ਸਾਲਾਂ ਪੁਰਾਣੀ ਜੱਸੋਵਾਲ ਵਾਸੀਆਂ ਦੀ ਪਾਣੀ ਦੀ ਸਮੱਸਿਆ ਹੱਲ ਕਰਵਾਉਣ ਲਈ ਝਟ-ਪਟ ਅਫਸਰ ਲੈ ਕੇ ਪਹੁੰਚੀ ਨਿਮਿਸ਼ਾ

08/18/2020 6:29:40 PM

ਗੜ੍ਹਸ਼ੰਕਰ : ਸ਼ਨੀਵਾਰ 15 ਅਗਸਤ ਵਾਲੇ ਦਿਨ ਪਿੰਡ ਜੱਸੋਵਾਲ ਵਾਸੀਆਂ ਨੇ ਆਪਣੇ ਨਗਰ 'ਚ ਇਕ ਮੀਟਿੰਗ ਕਰਕੇ ਨਿਮਿਸ਼ਾ ਮਹਿਤਾ ਨੂੰ ਬੁਲਾ ਕੇ ਕਰੀਬ ਇਕ ਦਹਾਕਾ ਪੁਰਾਣੀ ਆਪਣੇ ਬਾਗਾਂਵਾਲੇ ਮੁਹੱਲੇ ਵਿਚ ਪਾਣੀ ਦੀ ਸਪਲਾਈ ਨਾ ਪਹੁੰਚਣ ਦੀ ਦਿੱਕਤ ਦੱਸੀ ਜਿਸ ਨੂੰ ਸੁਣ ਕੇ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਸ਼ਨੀਵਾਰ ਦੇ ਦਿਨ ਹੀ ਜਲ ਸਪਲਾਈ ਵਿਭਾਗ ਦੇ ਅਫਸਰ ਲੈ ਕੇ ਉਥੇ ਪਹੁੰਚ ਗਈ। ਜ਼ਿਕਰਯੋਗ ਹੈ ਕਿ ਜੱਸੋਵਾਲ ਦੇ ਬਾਗਾਂਵਾਲਾ ਮੁਹੱਲਾ ਵਾਸੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਇੰਨੇ ਪ੍ਰੇਸ਼ਾਨ ਸਨ ਕਿ ਸਾਲਾਂ ਤੋਂ ਜਲ ਸਪਲਾਈ ਉਨ੍ਹਾਂ ਦੀ ਗਰੀਬ ਬਸਤੀ ਵਿਚ ਨਾ ਪਹੁੰਚਣ ਬਾਰੇ ਦੱਸਣ 'ਤੇ ਨਾਲ-ਨਾਲ ਉਨ੍ਹਾਂ ਬੀਬੀ ਨਿਮਿਸ਼ਾ ਮਹਿਤਾ ਨੂੰ ਇਲਾਕੇ ਦੇ ਵੱਖ-ਵੱਖ ਲੀਡਰਾਂ ਵਲੋਂ ਇਸ ਮਸਲੇ ਦੇ ਹੱਲ ਲਈ ਲਗਾਏ ਗਏ ਲਾਅਰਿਆਂ ਬਾਰੇ ਜਾਣੂੰ ਕਰਵਾ ਕੇ ਇਹ ਤੱਕ ਆਖ ਦਿੱਤਾ ਕਿ ਉਹ ਵੀ ਕਿੱਧਰੇ ਐਲਾਨ ਕਰਨ ਮਗਰੋਂ ਬਾਕੀ ਲੀਡਰਾਂ ਵਾਂਗ ਅਲੋਪ ਨਾ ਹੋ ਜਾਣ। ਇਸ 'ਤੇ ਨਮਿਸ਼ਾ ਮਹਿਤਾ ਨੇ ਭਰੀ ਸਭਾ ਨੂੰ ਕਿਹਾ ਕਿ ਉਹ ਜੇਕਰ ਐਲਾਨ ਕਰੇਗੀ ਤਾਂ ਕੰਮ ਲਈ ਸੱਚੀ ਨੀਅਤ ਨਾਲ ਕੋਸ਼ਿਸ਼ ਕਰੇਗੀ। ਇਸ ਪਿੰਡ ਦੀ ਸਾਲਾਂ ਪੁਰਾਣੀ ਸਮੱਸਿਆ ਦੀ ਦਰੁਸਤੀ ਲਈ ਜਲ ਸਪਲਾਈ ਵਿਭਾਗ ਪਾਸੋਂ ਸੋਮਵਾਰ ਤੋਂ ਜਦੋ-ਜਹਿਦ ਚੱਲ ਰਹੀ ਹੈ, ਜਿਸ ਤਹਿਤ ਵਾਲਵ ਅਤੇ ਪਾਈਪ ਲਾਈਨ ਪੁਟਾ ਕੇ ਬਕਾਇਦਾ ਚੈੱਕਿੰਗ ਕੀਤੀ ਜਾ ਚੁੱਕੀ ਹੈ। 

ਪਿੰਡ ਜੱਸੋਵਾਲ ਵਿਚ ਨਿਮਿਸ਼ਾ ਪਾਸੋਂ ਇਸ ਸਮੱਸਿਆ ਲਈ ਐਤਵਾਰ ਦੀ ਛੁੱਟੀ ਮੁਕਦਿਆਂ ਹੀ ਸੋਮਵਾਰ ਨੂੰ ਜਲ ਸਪਲਾਈ ਵਿਭਾਗ ਕਰਮੀ ਲੈ ਕੇ ਕੰਮ ਚਾਲੂ ਕਰਵਾਉਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨਿਮਿਸ਼ਾ ਮਹਿਤਾ ਨੇ ਪਿੰਡ ਜੱਸੋਵਾਲ ਬਾਗਾਂਵਾਲੀ ਬਸਤੀ ਦੇ ਘਰਾਂ ਵਿਚ ਜਾ ਕੇ ਆਪ ਪੀਣ ਦੇ ਪਾਣੀ ਦੇ ਹਾਲਾਤ ਨੂੰ ਦੇਖਿਆ ਲੋਕਾਂ ਨੇ ਪੀਣ ਦੇ ਪਾਣੀ ਦੇ ਡਰੰਮ ਉਨ੍ਹਾਂ ਨੂੰ ਦਿਖਾ ਕੇ ਕਿਹਾ ਕਿ ਉਹ ਅਸੁਰੱਖਿਅਤ ਅਤੇ ਗੰਦਾ ਪਾਣੀ ਪੀ ਕੇ ਗੁਜ਼ਾਰਾ ਕਰ ਰਹੇ ਹਨ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਉਨ੍ਹਾਂ ਨਾਲ ਇਹ ਸਮੱਸਿਆ ਹੱਲ ਕਰਵਾਉਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਕਿਸੇ ਹੱਦ ਤਕ ਵੀ ਜਾਣਾ ਪਵੇ ਉਹ ਇਹ ਸਮੱਸਿਆ ਨੂੰ ਹੱਲ ਕਰਵਾ ਕੇ ਰਹਿਣਗੇ। ਜੱਸੋਵਾਲ ਦੇ ਪਾਣੀ ਦੀ ਸਮੱਸਿਆ ਨਿਮਿਸ਼ਾ ਮਹਿਤਾ ਪਾਸੋਂ ਦਰੁਸਤ ਕਰਵਾ ਦਿੱਤੀ ਗਈ ਹੈ ਅਤੇ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ।


Gurminder Singh

Content Editor

Related News