ਵਾਇਰਸ ਅਟੈਕ ਨਾਲ ਬੀ. ਐੱਸ. ਐੱਨ. ਐੱਲ. ਦੀ ਇੰਟਰਨੈੱਟ ਸੇਵਾ ਤਿੰਨ ਦਿਨ ਤੋਂ ਠੱਪ

08/03/2017 7:04:10 AM

ਸੁਲਤਾਨਪੁਰ ਲੋਧੀ, (ਸੋਢੀ)- ਬੀ. ਐੱਸ. ਐੱਨ. ਐੱਲ. ਦੇ ਇੰਟਰਨੈੱਟ ਸਰਵਰ ਨੂੰ ਹੈਂਗ ਕਰਨ ਲਈ ਐਤਵਾਰ ਰਾਤ ਨੂੰ ਕੀਤੇ ਗਏ ਵਾਇਰਸ ਅਟੈਕ ਕਾਰਨ ਭਾਰਤ ਸੰਚਾਰ ਨਿਗਮ ਲਿਮਟਿਡ ਦੀ ਐਕਸਚੇਂਜ ਤੋਂ ਚਲਦੇ ਤਕਰੀਬਨ ਸਾਰੇ ਹੀ ਖਪਤਕਾਰਾਂ ਦੀ ਬ੍ਰਾਂਡਬੈਂਡ ਸੇਵਾ ਠੱਪ ਹੋ ਗਈ ਹੈ, ਜਿਸ ਕਾਰਨ ਬੀ. ਐੱਸ. ਐੱਨ. ਐੱਲ. ਦੇ ਖਪਤਕਾਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬ੍ਰਾਂਡਬੈਂਡ ਦੇ ਮੋਡਮ ਦੇ ਸਿਸਟਮ 'ਚ ਵਾਇਰਸ ਅਟੈਕ ਹੋਣ ਕਰਕੇ ਇੰਟਰਨੈੱਟ 'ਤੇ ਡਾਟਾ ਲੋਡਿੰਗ ਬਿਲਕੁਲ ਠੱਪ ਹੋਈ ਪਈ ਹੈ। ਇਥੇ ਇਸ ਗੱਲ ਦੀ ਚਰਚਾ ਹੈ ਕਿ ਕਿਸੇ ਹੋਰ ਸੰਚਾਰ ਕੰਪਨੀ ਵੱਲੋਂ ਜਾਣਬੁੱਝ ਕੇ ਕਿਸੇ ਸ਼ਰਾਰਤੀ ਰਾਹੀਂ ਵਾਇਰਸ ਅਟੈਕ ਕਰਵਾ ਕੇ ਬੀ. ਐੱਸ. ਐੱਨ. ਐੱਲ. ਇੰਟਰਨੈੱਟ ਸਿਸਟਮ ਨੂੰ ਹੈਂਗ ਕਰ ਕੇ ਛਵੀ ਖਰਾਬ ਕਰਨ ਦੀ ਸਾਜ਼ਿਸ਼ ਘੜੀ ਗਈ ਹੈ। 
ਜਾਣਕਾਰੀ ਅਨੁਸਾਰ ਬ੍ਰਾਂਡਬੈਂਡ ਸੇਵਾ ਸਿਰਫ ਸੁਲਤਾਨਪੁਰ ਲੋਧੀ 'ਚ ਹੀ ਠੱਪ ਨਹੀਂ ਰਹੀ, ਬਲਕਿ ਦੇਸ਼ ਦੇ ਹੋਰ ਕਈ ਸ਼ਹਿਰਾਂ 'ਚ ਵੀ ਇਸ ਦਾ ਅਸਰ ਪਿਆ ਹੈ। ਸੂਤਰਾਂ ਅਨੁਸਾਰ ਭਾਰਤ ਦੇ ਨਾਰਥ ਜ਼ੋਨ ਦੇ 7 ਰਾਜਾਂ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਆਦਿ 'ਚ ਬ੍ਰਾਂਡਬੈਂਡ ਸੇਵਾ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਸਬੰਧੀ ਬੀ. ਐੱਸ. ਐੱਨ. ਐੱਲ. ਦੇ ਦਿੱਲੀ ਮੁੱਖ ਦਫ਼ਤਰ ਤੋਂ ਸੋਸ਼ਲ ਮੀਡਆ ਰਾਹੀਂ ਇਕ ਸਾਰੇ ਪਾਸਵਰਡ ਰੀਸੈੱਟ ਕਰ ਕੇ ਵਾਈ ਫਾਈ ਸਿਸਟਮ ਨੂੰ ਮੁੜ ਸ਼ੁਰੂ ਕੀਤਾ ਜਾਵੇ। 
ਕੀ ਕਹਿੰਦੇ ਹਨ ਐਕਸਚੇਂਜ ਅਧਿਕਾਰੀ
ਇਸ ਸਬੰਧੀ ਸੁਲਤਾਨਪੁਰ ਲੋਧੀ ਟੈਲੀਫੋਨ ਐਕਸਚੇਂਜ ਦੇ ਜੇ. ਈ. ਰਾਕੇਸ਼ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਹ ਪੂਰੀ ਤਨਦੇਹੀ ਨਾਲ ਖਪਤਕਾਰਾਂ ਦੀ ਬ੍ਰਾਂਡਬੈਂਡ ਸੇਵਾ ਮੁੜ ਠੀਕ ਢੰਗ ਨਾਲ ਸ਼ੁਰੂ ਕਰਨ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਦੇ ਬ੍ਰਾਂਡਬੈਂਡ ਨਹੀਂ ਚੱਲ ਰਹੇ ਉਹ ਟੈਲੀਫੋਨ ਦੀਆਂ ਸੇਵਾਵਾਂ ਦਾ ਲਾਭ ਲੈਣ। ਇਹ ਸਾਡੀ ਛਵੀ ਖਰਾਬ ਕਰਨ ਲਈ ਕਿਸੇ ਨਿੱਜੀ ਆਪ੍ਰੇਟਰ ਨੇ ਵਾਇਰਸ ਅਟੈਕ ਕੀਤਾ ਹੈ।


Related News