ਵਿਆਹਾਂ ਲਈ ਸ਼ੁਭ ਮਹੂਰਤ ਹੋਇਆ ਖ਼ਤਮ, ਹੁਣ 6 ਮਈ ਤੱਕ ਕਰਨਾ ਪਵੇਗਾ ਇੰਤਜ਼ਾਰ, ਜਾਣੋ ਪੂਰਾ ਵੇਰਵਾ

Tuesday, Mar 14, 2023 - 04:14 PM (IST)

ਵਿਆਹਾਂ ਲਈ ਸ਼ੁਭ ਮਹੂਰਤ ਹੋਇਆ ਖ਼ਤਮ, ਹੁਣ 6 ਮਈ ਤੱਕ ਕਰਨਾ ਪਵੇਗਾ ਇੰਤਜ਼ਾਰ, ਜਾਣੋ ਪੂਰਾ ਵੇਰਵਾ

ਜਲੰਧਰ- ਹਿੰਦੂ ਵੈਦਿਕ ਸ਼ਾਸਤਰਾਂ ਦੇ ਅਨੁਸਾਰ ਵਿਆਹਾਂ ਦਾ ਸ਼ੁਭ ਸਮਾਂ 13 ਮਾਰਚ ਨੂੰ ਖ਼ਤਮ ਹੋ ਗਿਆ ਹੈ। ਹੁਣ ਸ਼ੁਭ ਸਮੇਂ ਮੁਤਾਬਕ ਵਿਆਹ ਕਰਵਾਉਣ ਵਾਲਿਆਂ ਨੂੰ 6 ਮਈ ਤੱਕ ਇੰਤਜ਼ਾਰ ਕਰਨਾ ਪਵੇਗਾ। ਜਾਣਕਾਰੀ ਮੁਤਾਬਕ ਅਪ੍ਰੈਲ ਮਹੀਨੇ 'ਚ ਵਿਆਹ ਦਾ ਕੋਈ ਸ਼ੁਭ ਸਮਾਂ ਨਹੀਂ ਹੈ। ਇਸ ਲਈ ਜੇਕਰ ਵਿਆਹ ਕਾਰਜ ਬਹੁਤ ਜ਼ਰੂਰੀ ਹੈ ਤਾਂ 2 ਅਪ੍ਰੈਲ ਨੂੰ ਅਕਸ਼ੈ ਤ੍ਰਿਤੀਆ ਹੋਣ ਕਾਰਨ ਅਭਿਜੀਤ ਮੁਹੂਰਤ ਵਿਚਕਾਰ ਵਿਆਹ ਹੋ ਸਕਦਾ ਹੈ। ਇਸ ਤੋਂ ਬਾਅਦ 6 ਮਈ ਨੂੰ ਹੀ ਵਿਆਹ ਦਾ ਸ਼ੁਭ ਸੰਯੋਗ ਹੈ। ਹਿੰਦੂ ਰੀਤੀ- ਰਿਵਾਜਾਂ ਅਨੁਸਾਰ ਵਿਆਹ ਲਈ ਸਹੀ ਤਾਰੀਖ਼ ਅਤੇ ਸਮੇਂ ਦਾ ਧਿਆਨ ਜ਼ਰੂਰ ਰੱਖਿਆ ਜਾਂਦਾ ਹੈ। ਇਸ ਲਈ 13 ਮਾਰਚ ਤੋਂ ਬਾਅਦ ਵਿਆਹ ਲਈ ਸ਼ੁਭ ਸੰਯੋਗ 6 ਮਈ ਬਣਦਾ ਹੈ।

ਇਹ ਵੀ ਪੜ੍ਹੋ- ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਓਵਰਡੋਜ਼ ਕਾਰਨ 25 ਸਾਲਾ ਨੌਜਵਾਨ ਦੀ ਮੌਤ

ਜੂਨ ਮਹੀਨੇ ਤੋਂ ਬਾਅਦ ਲਗਭਗ ਪੰਜ ਮਹੀਨੇ ਵਿਆਹ ਕਰਵਾਉਣ ਲਈ ਕਰਨੀ ਪਵੇਗੀ ਉਡੀਕ

ਵਿਆਹ ਦਾ ਇਹ ਸ਼ੁਭ ਸੰਯੋਗ 27 ਜੂਨ ਤੱਕ ਹੋਵੇਗਾ। ਇਸ ਤੋਂ ਬਾਅਦ ਵਿਆਹ ਦੇ ਸ਼ੁਭ ਸਮੇਂ ਲਈ ਲੋਕਾਂ ਨੂੰ ਕਰੀਬ ਪੰਜ ਮਹੀਨੇ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਜੁਲਾਈ ਮਹੀਨੇ 'ਚ ਚਤੁਰਮਾਸ ਸ਼ੁਰੂ ਹੋਵੇਗਾ ਜੋ ਅਕਤੂਬਰ ਤੱਕ ਚੱਲੇਗਾ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਕਾਦੀਆਂ ਦੇ CID ਮੁਲਾਜ਼ਮ ਦੀ ਮੌਤ

ਜਾਣੋ ਵਿਆਹ ਲਈ ਕਿਹੜਾ ਸਮਾਂ ਹੈ ਸ਼ੁਭ

ਜਾਣਕਾਰੀ ਮੁਤਾਬਕ ਅਪ੍ਰੈਲ 'ਚ ਕੋਈ ਵੀ ਸ਼ੁਭ ਸਮਾਂ ਨਹੀਂ ਹੈ। ਮਈ ਮਹੀਨੇ 'ਚ ਵਿਆਹ ਲਈ ਸ਼ੁਭ ਸਮਾਂ 6,8,9,10,11,15,16,20,21,22,27,29 ਤੇ 30 ਮਈ ਹੈ। ਇਸੇ ਤਰ੍ਹਾਂ ਜੂਨ ਮਹੀਨੇ 'ਚ 1,3,5,6,7,11,12,23,24,26 ਤੇ 27 ਜੂਨ ਦਾ ਸਮਾਂ ਵਿਆਹਾਂ ਲਈ ਸ਼ੁਭ ਸਮਾਂ ਹੈ। ਇਸ ਤੋਂ ਬਾਅਦ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਵਿਆਹਾਂ ਲਈ ਕੋਈ ਵੀ ਸ਼ੁਭ ਸਮਾਂ ਨਹੀਂ ਹੈ। ਨਵੰਬਰ ਮਹੀਨੇ 'ਚ 23,24,27,28 ਤੇ 29 ਤਾਰੀਖ਼ ਵਿਆਹ ਲਈ ਸ਼ੁਭ ਹੈ। ਇਸ ਦੇ ਨਾਲ ਸਾਲ ਦੇ ਆਖ਼ਰੀ ਮਹੀਨਾ ਦਸੰਬਰ 'ਚ 5,6,7,8,9,11 ਤੇ 15 ਤਾਰੀਖ਼ ਸ਼ੁਭ ਮੰਨੀ ਗਈ ਹੈ।

ਇਹ ਵੀ ਪੜ੍ਹੋ- ਮਜੀਠਾ 'ਚ ਵੱਡੀ ਵਾਰਦਾਤ: ਦੋ ਸਕੇ ਭਰਾਵਾਂ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News