13 ਵਿਧਾਨ ਸਭਾ ਸੀਟਾਂ ਦੇ ਨਤੀਜਿਆਂ ’ਚ ਭਾਜਪਾ ਤੇ ਸਹਿਯੋਗੀਆਂ ਦਾ ਵੋਟ ਸ਼ੇਅਰ ਘਟਿਆ, ‘ਇੰਡੀਆ ਗਠਜੋੜ’ ਨੂੰ ਫਾਇਦਾ

Friday, Jul 19, 2024 - 06:18 PM (IST)

13 ਵਿਧਾਨ ਸਭਾ ਸੀਟਾਂ ਦੇ ਨਤੀਜਿਆਂ ’ਚ ਭਾਜਪਾ ਤੇ ਸਹਿਯੋਗੀਆਂ ਦਾ ਵੋਟ ਸ਼ੇਅਰ ਘਟਿਆ, ‘ਇੰਡੀਆ ਗਠਜੋੜ’ ਨੂੰ ਫਾਇਦਾ

ਜਲੰਧਰ (ਵਿਸ਼ੇਸ਼)-13 ਜੁਲਾਈ ਨੂੰ ਐਲਾਨੇ ਗਏ 13 ਵਿਧਾਨ ਸਭਾ ਹਲਕਿਆਂ ਦੇ ਨਤੀਜਿਆਂ ’ਚ ‘ਇੰਡੀਆ ਗੱਠਜੋੜ’ਨੇ 10 ਸੀਟਾਂ ਜਿੱਤੀਆਂ ਹਨ, ਜਦਕਿ ਐੱਨ. ਡੀ. ਏ. ਨੂੰ ਸਿਰਫ਼ 2 ਹੀ ਸੀਟਾਂ ਮਿਲੀਆਂ। ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ’ਚ 2-2 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਦੀਆਂ ਸਾਰੀਆਂ 4 ਸੀਟਾਂ ਜਿੱਤੀਆਂ ਹਨ। ਦ੍ਰਵਿੜ ਮੁਨੇਤਰ ਕੜਗਮ ਨੇ ਤਾਮਿਲਨਾਡੂ ’ਚ 1 ਸੀਟ ਅਤੇ ਪੰਜਾਬ ’ਚ ਆਮ ਆਦਮੀ ਪਾਰਟੀ ਨੇ 1 ਸੀਟ ਜਿੱਤੀ।

ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗਠਜੋੜ ਨੇ ਸਿਰਫ 2 ਸੀਟਾਂ ਜਿੱਤੀਆਂ- 1 ਮੱਧ ਪ੍ਰਦੇਸ਼ ਅਤੇ 1 ਹਿਮਾਚਲ ਪ੍ਰਦੇਸ਼ ’ਚ। ਬਿਹਾਰ ਦੀ ਇਕੋ-ਇਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ। ਲੋਕ ਸਭਾ ਚੋਣਾਂ ’ਚ ਭਾਜਪਾ ਨੂੰ 13 ’ਚੋਂ 11 ਵਿਧਾਨ ਸਭਾ ਹਲਕਿਆਂ ’ਚ ਲਗਭਗ 50 ਫ਼ੀਸਦੀ ਵੋਟਾਂ ਮਿਲੀਆਂ ਸਨ। ਜ਼ਿਮਨੀ ਚੋਣਾਂ ’ਚ ਇਹ 35 ਫ਼ੀਸਦੀ ਤੋਂ ਘੱਟ ਹਨ। ਉੱਤਰਾਖੰਡ ਦੇ ਮੰਗਲੌਰ ’ਚ ਭਾਜਪਾ ਕਾਂਗਰਸ ਤੋਂ ਥੋੜ੍ਹੇ ਫਰਕ ਨਾਲ ਹਾਰ ਗਈ। ਲੋਕ ਸਭਾ ਚੋਣਾਂ ਦੇ ਮੁਕਾਬਲੇ ਸਾਰੀਆਂ ਜ਼ਿਮਨੀ ਚੋਣਾਂ ਦੀਆਂ ਸੀਟਾਂ ’ਤੇ ਭਾਜਪਾ ਦਾ ਵੋਟ ਸ਼ੇਅਰ ਘਟਿਆ ਹੈ। ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਅਤੇ ਮੱਧ ਪ੍ਰਦੇਸ਼ ਦੀ ਅਨੁਸੂਚਿਤ ਜਨਜਾਤੀ-ਰਾਖਵੀਂ ਸੀਟ ਅਮਰਵਾੜਾ ’ਚ ਲੋਕ ਸਭਾ ਚੋਣਾਂ ਦੇ ਮੁਕਾਬਲੇ ਭਾਜਪਾ ਦੇ ਵੋਟ ਸ਼ੇਅਰ ’ਚ ਕ੍ਰਮਵਾਰ 12.5 ਅਤੇ 3.1 ਫ਼ੀਸਦੀ ਦੀ ਕਮੀ ਆਈ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਹੜ੍ਹ ਦਾ ਖ਼ਤਰਾ, ਜਾਰੀ ਹੋਇਆ ਅਲਰਟ ਤੇ ਬਣਾ ਦਿੱਤੇ ਗਏ ਕੰਟਰੋਲ ਰੂਮ, ਅਧਿਕਾਰੀਆਂ ਨੂੰ ਮਿਲੇ ਸਖ਼ਤ ਹੁਕਮ

ਇਥੋਂ ਤੱਕ ਕਿ ਜੇ ਲੋਕ ਸਭਾ ਚੋਣਾਂ ਦੇ ਕੁਝ ਹੀ ਹਫ਼ਤਿਆਂ ’ਚ ਪੱਛਮੀ ਬੰਗਾਲ ਦੀਆਂ 4 ਜ਼ਿਮਨੀ ਚੋਣਾਂ ਦੀਆਂ ਸੀਟਾਂ ’ਚ ਵੋਟ ਸ਼ੇਅਰ ਵਿਚ 20 ਅੰਕਾਂ ਦੀ ਗਿਰਾਵਟ ਨੂੰ ਤ੍ਰਿਣਮੂਲ ਦੀਆਂ ਵਧੀਕੀਆਂ ਦਾ ਕਾਰਨ ਮੰਨਿਆ ਜਾਂਦਾ ਹੈ, ਤਾਂ ਹਿਮਾਚਲ ਪ੍ਰਦੇਸ਼ ਦੀਆਂ 3 ਸੀਟਾਂ ਜਾਂ ਪੰਜਾਬ ਦੇ ਜਲੰਧਰ ਪੱਛਮੀ (ਅਨੁਸੂਚਿਤ ਜਾਤੀ) ਸੀਟ ’ਚ ਭਾਜਪਾ ਦੇ ਵੋਟ ਸ਼ੇਅਰ ’ਚ ਔਸਤਨ 20 ਫ਼ੀਸਦੀ ਦੀ ਗਿਰਾਵਟ ਨੂੰ ਕੀ ਸਮਝਿਆ ਜਾ ਸਕਦਾ ਹੈ?

ਦੂਜੇ ਪਾਸੇ, ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ 7 ਜ਼ਿਮਨੀ ਚੋਣਾਂ ਦੀਆਂ ਸੀਟਾਂ ’ਚੋਂ 5 ’ਚ ਆਪਣਾ ਵੋਟ ਸ਼ੇਅਰ ਵਧਾਇਆ ਹੈ। ਭਾਜਪਾ ਦੇ ਸਹਿਯੋਗੀ ਵੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ। ਬਿਹਾਰ ਦੇ ਰੂਪੌਲੀ ’ਚ ਜਨਤਾ ਦਲ (ਯੂਨਾਈਟਿਡ) ਦੇ ਵੋਟ ਸ਼ੇਅਰ ’ਚ ਕਮੀ ਆਈ ਹੈ। ਜਦਕਿ ਤਾਮਿਲਨਾਡੂ ਦੇ ਵਿਕਰਾਵੰਡੀ ’ਚ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ ਦੀ ਗੈਰ-ਮੌਜੂਦਗੀ ’ਚ ਪੱਟਾਲੀ ਮੱਕਲ ਕੱਚੀ ਦਾ ਸੁਧਾਰ ਡੀ. ਐੱਮ. ਕੇ. ਦੇ ਵੋਟ ਸ਼ੇਅਰ ’ਚ ਵਾਧੇ ਨਾਲੋਂ ਬਹੁਤ ਘੱਟ ਸੀ। ਲੋਕ ਸਭਾ ਨਤੀਜਿਆਂ ਤੋਂ ਬਾਅਦ ਲੋਕਾਂ ਦੇ ਮੂਡ ’ਚ ਬਦਲਾਅ ਦੀ ਦਿਸ਼ਾ ਸਪੱਸ਼ਟ ਹੈ।

ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ 'ਚ ਤੂਫ਼ਾਨ ਤੇ ਭਾਰੀ ਬਾਰਿਸ਼ ਦਾ 'ਯੈਲੋ ਅਲਰਟ', ਜਾਣੋ ਅਗਲੇ ਦਿਨਾਂ ਦਾ ਹਾਲ

ਭਾਜਪਾ ਅਤੇ ਉਸ ਦੇ ਸਹਿਯੋਗੀਆਂ ਦਾ ਪ੍ਰਦਰਸ਼ਨ

ਸੂਬਾ ਵਿਧਾਨ ਸਭਾ ਪਾਰਟੀ  ਲੋਕ ਸਭਾ ਚੋਣਾਂ ’ਚ ਵੋਟ ਫ਼ੀਸਦੀ ਜ਼ਿਮਨੀ ਚੋਣ ’ਚ ਵੋਟ ਫ਼ੀਸਦੀ ਫਾਇਦਾ-ਨੁਕਸਾਨ ਫ਼ੀਸਦੀ 'ਚ
ਪੱਛਮੀ ਬੰਗਾਲ ਰਾਏਗੰਜ
ਰਾਣਾਘਾਟ
ਦੱਖਣ
ਬਗੜਾ
ਮਣੀਕਾਟਲਾ
ਭਾਜਪਾ
ਭਾਜਪਾ
ਭਾਜਪਾ
ਭਾਜਪਾ
58.4
52 
52
43.9
24.4
36.1
38
17.9
(-) 34.0
(-) 15.8
(-) 14.0
(-) 26.0
ਹਿਮਾਚਲ ਦੇਹਰਾ ਭਾਜਪਾ 63.2 41.3 (-)21.9
ਸੂਬਾ ਹਮੀਰਪੁਰ ਭਾਜਪਾ 63.7 51.2 (-) 12.5
  ਨਾਲਾਗੜ ਭਾਜਪਾ 59.8 34.4 (-) 25.4
ਉੱਤਰਾਖੰਡ ਬੱਦਰੀਨਾਥ ਭਾਜਪਾ 54.9 42.3 (-) 12.6
  ਮੰਗਲੌਰ ਭਾਜਪਾ 27.4 37.4 (+) 10.0
ਮੱਧ ਪ੍ਰਦੇਸ਼ ਅਮਰਵਾੜਾ ਭਾਜਪਾ 43.9 40.8 (-) 3.1
ਪੰਜਾਬ ਜਲੰਧਰ ਪੱਛਮੀ ਭਾਜਪਾ 38.8 18.9 (-) 19.8
ਤਾਮਿਲਨਾਡੂ ਵਿਕਰਾਵੰਡੀ ਪੀ.ਐੱਮ.ਕੇ. 17.6 28.7  (+) 11.0
ਬਿਹਾਰ ਰੂਪੌਲੀ ਜੇ. ਡੀ. ਯੂ 50.9 35.1 (-) 15.8

ਭਾਜਪਾ ਅਤੇ ਉਸ ਦੇ ਸਹਿਯੋਗੀਆਂ ਦਾ ਪ੍ਰਦਰਸ਼ਨ

ਸੂਬਾ ਵਿਧਾਨ ਸਭਾ ਪਾਰਟੀ  ਲੋਕ ਸਭਾ ਚੋਣਾਂ ’ਚ ਵੋਟ ਫ਼ੀਸਦੀ ਜ਼ਿਮਨੀ ਚੋਣ ’ਚ ਵੋਟ ਫ਼ੀਸਦੀ ਫਾਇਦਾ-ਨੁਕਸਾਨ ਫ਼ੀਸਦੀ 'ਚ
ਪੱਛਮੀ ਬੰਗਾਲ ਰਾਏਗੰਜ
ਰਾਣਾਘਾਟ
ਦੱਖਣ
ਬਗੜਾ
ਮਣੀਕਾਟਲਾ
ਏ. ਆਈ. ਟੀ. ਸੀ.
ਏ. ਆਈ. ਟੀ. ਸੀ.
ਏ. ਆਈ. ਟੀ. ਸੀ.
ਏ. ਆਈ. ਟੀ. ਸੀ.
29.2
36.4
42.5
46.4
58
55.1
55
71.7
(+) 28.8
(+) 18.7
(+) 12.6
(+) 25.2
ਹਿਮਾਚਲ ਦੇਹਰਾ ਆਈ. ਐੱਨ. ਸੀ. 35.3 57.9 (+) 22.6
ਸੂਬਾ ਹਮੀਰਪੁਰ ਆਈ. ਐੱਨ. ਸੀ. 35 48.3 (+) 13.3
  ਨਾਲਾਗੜ੍ਹ ਆਈ. ਐੱਨ. ਸੀ 37.3 46.4 (+) 9.2
ਉੱਤਰਾਖੰਡ ਬੱਦਰੀਨਾਥ ਆਈ. ਐੱਨ. ਸੀ 40.7 51.9 (+) 11.3
  ਮੰਗਲੌਰ ਆਈ. ਐੱਨ. ਸੀ 57.4 37.9 (-) 19.5
ਮੱਧ ਪ੍ਰਦੇਸ਼ ਅਮਰਵਾਰਾ ਆਈ. ਐੱਨ. ਸੀ 36.8 39.04  (+) 2.5
ਪੰਜਾਬ ਜਲੰਧਰ ਪੱਛਮੀ  'ਆਪ' 14.1 58.4. (+) 44.2
ਤਾਮਿਲਨਾਡੂ ਵਿਕਰਾਵੰਡੀ ਵੀ. ਸੀ. ਕੇ.
ਡੀ.ਐੱਮ.ਕੇ.
39.6 63.2 (+) 23.6 
ਬਿਹਾਰ ਰੂਪੌਲੀ ਆਰ. ਜੇ. ਡੀ. 5.7 18  (+) 12.3 



 

ਇਹ ਵੀ ਪੜ੍ਹੋ- ਪੰਜਾਬ 'ਚ ਇਸ ਬੀਮਾਰੀ ਦਾ ਵੱਧ ਸਕਦੈ ਪ੍ਰਕੋਪ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋਈਆਂ ਸਖ਼ਤ ਹਦਾਇਤਾਂ


author

shivani attri

Content Editor

Related News