ਸੌਖੇ ਢੰਗ ਨਾਲ ਪੈਸੇ ਕਮਾਉਣ ਲਈ ਦਿਹਾੜੀਦਾਰਾਂ ਨੇ ਬਣਾ ਲਿਆ ਲੁਟੇਰਾ ਗੈਂਗ, ਕਰ'ਤੀਆਂ ਡੇਢ ਦਰਜਨ ਵਾਰਦਾਤਾਂ

12/16/2022 1:18:49 AM

ਲੁਧਿਆਣਾ (ਰਾਜ) : ਫੈਕਟਰੀ ’ਚ ਦਿਹਾੜੀ ’ਤੇ ਕੰਮ ਕਰਨ ਵਾਲੇ 2 ਨੌਜਵਾਨਾਂ ਨੇ ਸ਼ਾਰਟਕੱਟ ਰਾਹੀਂ ਪੈਸੇ ਕਮਾਉਣ ਲਈ ਲੁਟੇਰਾ ਗੈਂਗ ਬਣਾ ਲਿਆ। ਕੁਝ ਹੀ ਮਹੀਨਿਆਂ ’ਚ ਮੁਲਜ਼ਮਾਂ ਨੇ ਕਰੀਬ ਡੇਢ ਦਰਜਨ ਵਾਰਦਾਤਾਂ ਕਰ ਦਿੱਤੀਆਂ। ਮੁਲਜ਼ਮਾਂ ਨੇ ਇਹ ਸਾਰੀਆਂ ਵਰਦਾਤਾਂ ਦੋਪਹੀਆ ਵਾਹਨਾਂ ’ਤੇ ਜਾਅਲੀ ਨੰਬਰ ਪਲੇਟ ਲਗਾ ਕੇ ਕੀਤੀਆਂ ਸਨ।

ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮ ਤੋਂ ਪਰਤ ਰਹੇ ਬੁਲੇਟ ਚਾਲਕ ਦੀ ਮੌਤ, ਪਿੱਛੇ ਬੈਠੀ ਔਰਤ ਗੰਭੀਰ ਹਾਲਤ 'ਚ PGI ਦਾਖ਼ਲ

ਮੁਲਜ਼ਮਾਂ ਕੋਲੋਂ 13 ਮੋਬਾਈਲ, ਜੂਪੀਟਰ ਸਕੂਟਰ ਅਤੇ ਬਾਈਕ ਬਰਾਮਦ ਹੋਇਆ ਹੈ। ਮੁਲਜ਼ਮ ਜੱਸੀਆਂ ਰੋਡ ਦਾ ਰਹਿਣ ਵਾਲਾ ਰਾਜੂ ਸਿੰਘ ਅਤੇ ਸਲੇਮ ਟਾਬਰੀ ਦਾ ਪਰਮਿੰਦਰ ਕੁਮਾਰ ਹੈ। ਥਾਣਾ ਪੀ. ਏ. ਯੂ. ਵਿਚ ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਮਾਲਬਰੋਜ਼ ਸ਼ਰਾਬ ਫੈਕਟਰੀ ਮੂਹਰੇ ਲੱਗਾ ਧਰਨਾ ਚਕਾਉਣ ਲਈ ਸਾਂਝਾ ਮੋਰਚਾ ਅਤੇ ਪ੍ਰਸ਼ਾਸਨ ਆਹਮੋ-ਸਾਹਮਣੇ

ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਲਾਕੇ ’ਚ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਦੋਵੇਂ ਮੁਲਜ਼ਮ ਵਾਹਨ ’ਤੇ ਜਾਅਲੀ ਨੰਬਰ ਲਗਾ ਕੇ ਘੁੰਮ ਰਹੇ ਹਨ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਸ ਸਮੇਂ ਵੀ ਦੋਵੇਂ ਮੁਲਜ਼ਮ ਲੁੱਟੇ ਹੋਏ ਮੋਬਾਇਲ ਸ਼ਹਿਰ ਵੱਲ ਸਸਤੇ ਰੇਟ ’ਤੇ ਵੇਚਣ ਜਾ ਰਹੇ ਹਨ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਮੋਬਾਈਲ ਅਤੇ ਸਕੂਟਰੀ ਬਰਾਮਦ ਕੀਤੀ। ਪੁਲਸ ਪੁੱਛਗਿੱਛ ’ਚ ਪਤਾ ਲੱਗਾ ਕਿ ਦੋਵੇਂ ਮੁਲਜ਼ਮ ਫੈਕਟਰੀ ’ਚ ਦਿਹਾੜੀ ’ਤੇ ਕੰਮ ਕਰਦੇ ਹਨ। ਪੈਸੇ ਘੱਟ ਹੋਣ ਕਾਰਨ ਉਨ੍ਹਾਂ ਦਾ ਖਰਚ ਪੂਰਾ ਨਹੀਂ ਹੁੰਦਾ। ਦੋਵੇਂ ਨਸ਼ੇੜੀ ਵੀ ਹਨ। ਦੋਵਾਂ ਨੇ ਆਪਣਾ ਗੈਂਗ ਬਣਾਇਆ ਅਤੇ ਸ਼ਹਿਰ ’ਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਇਹ ਖ਼ਬਰ ਵੀ ਪੜ੍ਹੋ - ਛੱਤੀਸਗੜ੍ਹ 'ਚ ਵੰਦੇ ਭਾਰਤ ਐਕਸਪ੍ਰੈੱਸ 'ਤੇ ਪਥਰਾਅ, PM ਮੋਦੀ ਨੇ ਐਤਵਾਰ ਨੂੰ ਕੀਤੀ ਸੀ ਰਵਾਨਾ

ਪੁਲਸ ਮੁਤਾਬਕ ਮੁਲਜ਼ਮ ਲੁੱਟ ਦੀਆਂ ਵਾਰਦਾਤਾਂ ਦੇਰ ਰਾਤ ਨੂੰ ਕਰਦੇ ਸਨ। ਦੇਰ ਰਾਤ ਹਨੇਰੇ ’ਚ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਕੇ ਪਤਾ ਲਗਾਉਣ ’ਚ ਜੁਟੀ ਹੈ ਕਿ ਉਹ ਲੁੱਟੇ ਹੋਏ ਮੋਬਾਈਲ ਫੋਨ ਕਿਸ ਨੂੰ ਵੇਚਣ ਜਾ ਰਹੇ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News