ਹਰੀਕੇ ਹੈੱਡ ’ਚ ਵਧਿਆ ਪਾਣੀ ਦਾ ਪੱਧਰ, ਦਰਜਨਾਂ ਪਿੰਡ ਮੁੜ ਤਬਾਹੀ ਦੀ ਮਾਰ ਹੇਠ
Wednesday, Aug 16, 2023 - 06:20 PM (IST)
ਹਰੀਕੇ ਪੱਤਣ (ਲਵਲੀ) : ਪਿਛਲੇ ਦਿਨਾਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ’ਚ ਪਏ ਭਾਰੀ ਮੀਂਹ ਅਤੇ ਮੈਦਾਨੀ ਖੇਤਰਾਂ ’ਚ ਆਏ ਮੀਂਹ ਕਾਰਨ ਹਰੀਕੇ ਹੈੱਡ ਵਰਕਸ ’ਚ ਪਾਣੀ ਦਾ ਪੱਧਰ 2 ਲੱਖ ਤੋਂ ਉਪਰ ਵਧਣ ਕਰਕੇ ਸਮੁੱਚਾ ਹਥਾੜ ਖੇਤਰ ਪਾਣੀ ’ਚ ਡੁੱਬ ਗਿਆ ਹੈ। ਉਥੇ ਹੀ ਮੁੜ ਹਰੀਕੇ ਦਰਿਆ ’ਚ 1 ਲੱਖ 13 ਹਜ਼ਾਰ 249 ਕਿਊਸਿਕ ਪਾਣੀ ਵਧਣ ਨਾਲ ਹਰੀਕੇ ਹੈੱਡ ਵਰਕਸ ਤੋਂ ਪਾਕਿਸਤਾਨ ਵੱਲ ਡਾਊਨ ਸਟਰੀਮ ਨੂੰ 97105 ਕਿਊਸਿਕ ਪਾਣੀ ਛੱਡੇ ਜਾਣ ਕਾਰਨ ਇਕ ਵਾਰ ਫਿਰ ਇਸ ਪਾਣੀ ਨੇ ਤਬਾਹੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹਰੀਕੇ ਦਰਿਆ ਦੇ ਪਾਣੀ ਇਕ ਲੱਖ 13 ਹਜਾਰ 249 ਕਿਊਸਿਕ ਜਦ ਕਿ ਡਾਊਨ ਅਸਟੀਮ 15 ਅਗਸਤ ਨੂੰ 49 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਜਦ ਕਿ ਅੱਜ 16 ਅਗਸਤ ਸਵੇਰੇ 97105 ਕਿਊਸਿਕ ਪਾਣੀ ਛੱਡਿਆ ਗਿਆ।
ਇਹ ਵੀ ਪੜ੍ਹੋ : ਬਿਆਸ ਦਰਿਆ ਦੇ ਧੁੱਸੀ ਬੰਨ੍ਹ ’ਚ ਪਿਆ ਪਾੜ, ਡੀ. ਸੀ. ਵਲੋਂ ਲੋਕਾਂ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ
ਫਿਰੋਜ਼ਪੁਰ ਫੀਡਰ ਨੂੰ 4549 ਕਿਊਸਿਕ, ਰਾਜਸਥਾਨ ਫੀਡਰ ਨੂੰ 11539 ਕਿਊਸਿਕ ਪਾਣੀ ਛੱਡਿਆ ਗਿਆ ਹੈ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਣੀ ਕਲ ਤੋਂ ਰਾਤ ਤੋਂ ਵੱਧ ਰਿਹਾ ਹੈ ਜਦ ਕਿ ਅੱਜ ਰਾਤ ਤੱਕ 2 ਲੱਖ ਤੋਂ ਵੱਧ ਪਾਣੀ ਆਉਣ ਦੀ ਸੰਭਾਵਨਾ ਹੈ। ਜੇਕਰ ਪਾਣੀ 2 ਲੱਖ ਕਿਊਸਿਕ ਤੋਂ ਵੱਧ ਆਉਂਦਾ ਹੈ ਤਾਂ ਧੁੱਸੀ ਬੰਨ੍ਹ ਖਤਰੇ ’ਚ ਆ ਸਕਦਾ ਹੈ। ਪੱਟੀ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਖੁਦ ਧੁੱਸੀ ਬੰਨ੍ਹ ਦਾ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ। ਇਸ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਨੂੰ ਲੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਕੀਤੀਆਂ ਹਨ। ਦੂਜੇ ਪਾਸੇ ਸਮਾਜ ਸੇਵੀ ਤੇ ਹੋਰ ਸੰਸਥਾਵਾਂ ਅਤੇ ਪਿੰਡ ਵਾਸੀਆਂ ਵੱਲੋਂ ਦਿਨ ਰਾਤ ਮਿਹਨਤ ਕਰਕੇ ਪਿਛਲੇ ਇਕ ਮਹੀਨੇ ਤੋਂ ਧੁੱਸੀ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਵਿਚ ਲੱਗਾ ਹੋਇਆ ਹੈ। ਇਸ ਸੰਬੰਧੀ ਹਥਾੜ ਇਲਾਕੇ ਦੇ ਕਿਸਾਨਾਂ ਦੀ ਮੰਗ ਹੈ ਜਿਸ ਤਰ੍ਹਾਂ ਪਾਣੀ ਮੁੜ ਵੱਧ ਰਿਹਾ ਹੈ ਇਸ ਬੰਨ੍ਹ ਨੂੰ ਹੋਰ ਮਜ਼ਬੂਤ ਕੀਤਾ ਜਾਵੇ।
ਇਹ ਵੀ ਪੜ੍ਹੋ : ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚੇ ਭਾਖੜਾ ’ਚੋਂ ਛੱਡੇ ਗਏ ਪਾਣੀ ਨੇ ਮੁੜ ਮਚਾਈ ਤਬਾਹੀ, ਪਿੰਡਾਂ ਦੇ ਪਿੰਡ ਡੁੱਬੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8