ਫਾਜ਼ਿਲਕਾ ਦੀਆਂ 5 ਨਹਿਰਾਂ 'ਚ ਅਚਨਚੇਤ ਛੱਡੇ ਪਾਣੀ ਕਾਰਨ ਪਿਆ ਪਾੜ, ਤਬਾਅ ਹੋਈ ਕਿਸਾਨਾਂ ਦੀ ਫ਼ਸਲ

04/14/2023 6:43:29 PM

ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੀਆਂ ਨਹਿਰਾਂ 'ਚ ਅਚਾਨਕ ਪਾਣੀ ਛੱਡ ਦਿੱਤਾ ਗਿਆ, ਜਿਸ ਕਾਰਨ ਪੰਜ ਨਹਿਰਾਂ ਦੇ ਬੰਨ੍ਹ ਟੁੱਟ ਗਏ। ਬੰਨ੍ਹ ਟੁੱਟਣ 'ਤੇ ਤੇਜ਼ ਵਹਾਅ ਨਾਲ ਆਏ ਪਾਣੀ ਨੇ ਕਿਸਾਨਾਂ ਦੀ ਪੱਕੀ ਕਣਕ ਦੀ ਫ਼ਸਲ ਨੂੰ ਬਰਬਾਦ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਹਜ਼ਾਰਾ ਏਕੜ ਫ਼ਸਲ ਪਾਣੀ 'ਚ ਡੁੱਬ ਗਈ ਹੈ ਤੇ ਕਈ-ਕਈ ਫੁੱਟ ਤੱਕ ਪਾਣੀ ਜਮ੍ਹਾ ਹੋ ਗਿਆ ਹੈ। ਕਿਸਾਨਾਂ ਮੁਤਾਬਕ ਨਾ ਤਾਂ ਨਹਿਰਾਂ ਦੀ ਸਫਾਈ ਕੀਤੀ ਹੈ ਤੇ ਕਿਸਾਨਾਂ ਨੂੰ ਬਿਨਾਂ ਕੋਈ ਸੂਚਨਾ ਦਿੰਦਿਆਂ ਨਹਿਰਾਂ 'ਚ ਪਾਣੀ ਛੱਡਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਨ੍ਹੀਂ ਦਿਨੀਂ ਪਾਣੀ ਦੀ ਲੋੜ ਨਹੀਂ ਸੀ ਤੇ ਹੁਣ ਤੱਕ ਤਾਂ ਸਿਰਫ਼ 10 ਫ਼ੀਸਦੀ ਕਣਕ ਦੀ ਫ਼ਸਲ ਦੀ ਵਾਢੀ ਕੀਤੀ ਗਈ ਸੀ ਅੱਜ ਅਚਾਨਕ ਆਏ ਨਹਿਰੀ ਪਾਣੀ ਨੇ ਪੱਕੀ-ਪਕਾਈ ਫ਼ਸਲ ਬਰਬਾਦ ਕਰ ਦਿੱਤੀ ਹੈ। ਜਿਸ ਦੇ ਚੱਲਦਿਆਂ ਹੁਣ ਕਿਸਾਨਾਂ ਵੱਲੋਂ ਤਬਾਅ ਹੋਈ ਫ਼ਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਹੁਣ ਹੁਸੈਨੀਵਾਲ ਸ਼ਹੀਦੀ ਸਮਾਰਕ 'ਤੇ ਜਗੇਗੀ ਦੇਸੀ ਘਿਓ ਦੀ ਜੋਤ, ਹਰਿਆਣਾ ਦੇ ਕਿਸਾਨਾਂ ਨੇ ਚੁੱਕਿਆ ਬੀੜਾ

ਦੱਸ ਦੇਈਏ ਕਿ ਫਾਜ਼ਿਲਕਾ ਪ੍ਰਸ਼ਾਸਨ ਮੁਤਾਬਕ ਜ਼ਿਲ੍ਹੇ 'ਚ ਜੰਡਵਾਲਾ ਖਰਤਾ, ਬਾਂਡੀਵਾਲਾ ਮਾਈਨਰ, ਉੜੀਆ ਵਾਲਾ ਮਾਈਨਰ, ਕੇਰੀਆ ਅਤੇ ਆਲਮ ਸ਼ਾਹ ਦੇ ਨਜ਼ਦੀਕ ਵਾਲੀਆਂ ਨਹਿਰਾਂ 'ਚ ਪਾੜ ਪੈ ਗਿਆ ਹੈ। ਪ੍ਰਸ਼ਾਸਨ ਮੁਤਾਬਕ ਮੰਗ ਤੋਂ ਵੱਧ ਪਾਣੀ ਛੱਡਣ ਕਾਰਨ ਛੇਦ ਬੰਦ ਹੋਣ ਦੇ ਚੱਲਦਿਆਂ ਨਹਿਰਾਂ 'ਚ ਪਾੜ ਪੈ ਗਿਆ, ਜਿਸ ਤੋਂ ਬਾਅਦ ਪ੍ਰਸ਼ਾਸਨਿਕ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਉਨ੍ਹਾਂ ਵੱਲੋਂ ਪਾੜ ਨੂੰ ਜੋੜਨ ਜਾ ਕੰਮ ਕੀਤਾ ਜਾ ਰਿਹਾ ਹੈ। ਮੌਕੇ 'ਤੇ ਪਹੁੰਚੇ ਐੱਮ. ਡੀ. ਐੱਮ. ਨਿਕਾਸ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ 'ਚ ਜਿੱਥੇ ਪਹਿਲ ਦੇ ਆਧਾਰ 'ਤੇ ਨਹਿਰਾਂ 'ਚ ਪਏ ਪਾੜ ਨੂੰ ਠੀਕ ਕੀਤਾ ਜਾ ਰਿਹਾ ਹੈ, ਉੱਥੇ ਹੀ ਕਿਸਾਨਾਂ ਦੀ ਕਿੰਨੀ ਫ਼ਸਲ ਨੁਕਸਾਨੀ ਗਈ ਹੈ, ਉਸ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਗ਼ਲਤੀ ਕਿਸ ਦੀ ਹੈ। ਹਾਲਾਂਕਿ ਮੌਕੇ 'ਤੇ ਪਹੁੰਚੇ ਵਿਧਾਇਕ ਨਰਿੰਦਰਪਾਲ ਸਵਨਾ ਨੇ ਵੀ ਕਿਸਾਨਾਂ ਨੂੰ ਇਸ ਮਾਮਲੇ ਦੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ। 

ਇਹ ਵੀ ਪੜ੍ਹੋ- ਖ਼ਾਲਸਾ ਸਾਜਨਾ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦਾ ਪੰਥ ਨੂੰ ਸੰਦੇਸ਼, ਹਰ ਸਿੱਖ ਆਪਣੇ ਘਰ 'ਚ ਰੱਖੇ ਕਿਰਪਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News