ਕੀ ਹੁਣ ਤਕ ਨਾ-ਖੁਸ਼ ਸਨ ਨਵਜੋਤ ਸਿੰਘ ਸਿੱਧੂ

03/22/2024 6:27:47 PM

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ। ਸਿੱਧੂ ਨੇ ਆਪਣੇ ਐੱਕਸ ਖਾਤੇ (ਪਹਿਲਾਂ ਟਵਿੱਟਰ) ’ਤੇ ਆਖਿਆ ਹੈ ਕਿ ‘ਖੁਸ਼ੀਆਂ ਦੇ ਦਿਨ ਫਿਰ ਆ ਗਏ ਹਨ’। ਦਰਅਸਲ ਅੱਜ ਆਈ. ਪੀ. ਐੱਲ. ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਇਸ ਵਿਚ ਨਵਜੋਤ ਸਿੱਧੂ ਮੁੜ ਆਪਣੀ ਧਮਾਕੇਦਾਰ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਇਸ ’ਤੇ ਸਿੱਧੂ ਨੇ ਆਖਿਆ ਹੈ ਕਿ ਖੁਸ਼ੀਆਂ ਦੇ ਦਿਨ ਫਿਰ ਆ ਗਏ ਹਨ, ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿਆਸਤ ਵਿਚ ਵਿਚਰਦਿਆਂ ਨਵਜੋਤ ਸਿੱਧੂ ਖੁਸ਼ ਨਹੀਂ ਸਨ ਜਾਂ ਫਿਰ ਉਹ ਪਾਰਟੀ ਲੀਡਰਸ਼ਿਪ ਨਾਲ ਵਿਵਾਦ ਕਰਕੇ ਅਸਿਹਜ ਮਹਿਸਸੂ ਕਰ ਰਹੇ ਸਨ। 

ਇਹ ਵੀ ਪੜ੍ਹੋ : ਪੰਜਾਬ ਵਿਚ ਅਚਾਨਕ ਬਦਲਿਆ ਮੌਸਮ, ਇਨ੍ਹਾਂ ਤਾਰੀਖਾਂ ਨੂੰ ਲੈ ਕੇ ਜਾਰੀ ਹੋਇਆ ਅਲਰਟ

ਸਿੱਧੂ ਦਾ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਵਿਵਾਦ ਕਿਸੇ ਤੋਂ ਲੁਕਿਆ ਨਹੀਂ ਹੈ। ਸਿੱਧੂ ਨਾ ਤਾਂ ਪਾਰਟੀ ਦੀ ਕਿਸੇ ਮੀਟਿੰਗ ਵਿਚ ਵਿਚਰ ਰਹੇ ਸਨ ਸਗੋਂ ਉਹ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰੈਲੀ ’ਚੋਂ ਵੀ ਗੈਰ ਹਾਜ਼ਰ ਰਹੇ ਸਨ। ਕਾਂਗਰਸ ਦੀ ਸੂਬਾ ਇਕਾਈ ਨੇ ਬਕਾਇਦਾ ਹਾਈਕਮਾਂਡ ਨੂੰ ਸ਼ਿਕਾਇਤ ਕਰਕੇ ਸਿੱਧੂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਸੀ। ਇਸ ਵਿਚਾਲੇ ਸਿੱਧੂ ਦੇ ਭਾਜਪਾ ਵਿਚ ਜਾਣ ਦੀਆਂ ਚਰਚਾਵਾਂ ਵੀ ਚੱਲੀਆਂ ਸਨ। ਇਸ ਸਭ ਦਰਮਿਆਨ ਸਿੱਧੂ ਨੇ ਅਚਾਨਕ ਉਸ ਵੇਲੇ ਆਈ. ਪੀ. ਐੱਲ. ਦਾ ਰੁਖ਼ ਕੀਤਾ ਜਦੋਂ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ। ਸਿੱਧੂ ਕਾਂਗਰਸ ਦੇ ਕਿਸੇ ਵੀ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਨਾ ਕਰਕੇ ਆਈ. ਪੀ. ਐੱਲ. ਵਿਚ ਕੁਮੈਂਟਰੀ ਕਰਦੇ ਨਜ਼ਰ ਆਉਣਗੇ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੁਲਸ ਨੇ ਮੰਤਰੀ ਹਰਜੋਤ ਬੈਂਸ ਨੂੰ ਹਿਰਾਸਤ ਵਿਚ ਲਿਆ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News