ਕੋਰੋਨਾ ਕਾਰਨ ਨਹੀਂ ਰੁਕੇਗੀ ''ਵੋਟਾਂ'' ਬਣਾਉਣ, ਕਟਾਉਣ ਜਾਂ ਸੋਧ ਕਰਨ ਦੀ ਪ੍ਰਕਿਰਿਆ

Saturday, Jul 11, 2020 - 10:47 AM (IST)

ਕੋਰੋਨਾ ਕਾਰਨ ਨਹੀਂ ਰੁਕੇਗੀ ''ਵੋਟਾਂ'' ਬਣਾਉਣ, ਕਟਾਉਣ ਜਾਂ ਸੋਧ ਕਰਨ ਦੀ ਪ੍ਰਕਿਰਿਆ

ਮੋਹਾਲੀ (ਨਿਆਮੀਆਂ) : ਜ਼ਿਲ੍ਹਾ ਮੋਹਾਲੀ 'ਚ ਪੈਂਦੇ ਵਿਧਾਨ ਸਭਾ ਚੋਣ ਹਲਕਿਆਂ 52 ਖਰੜ, 53 ਮੋਹਾਲੀ ਅਤੇ 112 ਡੇਰਾਬੱਸੀ ਦੇ ਵਸਨੀਕਾਂ ਨੂੰ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਸੂਚਿਤ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਮੋਹਾਲੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਕੋਵਿਡ ਦੇ ਚੱਲਦਿਆਂ ਨਵੀਆਂ ਵੋਟਾਂ ਬਣਾਉਣ, ਸੋਧ ਕਰਾਉਣ, ਤਬਦੀਲ ਜਾਂ ਵੋਟਾਂ ਕਟਾਉਣ ਦੀ ਪ੍ਰਕਿਰਿਆ 'ਚ ਕੋਈ ਰੋਕ ਨਹੀਂ ਲਗਾਈ ਜਾ ਰਹੀ।

ਇਹ ਵੀ ਪੜ੍ਹੋ : ਪੰਜਾਬ 'ਚ ਸਫਰ ਕਰਨ ਵਾਲੇ ਮੁਸਾਫਰਾਂ ਲਈ ਵੱਡੀ ਰਾਹਤ, ਪੂਰਾ ਹਫਤਾ ਚੱਲਣਗੀਆਂ ਬੱਸਾਂ

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚਲੇ 3 ਵਿਧਾਨ ਸਭਾ ਹਲਕਿਆਂ ਦੇ ਸਮੁੱਚੇ 18 ਸਾਲ ਦੀ ਉਮਰ ਦੇ ਨੌਜਵਾਨ ਆਪਣੀ ਵੋਟ ਬਣਾਉਣ ਲਈ ਫਾਰਮ ਨੰਬਰ-6, ਤਬਦੀਲ ਕਰਨ ਲਈ ਫਾਰਮ ਨੰਬਰ-8ਏ, ਵੋਟਰ ਕਾਰਡ 'ਚ ਸੋਧ ਕਰਾਉਣ ਲਈ ਫਾਰਮ ਨੰਬਰ-8 ਅਤੇ ਵੋਟ ਕਟਾਉਣ ਲਈ ਫਾਰਮ ਨੰਬਰ-7 ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਆਨਲਾਈਨ ਫਾਰਮ ਭਰਨ ਜਾਂ ਆਪਣੇ ਹਲਕੇ ਨਾਲ ਸਬੰਧਤ ਬੀ. ਐੱਲ. ਓਜ਼ ਜਾਂ ਫਿਰ ਆਪਣੇ ਹਲਕੇ ਨਾਲ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ-ਕਮ-ਉਪ ਮੰਡਲ ਮੈਜਿਸਟ੍ਰੇਟ ਅਫਸਰਾਂ ਦੇ ਦਫਤਰ 'ਚ ਫਾਰਮ ਭਰ ਕੇ ਦੇਣ, ਜਿਸ ਤਹਿਤ ਵੋਟਰ ਸੂਚੀ 'ਚ ਸ਼ਾਮਲ ਹੋਣ ਤੋਂ ਰਹਿੰਦੇ ਵਿਅਕਤੀਆਂ, ਮਰ ਚੁੱਕੇ ਜਾਂ ਤਬਦੀਲ ਹੋ ਚੁੱਕੇ ਵੋਟਰਾਂ ਅਤੇ ਵੋਟਰਾਂ ਦੇ ਵੇਰਵਿਆਂ ਨੂੰ ਦਰੁੱਸਤ ਕਰਨ ਸਬੰਧੀ ਸੂਚਨਾ ਇਕੱਤਰ ਹੋ ਸਕੇ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵੋਟਰ ਸੂਚੀਆਂ 'ਚ ਵੱਧ ਤੋਂ ਵੱਧ ਵੋਟਰਾਂ ਨੂੰ ਰਜਿਸਟਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਕੋਰੋਨਾ ਸੰਕਟ : ਚੰਡੀਗੜ੍ਹ ਦੇ ਲੋਕਾਂ ਲਈ ਅਹਿਮ ਖਬਰ, ਮੁੜ ਲਾਗੂ ਹੋਵੇਗਾ 'ਲਾਕਡਾਊਨ'
 


author

Babita

Content Editor

Related News