ਵਾਲੀਬਾਲ ਦੇ ਚੋਟੀ ਦੇ ਖਿਡਾਰੀ ਰਹੇ ਜਸਵੀਰ ਸਿੰਘ ਦੀ ਹਾਦਸੇ 'ਚ ਮੌਤ

Tuesday, Apr 07, 2026 - 06:07 PM (IST)

ਵਾਲੀਬਾਲ ਦੇ ਚੋਟੀ ਦੇ ਖਿਡਾਰੀ ਰਹੇ ਜਸਵੀਰ ਸਿੰਘ ਦੀ ਹਾਦਸੇ 'ਚ ਮੌਤ

ਖਮਾਣੋ (ਜਗਜੀਤ ਸਿੰਘ ਜਟਾਣਾ) : ਨੈਸ਼ਨਲ ਪੱਧਰ ਤੱਕ ਵਾਲੀਬਾਲ ਖੇਡ ਚੁੱਕੇ ਖਿਡਾਰੀ ਜਸਬੀਰ ਸਿੰਘ ਮਨਸੂਰਪੁਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ। ਇਸ ਘਟਨਾ ਉਪਰੰਤ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ। ਸੂਤਰਾਂ ਅਨੁਸਾਰ ਜਸਵੀਰ ਸਿੰਘ ਪੁੱਤਰ ਬਲਜੀਤ ਸਿੰਘ (ਬਾਲੀਬਾਲ ਖਿਡਾਰੀ) ਵਾਸੀ ਪਿੰਡ ਮਨਸੂਰਪੁਰ ਨੇੜੇ ਖਮਾਣੋ ਆਪਣੇ ਦੋਸਤ ਨਵਨੀਤ ਸਿੰਘ ਨਾਲ ਆਪਣੀ ਰਿਸ਼ਤੇਦਾਰੀ ਖੇੜੀ ਨੌਧ ਸਿੰਘ ਦੇ ਨੇੜਲੇ ਪਿੰਡ ਜਲੋਵਾਲ ਤੋਂ ਵਾਪਸ ਪਿੰਡ ਮਨਸੂਰਪੁਰ ਨੂੰ ਆ ਰਿਹਾ ਸੀ ਜਿਵੇਂ ਹੀ ਉਹ ਮੋਟਰਸਾਈਕਲ ਤੇ ਪਿੰਡ ਢੋਲੇਵਾਲ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਇਕ ਤੇਜ਼ ਰਫ਼ਤਾਰ ਟਰੈਕਟਰ ਨੇ ਦੋਵਾਂ ਨੌਜਵਾਨਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਦੋਵਾਂ ਨੌਜਵਾਨਾਂ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਰਸਤੇ 'ਚ ਜਸਬੀਰ ਸਿੰਘ ਦੀ ਮੌਤ ਹੋ ਗਈ ਅਤੇ ਨਵਨੀਤ ਸਿੰਘ ਨੂੰ ਗੰਭੀਰ ਹਾਲਾਤ 'ਚ ਨਿੱਜੀ ਹਸਪਤਾਲ ਪਹੁੰਚਿਆ ਗਿਆ। 

ਇਹ ਵੀ ਪੜ੍ਹੋ : ਪੰਜਾਬ 'ਚ ਇਸੇ ਮਹੀਨੇ ਹੋ ਸਕਦਾ ਵੋਟਾਂ ਦਾ ਐਲਾਨ, ਲੱਗ ਸਕਦਾ ਹੈ ਚੋਣ ਜ਼ਾਬਤਾ

ਐੱਸ.ਐੱਚ.ਓ ਮੇਜਰ ਸਿੰਘ ਖੇੜੀ ਨੌਧ ਸਿੰਘ ਨੇ ਦੱਸਿਆ ਕਿ ਵਾਲੀਬਾਲ ਖਿਡਾਰੀ ਜਸਵੀਰ ਸਿੰਘ ਦੇ ਚਾਚੇ ਸੁਰਮਖ ਸਿੰਘ ਨੇ ਪੁਲਸ ਨੂੰ ਲਿਖਾਏ ਬਿਆਨਾਂ 'ਚ ਦੱਸਿਆ ਕਿ ਜਸਵੀਰ ਸਿੰਘ ਤੇ ਉਸਦਾ ਦੋਸਤ ਨਵਨੀਤ ਸਿੰਘ 6 ਅਪ੍ਰੈਲ ਨੂੰ ਸ਼ਾਮ 8:30 ਵਜੇ ਪਿੰਡ ਜੱਲੋਵਾਲ ਆਪਣੇ ਰਿਸ਼ਤੇਦਾਰੀ ਤੋਂ ਵਾਪਸ ਆਪਣੇ ਪਿੰਡ ਮਨਸੂਰਪੁਰ ਪਰਤ ਰਹੇ ਸਨ ਤਾਂ ਜਿਵੇਂ ਉਹ ਢੋਲੇਵਾਲ ਪਹੁੰਚੇ ਤਾਂ ਇਕ ਟਰੈਕਟਰ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ ਸਿੱਟੇ ਵਜੋਂ ਜਸਬੀਰ ਸਿੰਘ ਦੀ ਮੌਤ ਤੇ ਨਵਨੀਤ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਪੁਲਸ ਨੇ ਮ੍ਰਿਤਕ ਦੇ ਚਾਚੇ ਦੇ ਬਿਆਨਾਂ ਦੇ ਆਧਾਰ ਤੇ ਵੱਖ-ਵੱਖ ਧਰਾਂਵਾਂ ਹੇਠ ਮੁਕੱਦਮਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸੂਬੇ ਦੇ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ, ਹਾਈਕੋਰਟ ਨੇ ਮੁਲਾਜ਼ਮਾਂ ਲਈ ਸੁਣਾਇਆ ਵੱਡਾ ਫ਼ੈਸਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

Gurminder Singh

Content Editor

Related News