ਕਚਹਿਰੀ ਚੌਕ ਦੇ ਬਾਥਰੂਮਾਂ ਦਾ ਬੇੜਾ ਗਰਕ

Thursday, Feb 01, 2018 - 10:07 AM (IST)

ਜਲੰਧਰ (ਰਾਜ)— ਨਵੀਂ ਕਚਹਿਰੀ ਚੌਕ ਦੇ ਕੋਲ ਵਕੀਲਾਂ ਦੇ ਸੈਂਕੜੇ ਚੈਂਬਰ ਹਨ। ਇਸ ਚੌਕ ਕੋਲ ਜ਼ਿਲੇ ਦੀ ਸਭ ਨਾਲੋਂ ਵੱਡੀ ਕਚਹਿਰੀ ਹੈ। ਇਸ ਕਚਹਿਰੀ ਵਿਚ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਆਪਣੇ-ਆਪਣੇ ਕੇਸਾਂ ਦੇ ਸਿਲਸਿਲੇ ਵਿਚ ਆਉਣਾ-ਜਾਣਾ ਪੈਂਦਾ ਹੈ ਅਤੇ ਇਸ ਤੋਂ ਇਲਾਵਾ ਵੀ ਚੌਕ ਦੇ ਕੋਲ ਮੋਟਰ ਪਾਰਟਸ ਅਤੇ ਵੱਡੀ ਗਿਣਤੀ ਵਿਚ ਕਾਰਾਂ ਨੂੰ ਰਿਪੇਅਰ ਕਰਨ ਦੀਆਂ ਵਰਕਸ਼ਾਪਾਂ ਹਨ। ਇਨ੍ਹਾਂ ਦੁਕਾਨਾਂ ਵਿਚ ਵੀ ਦੁਕਾਨਦਾਰਾਂ ਤੇ ਕੰਮ ਕਰਨ ਵਾਲੇ ਸੈਂਕੜੇ ਵਰਕਰਾਂ ਲਈ ਇਕ ਬਾਥਰੂਮ ਸੀ ਜੋ ਪੁਰਾਣਾ ਤਾਂ ਹੋ ਚੁੱਕਾ ਸੀ ਪਰ ਕੰਮ ਚਲਾਊ ਤਾਂ ਸੀ ਪਰ ਪਿਛਲੇ ਸਾਲ ਪੁਰਾਣੇ ਬਾਥਰੂਮ ਤੋੜ ਕੇ ਨਵਾਂ ਬਣਾਉਣ ਦੇ ਚੱਕਰ ਵਿਚ ਨਾ ਪੁਰਾਣਾ ਰਿਹਾ ਤੇ ਨਾ ਨਵਾਂ ਬਣ ਸਕਿਆ। ਚੌਕ ਦੇ ਕੋਲ ਇਸ ਬਾਥਰੂਮ ਦੀਆਂ ਕੰਧਾਂ ਨੂੰ ਅੱਧਾ ਖੜ੍ਹਾ ਕਰਕੇ ਨਿਗਮ ਨੇ ਕੰਮ ਵਿਚੇ ਹੀ ਰੋਕ ਦਿੱਤਾ। 

PunjabKesari
ਜ਼ਿਕਰਯੋਗ ਹੈ ਕਿ ਇਸ ਚੌਕ ਤੋਂ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਤੇ ਜ਼ਿਲਾ ਕੋਰਟ ਕੰਪਲੈਕਸ ਸਿਰਫ ਕੁਝ ਕਦਮ 'ਤੇ ਹੈ। ਰੋਜ਼ਾਨਾ 24 ਘੰਟੇ ਇਸ ਚੌਕ ਵਿਚ ਅਧਿਕਾਰੀਆਂ ਦੀਆਂ ਗੱਡੀਆਂ ਦਾ ਲਾਂਘਾ ਰਹਿੰਦਾ ਹੈ ਪਰ ਕਿਸੇ ਵੀ ਅਧਿਕਾਰੀ ਨੇ ਇਸ ਬਾਥਰੂਮ ਨੂੰ ਕੰਪਲੀਟ ਕਰਨ ਲਈ ਕੋਈ ਆਵਾਜ਼ ਨਹੀਂ ਚੁੱਕੀ। ਦੇਖਿਆ ਜਾਵੇ ਤਾਂ ਕੁਲ ਮਿਲਾ ਕੇ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਤੋਂ ਕੁਝ ਦੂਰੀ 'ਤੇ ਹੀ ਸਵੱਛ ਭਾਰਤ ਦੀਆਂ ਧੱਜੀਆਂ ਉੱਡ ਰਹੀਆਂ ਹਨ ਪਰ ਕਿਸੇ ਅਧਿਕਾਰੀ ਨੂੰ ਕੋਈ ਪ੍ਰਵਾਹ ਨਹੀਂ।


Related News