ਪਿੰਡ ਨੀਲੋਂ ਕਲਾਂ ’ਚ ਵੋਟਿੰਗ ਦੀ ਰਫ਼ਤਾਰ ਹੌਲੀ ਹੋਣ ਕਾਰਨ ਵੋਟਰ ਪ੍ਰੇਸ਼ਾਨ

Tuesday, Oct 15, 2024 - 02:15 PM (IST)

ਮਾਛੀਵਾੜਾ ਸਾਹਿਬ (ਟੱਕਰ) - ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਨੀਲੋਂ ਕਲਾਂ ਵਿਖੇ ਵੋਟਿੰਗ ਦੀ ਰਫ਼ਤਾਰ ਘੱਟ ਹੋਣ ਨਾਲ ਵੋਟਰ ਪ੍ਰੇਸ਼ਾਨ ਹੁੰਦੇ ਵਿਖਾਈ ਦਿੱਤੇ। ਪੋਲਿੰਗ ਬੂਥ ਦੇ ਬਾਹਰ ਪ੍ਰੇਸ਼ਾਨ ਹੋਏ ਵੋਟਰਾਂ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਆਪਣੀ ਵੋਟ ਪਾਉਣ ਦੇ ਇੰਤਜ਼ਾਰ ਵਿਚ ਖੜ੍ਹੇ ਹਨ ਪਰ ਅੰਦਰ ਵੋਟ ਪੋਲ ਹੋਣ ਦੀ ਬਹੁਤ ਰਫ਼ਤਾਰ ਘੱਟ ਹੈ, ਜਿਸ ਕਾਰਨ ਉਨ੍ਹਾਂ ਨੂੰ ਵਾਪਸ ਮੁੜਨਾ ਪੈ ਰਿਹਾ ਹੈ। 

ਵੋਟਰਾਂ ਨੇ ਦੱਸਿਆ ਕਿ 12 ਵਜੇ ਤੱਕ ਸਿਰਫ਼ 12 ਫ਼ੀਸਦੀ ਵੋਟ ਪੋਲ ਹੋਈ ਹੈ ਅਤੇ ਜਿਸ ਹਿਸਾਬ ਨਾਲ ਵੋਟਿੰਗ ਹੋ ਰਹੀ ਹੈ ਉਸ ਤਰ੍ਹਾਂ ਤਾਂ ਕਈ ਵੋਟਰ ਆਪਣੀ ਵੋਟ ਪਾਉਣ ਤੋਂ ਵਾਂਝੇ ਰਹਿ ਜਾਣਗੇ। ਵੋਟਰ ਪ੍ਰਸਾਸ਼ਨ ਨੂੰ ਕੋਸ ਰਹੇ ਹਨ ਕਿ ਉਨ੍ਹਾਂ ਨੇ ਅੰਦਰ ਪੋਲਿੰਗ ਕਰਵਾ ਰਹੇ ਸਟਾਫ਼ ਨੂੰ ਕਈ ਵਾਰ ਵੋਟਾਂ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਪਰ ਹਾਲਾਤ ਜਿਉਂ ਦੇ ਤਿਉਂ ਹਨ। 

ਇਹ ਵੀ ਪੜ੍ਹੋ-  ਪੰਜਾਬ ਪੰਚਾਇਤੀ ਚੋਣਾਂ: 12 ਵਜੇ ਤੱਕ ਜਲੰਧਰ 'ਚ 28 ਫ਼ੀਸਦੀ ਹੋਈ ਵੋਟਿੰਗ

ਵੋਟਰਾਂ ਨੇ ਕਿਹਾ ਕਿ ਉਹ ਲਾਈਨਾਂ ਵਿਚ ਖੜ੍ਹ-ਖੜ੍ਹ ਕੇ ਵਾਪਸ ਮੁੜ ਰਹੇ ਹਨ ਅਤੇ ਜੇਕਰ ਪ੍ਰਸ਼ਾਸਨ ਨੇ ਵੋਟਿੰਗ ਦੇ ਕੰਮ ਵਿਚ ਤੇਜ਼ੀ ਨਾ ਲਿਆਂਦੀ ਤਾਂ ਇਥੇ ਨਿਰਪੱਖ ਚੋਣਾਂ ਨਹੀਂ ਹੋਣਗੀਆਂ। ਵੋਟਿੰਗ ਦੀ ਰਫ਼ਤਾਰ ਘੱਟ ਹੋਣ ਕਾਰਨ ਲੋਕ ਲੰਮੀਆਂ ਕਤਾਰਾਂ ਲੱਗੀਆਂ ਵੇਖ ਕੇ ਬਿਨ੍ਹਾਂ ਵੋਟ ਪਾਏ ਹੀ ਪਰਤ ਰਹੇ ਹਨ। ਪੋਲਿੰਗ ਬੂਥ ਦੇ ਬਾਹਰ ਵੋਟਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਨਾਅਰੇਬਾਜ਼ੀ ਵੀ ਕੀਤੀ। ਜਦੋਂ ਇਸ ਸਬੰਧੀ ਚੋਣ ਅਧਿਕਾਰੀ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੀਲੋਂ ਕਲਾਂ ਵਿਖੇ ਤੁਰੰਤ ਵੋਟਿੰਗ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ- ਸ਼ਰਾਬ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, 16 ਤੇ 17 ਅਕਤੂਬਰ ਨੂੰ ਬੰਦ ਰਹਿਣਗੇ ਠੇਕੇ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News