ਵੋਟਾਂ ਦੀ ਰੰਜਿਸ਼ ਕਾਰਨ ਹੋਏ ਝਗੜੇ ''ਚ 1 ਜ਼ਖ਼ਮੀ, 3 ਨਾਮਜ਼ਦ

Monday, Oct 30, 2017 - 12:20 PM (IST)

ਵੋਟਾਂ ਦੀ ਰੰਜਿਸ਼ ਕਾਰਨ ਹੋਏ ਝਗੜੇ ''ਚ 1 ਜ਼ਖ਼ਮੀ, 3 ਨਾਮਜ਼ਦ


ਮੋਗਾ (ਆਜ਼ਾਦ) - ਜ਼ਿਲੇ ਦੇ ਪਿੰਡ ਮਨਾਵਾਂ ਵਿਖੇ ਵੋਟਾਂ ਦੀ ਰੰਜਿਸ਼ ਕਾਰਨ ਹੋਏ ਲੜਾਈ-ਝਗੜੇ 'ਚ ਗੁਰਦੇਵ ਸਿੰਘ ਨੂੰ ਕੁੱਟਮਾਰ ਕਰ ਕੇ ਜ਼ਖ਼ਮੀ ਕੀਤੇ ਜਾਣ ਦਾ ਪਤਾ ਲੱਗਿਆ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਸਬੰਧੀ ਕੋਟ ਈਸੇ ਖਾਂ ਦੀ ਪੁਲਸ ਵੱਲੋਂ ਮੁਖਤਿਆਰ ਸਿੰਘ, ਹਰਫੀਤ ਸਿੰਘ, ਸੁਰਜੀਤ ਸਿੰਘ ਸਾਰੇ ਨਿਵਾਸੀ ਪਿੰਡ ਮਨਾਵਾਂ ਖਿਲਾਫ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 
ਇਸ ਬਾਰੇ ਗੁਰਦੇਵ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਉਸ 'ਤੇ ਇੱਟਾਂ ਮਾਰਨ ਤੋਂ ਇਲਾਵਾ ਲੋਹੇ ਦੀ ਪੱਤੀ ਨਾਲ ਸਿਰ 'ਚ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਜਦੋਂ ਮੈਂ ਰੌਲਾ ਪਾਇਆ ਤਾਂ ਕਥਿਤ ਦੋਸ਼ੀ ਉੱਥੋਂ ਭੱਜ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਜਾ ਕੇ ਲੋਕਾਂ ਕੋਲੋਂ ਪੁੱਛਗਿੱਛ ਕਰ ਰਹੇ ਹਨ ਅਤੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।


Related News