ਮੋਹਾਲੀ ''ਚ ''ਪਾਣੀ'' ਲਈ ਹਾਹਾਕਾਰ, ਛੱਤਾਂ ''ਤੇ ਪਈਆਂ ਟੈਂਕੀਆਂ ''ਚ ਸੋਕਾ

05/02/2019 11:04:07 AM

ਮੋਹਾਲੀ : ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਮੋਹਾਲੀ ਸ਼ਹਿਰ 'ਚ ਪਾਣੀ ਲਈ ਹਾਹਾਕਾਰ ਮਚ ਗਈ ਹੈ। ਨਗਰ ਨਿਗਮ ਮੋਹਾਲੀ ਅਧੀਨ ਪੈਂਦੇ 3ਬੀ2 'ਚ ਪਿਛਲੇ 2 ਦਿਨਾਂ ਤੋਂ ਪਾਣੀ ਦੀ ਸਮੱਸਿਆ ਆ ਰਹੀ ਹੈ। ਪਾਣੀ ਦਾ ਪ੍ਰੈਸ਼ਰ ਇੰਨਾ ਘੱਟ ਹੈ ਕਿ ਪਹਿਲੀ ਮੰਜ਼ਿਲ 'ਤੇ ਵੀ ਪਾਣੀ ਚੜ੍ਹ ਨਹੀਂ ਰਿਹਾ, ਜਿਸ ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ 'ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਨਹੀਂ ਭਰ ਰਹੀਆਂ ਅਤੇ ਸੋਕੇ ਵਾਲੇ ਹਾਲਾਤ ਪੈਦਾ ਹੋ ਰਹੇ ਹਨ। ਇਸ ਕਾਰਨ ਲੋਕਾਂ 'ਚ ਭਾਰੀ ਪਰੇਸ਼ਾਨੀ ਪਾਈ ਜਾ ਰਹੀ ਹੈ। ਵਾਰਡ ਨੰਬਰ-17 ਤੋਂ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਪਾਣੀ ਦੀ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਹੈ।

ਬੇਦੀ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਪ੍ਰਸ਼ਾਸਨ ਵਲੋਂ ਗਰਮੀ ਦੇ ਮੌਸਮ 'ਚ ਪਾਣੀ ਦੀ ਸਪਲਾਈ ਲਈ ਅਗਾਊਂ ਯੋਜਨਾਬੰਦੀ ਨਹੀਂ ਕੀਤੀ ਜਾਂਦੀ, ਜਿਸ ਕਾਰਨ ਇਹ ਸਮੱਸਿਆ ਹਰ ਸਾਲ ਘਟਣ ਦੀ ਬਜਾਏ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਖ-ਵੱਖ ਖੇਤਰਾਂ 'ਚ ਪਾਣੀ ਦੀ ਸਪਲਾਈ ਦਾ ਸਮਾਂ ਫਿਕਸ ਕਰੇ ਤੇ ਪਾਣੀ ਦਾ ਪ੍ਰੈਸ਼ਰ ਵਧਾਉਣ ਦਾ ਪ੍ਰਬੰਧ ਕਰੇ ਤਾਂ ਇਹ ਸਮੱਸਿਆ ਆਉਣ ਤੋਂ ਰੋਕੀ ਜਾ ਸਕਦੀ ਹੈ।


Babita

Content Editor

Related News