂ ਪੀਣ ਦੇ ਪਾਣੀ ਦੀ ਸਪਲਾਈ ਨਾ ਆਉਣ ਕਰਕੇ ਲੋਕਾਂ ਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਰਿਹਾ ਹੈ। ਹਰ ਸਾਲ ਗਰਮੀਆਂ 'ਚ ਆਉਂਦੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਲੀਡਰ ਚੋਣਾਂ ਤੋਂ ਪਹਿਲਾ ਲਾਰੇ ਤਾਂ ਲਗਾ ਜਾਂਦੇ ਨੇ ਪਰ ਜਿੱਤਣ ਦੇ ਬਾਅਦ ਕੋਈ ਸਾਰ ਨਹੀਂ ਲੈਦਾ, ਜਿਸ ਤੋਂ ਦੁਖੀ ਵੋਟਰਾਂ ਨੇ ਇਥੋਂ ਤਕ ਕਹਿ ਦਿੱਤਾ ਕਿ ਇਸ ਵਾਰ ਵੋਟਾਂ ਮੰਗਣ ਵਾਲਿਆਂ ਨੂੰ ਜੁੱਤੀ ਲੈ ਕੇ ਅੱਗੇ-ਅੱਗੇ ਭਜਾਉਣਗੇ।

PunjabKesari

ਪਾਣੀ ਨਾ ਆਉਣ ਤੋਂ ਪਿੰਡ ਵਾਸੀ ਦੁਖੀ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਚੱਕਰ ਕੱਟ ਰਹੇ ਨੇ ਤਾਂ ਕਿ ਇਨ੍ਹਾਂ ਦੀ ਫਰਿਆਦ ਸੁਣ ਕੇ ਸ਼ਾਇਦ ਪੀਣ ਦਾ ਪਾਣੀ ਮਿਲ ਜਾਵੇ।  ਸ਼ਹਿਰ ਦੇ ਕਈ ਵਾਰਡਾਂ ਅਤੇ ਮਹੱਲਿਆਂ 'ਚ ਪੀਣ ਦੇ ਪਾਣੀ ਦੀ ਸਪਲਾਈ ਨਾ ਆਉਣ ਕਰਕੇ ਲੋਕਾਂ ਨੂੰ ਕਰੀਬ 2 ਢਾਈ ਕਿਲੋ ਮੀਟਰ ਦੂਰ ਹੈਡ ਵਰਕਸ 'ਤੇ ਸਥਿਤ ਠੰਡੀ ਕੁਈ ਤੋਂ ਪਾਣੀ ਭਰਨ ਲਈ ਜਾਣਾ ਪੈ ਰਿਹਾ ਹੈ। ਇਹ ਵੀ ਸਿਰਫ ਪੀਣ ਦਾ ਪਾਣੀ ਹੀ ਜੁੜਦਾ ਹੈ ਪਰ ਨਹਾਉਣ, ਕੱਪੜੇ ਧੋਣ, ਪਸ਼ੂਆਂ ਨੂੰ ਪਾਣੀ ਆਦਿ ਪਿਲਾਉਣ ਲਈ ਪਾਣੀ ਨਹੀਂ ਮਿਲ ਰਿਹਾ ਹੈ। 

ਇਹ ਵੀ ਪੜ੍ਹੋ:  ਜਲੰਧਰ 'ਚ ਬੇਕਾਬੂ ਹੋਇਆ 'ਕੋਰੋਨਾ', ਇਕ ਹੋਰ ਮਰੀਜ਼ ਦੀ ਗਈ ਜਾਨ (ਵੀਡੀਓ)

PunjabKesari

ਪਿਛਲੇ 15 ਦਿਨਾਂ ਤੋਂ ਪਾਣੀ ਟੂਟੀਆਂ 'ਚ ਪੀਣ ਦੇ ਪਾਣੀ ਦੀ ਸਪਲਾਈ ਨਾ ਆਉਣ ਕਰਕੇ ਦੁਖੀ ਹਰਪਾਲ ਕੌਰ, ਬਲਵੀਰ ਕੌਰ, ਅਮਰੀਕ ਸਿੰਘ ਨੇ ਕਿਹਾ ਕਿ ਹਰ ਸਾਲ ਗਰਮੀਆਂ 'ਚ ਪੀਣ ਦੇ ਪਾਣੀ ਦੀ ਦਿੱਤਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਵੋਟਾਂ ਲੈਣ ਲਈ ਤਾਂ ਲੀਡਰ ਆ ਜਾਂਦੇ ਹਨ ਪਰ ਬਾਅਦ 'ਚ ਕੋਈ ਮੂੰਹ ਨਹੀਂ ਦਿਖਾਉਂਦਾ। ਦੁਖੀ ਅੋਰਤਾਂ ਨੇ ਤਾਂ ਇਥੋਂ ਤਕ ਜਦੋਂ ਪਾਣੀ ਦੀ ਸਮੱਸਿਆ ਸਬੰਧੀ ਏ. ਐੱਮ. ਈ. ਕੁਲਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਸਲ ਵੱਲੋਂ ਸ਼ਹਿਰ ਦੀ ਸਪਲਾਈ ਲਈ ਵੱਡਾ ਪਾਈਪ ਪਾਉਣ ਲਈ ਸੀਵਰੇਜ਼ ਬੋਰਡ ਨੂੰ 10 ਲੱਖ ਰੁਪਏ ਜਮ੍ਹਾ ਕਰਵਾਇਆ ਜਾ ਚੁੱਕਾ ਹੈ ਅਤੇ ਉਮੀਦ ਹੈ ਕਿ ਜੂਨ ਦੇ ਅੰਤ ਤਕ ਕੰਮ ਪੂਰਾ ਹੋਣ ਦੇ ਬਾਅਦ ਸਮੱਸਿਆ ਦਾ ਹੱਲ ਹੋ ਜਾਵੇਗਾ।
ਇਹ ਵੀ ਪੜ੍ਹੋ: ਮੁੱਖ ਮੰਤਰੀ ਕੈਪਟਨ ਨੇ ਕੱਚੇ ਘਰ 'ਚ ਸੜ ਕੇ ਮਰੇ 5 ਸਾਲਾ ਬੱਚੇ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਦਿੱਤੇ ਹੁਕਮ

PunjabKesari
ਜ਼ਿਕਰਯੋਗ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਰੂਪਨਗਰ ਸ਼ਹਿਰ 'ਚ 100 ਫੀਸਦੀ ਪੀਣ ਦੇ ਪਾਣੀ ਦੀ ਸਪਲਾਈ ਅਤੇ ਸੀਵਰੇਜ਼ ਲਈ 56 ਕਰੋੜ ਤੋਂ ਵੱਧ ਦੇ ਫੰਡ ਮਿਲੇ ਪਰ ਉਸ ਦੇ ਬਾਵਜੂਦ ਸ਼ਹਿਰ 'ਚ ਨਾਂ ਤਾ 100 ਫੀਸਦੀ ਪੀਣ ਦੇ ਪਾਣੀ ਦੀ ਸਪਲਾਈ ਮੁਹੱਈਆ ਹੋਈ ਅਤੇ ਨਾ ਹੀ ਸਵੀਰੇਜ਼ ਦੀ ਸਹੂਲਤ ਮਿਲੀ, ਜਿਸ ਕਰਕੇ ਖਰਚੇ ਗਏ ਕਰੋੜਾਂ ਦੇ ਫੰਡ ਦਾ ਸ਼ਹਿਰ ਵਾਸੀਆਂ ਨੂੰ ਕੋਈ ਜ਼ਿਆਦਾ ਲਾਭ ਨਾ ਮਿਲਣ ਕਰਕੇ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਕਿਸ਼ਨਪੁਰਾ ਚੌਂਕ 'ਚ ਗੁੰਡਾਗਰਦੀ ਦਾ ਨੰਗਾ ਨਾਚ, ਪੁਲਸ ਸਾਹਮਣੇ ਫਰਾਰ ਹੋਏ ਮੁਲਜ਼ਮ (ਵੀਡੀਓ)

PunjabKesari


shivani attri

Content Editor

Related News