ਪੰਜਾਬ ''ਚ ਵੋਟਾਂ ਵਾਲੇ ਦਿਨ ਮੌਸਮ ਸਾਫ ਰਹਿਣ ਦੇ ਆਸਾਰ

Saturday, May 18, 2019 - 10:21 AM (IST)

ਪੰਜਾਬ ''ਚ ਵੋਟਾਂ ਵਾਲੇ ਦਿਨ ਮੌਸਮ ਸਾਫ ਰਹਿਣ ਦੇ ਆਸਾਰ

ਚੰਡੀਗੜ੍ਹ (ਪਾਲ) : ਮਈ ਦਾ ਤੀਜਾ ਹਫਤਾ ਚੱਲ ਰਿਹਾ ਹੈ। ਇਨ੍ਹਾਂ ਦਿਨਾਂ 'ਚ ਪਾਰਾ 40 ਤੋਂ ਪਾਰ ਚਲਾ ਜਾਂਦਾ ਹੈ ਅਤੇ ਲੂ ਚੱਲਣ ਲੱਗਦੀ ਹੈ ਪਰ ਇਸ ਵਾਰ ਮਈ 'ਚ ਸਿਰਫ 2 ਵਾਰ ਤਾਪਮਾਨ 40 ਡਿਗਰੀ ਦੇ ਪਾਰ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅਜਿਹਾ ਅਪ੍ਰੈਲ ਅਤੇ ਮਈ ਦੇ ਮਹੀਨਿਆਂ 'ਚ ਆਏ ਵੈਸਟਰਨ ਡਿਸਟਰਬੈਂਸ ਦੇ ਚੱਲਦਿਆਂ ਮੈਦਾਨਾਂ 'ਚ ਬਾਰਸ਼ ਅਤੇ ਪਹਾੜਾਂ 'ਤੇ ਹੋ ਰਹੀ ਬਰਫਬਾਰੀ ਕਾਰਨ ਹੋਇਆ ਹੈ। ਵਿਭਾਗ ਮੁਤਾਬਕ ਰਾਤਾਂ ਵੀ ਫਿਲਹਾਲ ਜ਼ਿਆਦਾ ਗਰਮ ਨਹੀਂ ਹਨ। ਸਿਰਫ ਇਕ ਦਿਨ ਰਾਤ ਦਾ ਤਾਪਮਾਨ 27 ਡਿਗਰੀ ਪਹੁੰਚਿਆ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਬੱਦਲ ਛਾ ਸਕਦੇ ਹਨ। ਵਿਭਾਗ ਦੇ ਮੁਤਾਬਕ ਐਤਵਾਰ ਨੂੰ ਆਸਮਾਨ ਸਾਫ ਰਹੇਗਾ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਰਹਿ ਸਕਦਾ ਹੈ।


author

Babita

Content Editor

Related News