ਅਹਿਮ ਖ਼ਬਰ : ਮੁਫ਼ਤ ''ਚ ਬਣਨਗੇ ਡੁਪਲੀਕੇਟ ਵੋਟਰ ਪਛਾਣ ਪੱਤਰ

Saturday, May 29, 2021 - 10:41 AM (IST)

ਅਹਿਮ ਖ਼ਬਰ : ਮੁਫ਼ਤ ''ਚ ਬਣਨਗੇ ਡੁਪਲੀਕੇਟ ਵੋਟਰ ਪਛਾਣ ਪੱਤਰ

ਚੰਡੀਗੜ੍ਹ (ਰਮਨਜੀਤ) : ਭਾਰਤੀ ਚੋਣ ਕਮਿਸ਼ਨ (ਈ. ਸੀ. ਆਈ.) ਨੇ ਸ਼ੁੱਕਰਵਾਰ ਨੂੰ ਸਮੂਹ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੋਡਲ ਅਧਿਕਾਰੀਆਂ ਨਾਲ ਵੋਟਰ ਸੂਚੀਆਂ ਬਾਰੇ ਸਮੀਖਿਆ ਮੀਟਿੰਗ ਕੀਤੀ। ਇਹ ਮੀਟਿੰਗ ਭਾਰਤੀ ਚੋਣ ਕਮਿਸ਼ਨ ਦੇ ਸਕੱਤਰ ਜਨਰਲ ਉਮੇਸ਼ ਸਿਨਹਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦਾ ਮਕਸਦ ਵਿਸ਼ੇਸ਼ ਤੌਰ 'ਤੇ ਉਨ੍ਹਾਂ ਰਾਜਾਂ ਦੀਆਂ ਵੋਟਰ ਸੂਚੀਆਂ ਨੂੰ ਪੂਰੀ ਤਰ੍ਹਾਂ ਦਰੁੱਸਤ ਕਰਨਾ ਅਤੇ ਚੋਣ ਪ੍ਰਕਿਰਿਆ ਵਿਚ ਸ਼ਾਮਲ ਨਵੇਂ ਨਿਯਮ ਅਤੇ ਸ਼ਰਤਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ, ਜਿਨ੍ਹਾਂ ਵਿਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣੀਆਂ ਹਨ। ਇਨ੍ਹਾਂ ਵਿਚ ਪੰਜਾਬ ਰਾਜ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਹੁਣ 'ਖਜ਼ਾਨਾ ਮੰਤਰੀ' ਖ਼ਿਲਾਫ਼ ਕਾਂਗਰਸੀ ਆਗੂਆਂ ਨੇ ਖੋਲ੍ਹਿਆ ਮੋਰਚਾ, ਕਹਿ ਦਿੱਤੀ ਇਹ ਵੱਡੀ ਗੱਲ      

ਮੀਟਿੰਗ ਵਿਚ ਆਮ ਤੌਰ ’ਤੇ ਦਰਪੇਸ਼ ਮੁੱਦਿਆਂ ਜਿਵੇਂ ਡੈਮੋਗ੍ਰਾਫਿਕ ਸਮਾਨ ਐਂਟਰੀਜ਼ (ਡੀਐਸਈਜ਼), ਰਿਪੀਟ (ਦੁਹਰਾਉਣਾ) ਈ. ਪੀ. ਆਈ. ਸੀਜ਼ ਅਤੇ ਤਰਕਪੂਰਨ ਤਰੁੱਟੀਆਂ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ ਅਤੇ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ (ਸੀ. ਈ. ਓ.) ਨੂੰ ਹਦਾਇਤ ਕੀਤੀ ਗਈ ਕਿ ਉਹ ਇਨ੍ਹਾਂ ਤਰੁੱਟੀਆਂ ਨੂੰ ਹਟਾਉਣ ਲਈ ਆਪਣੇ ਪੱਧਰ ’ਤੇ ਢੁੱਕਵੇਂ ਕਦਮ ਚੁੱਕਣ ਤਾਂ ਜੋ ਤਰੁੱਟੀ ਰਹਿਤ ਅਤੇ ਦਰੁੱਸਤ ਵੋਟਰ ਸੂਚੀਆਂ ਨੂੰ ਯਕੀਨੀ ਬਣਾਇਆ ਜਾ ਸਕੇ। ਚੋਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਇਸ ਨੂੰ ਵੋਟਰਾਂ ਲਈ ਸੁਖਾਲਾ ਬਣਾਉਣ ਦੇ ਮਕਸਦ ਨਾਲ ਕਮਿਸ਼ਨ ਨੇ ਕਈ ਮਹੱਤਵਪੂਰਨ ਫ਼ੈਸਲੇ ਲਏ ਹਨ, ਜਿਨ੍ਹਾਂ ਵਿਚ ਡੁਪਲੀਕੇਟ ਈ. ਪੀ. ਆਈ. ਸੀ. ਮੁਫ਼ਤ ਜਾਰੀ ਕਰਨਾ ਅਤੇ ਈ. ਪੀ. ਆਈ. ਸੀ. ਦੀ ਸਪੀਡ ਪੋਸਟ ਰਾਹੀਂ ਡਲਿਵਰ ਕਰਨ ਲਈ ਭਾਰਤੀ ਡਾਕ ਵਿਭਾਗ ਨਾਲ ਤਾਲਮੇਲ ਕਰਨਾ ਸ਼ਾਮਲ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਇਕ ਹੋਰ ਬਗਾਵਤ ਲਈ ਬੈਠਕਾਂ ਸ਼ੁਰੂ, ਕਈ ਆਗੂ ਹੋਏ ਖ਼ਫਾ   

ਡੁਪਲੀਕੇਟ ਈ. ਪੀ. ਆਈ. ਸੀਜ਼ ਪਹਿਲਾਂ 25 ਰੁਪਏ ਦੀ ਫ਼ੀਸ ਅਦਾ ਕੀਤੇ ਜਾਣ ਤੋਂ ਬਾਅਦ ਜਾਰੀ ਕੀਤੇ ਜਾਂਦੇ ਸਨ। ਕਮਿਸ਼ਨ ਨੇ ਹੁਣ ਵੋਟਰਾਂ ਦੀ ਸਹੂਲਤ ਲਈ ਡੁਪਲੀਕੇਟ ਈ. ਪੀ. ਆਈ. ਸੀਜ਼ ਮੁਫ਼ਤ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਵੋਟਰ ਆਨਲਾਈਨ/ਆਫ਼ਲਾਈਨ ਵਿਧੀ ਜ਼ਰੀਏ ਵੀ ਅਪਲਾਈ ਕਰ ਸਕਦੇ ਹਨ। ਆਨਲਾਈਨ ਫਾਰਮ ਭਰ ਕੇ ਡੁਪਲੀਕੇਟ ਈ. ਪੀ. ਆਈ. ਸੀ. ਲਈ ਬਿਨੈ ਕਰ ਸਕਦੇ ਹਨ। ਵੋਟਰ ਕਾਰਡ ਪਹਿਲਾਂ ਬੂਥ ਲੈਵਲ ਅਫ਼ਸਰਾਂ (ਬੀ. ਐਲ. ਓਜ਼) ਵੱਲੋਂ ਡਲਿਵਰ ਕੀਤੇ ਜਾਂਦੇ ਸਨ। ਸਮੁੱਚੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ, ਕਮਿਸ਼ਨ ਨੇ ਹੁਣ ਸਪੀਡ ਪੋਸਟ ਜ਼ਰੀਏ ਈ. ਪੀ. ਆਈ. ਸੀਜ਼. ਡਲਿਵਰ ਕਰਨ ਲਈ ਭਾਰਤੀ ਡਾਕ ਵਿਭਾਗ ਨਾਲ ਤਾਲਮੇਲ ਕੀਤਾ ਹੈ।

ਇਹ ਵੀ ਪੜ੍ਹੋ : ਹਾਜੀਮਾਜਰਾ 'ਚ ਮਮਤਾ ਸ਼ਰਮਸਾਰ, ਗੰਦੇ ਨਾਲੇ 'ਚੋਂ ਮਿਲੀ ਮ੍ਰਿਤਕ ਨਵਜੰਮੀ ਬੱਚੀ  

ਕਮਿਸ਼ਨ ਨੇ ਕੋਵਿਡ-19 ਸਬੰਧੀ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰ ਉਨ੍ਹਾਂ ਸੂਬਿਆਂ, ਜਿੱਥੇ ਵਿਧਾਨ ਸਭਾ ਚੋਣਾਂ ਅਗਲੇ ਇਕ ਸਾਲ ਵਿਚ ਹੋਣ ਜਾ ਰਹੀਆਂ ਹਨ, ਨੂੰ 100 ਫ਼ੀਸਦੀ ਐਨਰੋਲਮੈਂਟ ਯਕੀਨੀ ਬਣਾਉਣ ਅਤੇ ਅਤੇ ਵੋਟਰ ਸੂਚੀਆਂ ਨੂੰ ਦਰੁੱਸਤ ਕਰਨ ਲਈ ਵੋਟਰ ਸੂਚੀਆਂ ਨੂੰ ਲਗਾਤਾਰ ਅਪਡੇਟ ਕਰਨ ’ਤੇ ਧਿਆਨ ਕੇਂਦਰਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐੱਸ. ਕਰੁਣਾ ਰਾਜੂ ਅਤੇ ਵਧੀਕ ਮੁੱਖ ਚੋਣ ਅਧਿਕਾਰੀ ਮਾਧਵੀ ਕਟਾਰੀਆ ਮੌਜੂਦ ਸਨ।  
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News