ਫ਼ਰੀਦਕੋਟ ਜੇਲ੍ਹ ਦੇ ਵਾਰਡਨ ਨੂੰ CIA ਸਟਾਫ਼ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

Thursday, Jun 27, 2024 - 11:57 AM (IST)

ਫ਼ਰੀਦਕੋਟ ਜੇਲ੍ਹ ਦੇ ਵਾਰਡਨ ਨੂੰ CIA ਸਟਾਫ਼ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਫ਼ਰੀਦਕੋਟ (ਰਾਜਨ)- ਸਥਾਨਕ ਮਾਡਰਨ ਜੇਲ੍ਹ ਦੇ ਇਕ ਅਜਿਹੇ ਜੇਲ੍ਹ ਵਾਰਡਨ ਦਾ ਪਰਦਾਫਾਸ਼ ਹੋਇਆ ਹੈ ਜੋ ਜੇਲ੍ਹ ਦੀ ਬਾਊਂਡਰੀ ਵਾਲ ਦੇ ਬਾਹਰੋਂ ਥਰੋ ਕਰਵਾ ਕੇ ਕੈਦੀਆਂ ਨੂੰ ਮਹਿੰਗੇ ਭਾਅ ’ਤੇ ਮੋਬਾਇਲ ਅਤੇ ਨਸ਼ਾ ਵੇਚਣ ਦਾ ਕਾਰੋਬਾਰ ਕਰਦਾ ਆ ਰਿਹਾ ਸੀ। 

ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਹੋਈ ਬਾਰਿਸ਼ ਨਾਲ ਮਿਲੀ ਗਰਮੀ ਤੋਂ ਮਿਲੀ ਰਾਹਤ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਪ੍ਰਾਪਤ ਵੇਰਵੇ ਅਨੁਸਾਰ ਸਥਾਨਕ ਸੀ.ਆਈ.ਏ ਸਟਾਫ ਵੱਲੋਂ ਜਦ ਕੋਟਕਪੂਰਾ ਵਿਖੇ ਐੱਨ.ਡੀ.ਪੀ.ਐੱਸ ਐਕਟ ਤਹਿਤ ਦਰਜ ਮੁਕੱਦਮੇ ਦੇ ਦੋਸ਼ੀਆਂ ਸੌਦਾਗਰ ਸਿੰਘ ਉਰਫ਼ ਮਨੀ ਫ਼ੌਜੀ ਅਤੇ ਗੌਰਵ ਉਰਫ਼ ਗੋਰਾ ਦੇ ਪੁਲਸ ਰਿਮਾਂਡ ’ਤੇ ਪੁੱਛ-ਗਿੱਛ ਕੀਤੀ ਗਈ ਤਾਂ ਇਹ ਤੱਥ ਸਾਹਮਣੇ ਆਏ ਕਿ ਜੇਲ੍ਹ ਦਾ ਵਾਰਡਨ ਜਸਵੀਰ ਸਿੰਘ ਵਾਸੀ ਪਿੰਡ ਮਚਾਕੀ ਮੱਲ ਸਿੰਘ (ਫ਼ਰੀਦਕੋਟ) ਜੇਲ੍ਹ ਅੰਦਰ ਥਰੋਆਂ ਕਰਵਾ ਕੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਮਹਿੰਗੇ ਭਾਅ ’ਤੇ ਮੋਬਾਇਲ ਅਤੇ ਨਸ਼ੀਲੇ ਪਦਾਰਥ ਵੇਚਦਾ ਹੈ। ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਉਕਤ ਵਾਰਡਨ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News