ਪਰਵਾਸੀ ਮਜ਼ਦੂਰਾਂ ਨੇ ਗਲਤਫ਼ਹਿਮੀ ਕਾਰਨ ਖੰਭੇ ਨਾਲ ਬੰਨ੍ਹੇ ਸਿੱਖ ਪਿਓ-ਪੁੱਤ, ਅਖ਼ੀਰ 'ਚ ਸੱਚ ਆਇਆ ਸਾਹਮਣੇ
Friday, Jun 25, 2021 - 11:51 AM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ 'ਚ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਪਰਵਾਸੀ ਮਜ਼ਦੂਰਾਂ ਵੱਲੋਂ ਸਿੱਖ ਪਿਓ-ਪੁੱਤ ਨੂੰ ਖੰਭੇ ਨਾਲ ਬੰਨ੍ਹਿਆ ਗਿਆ ਹੈ ਅਤੇ ਦੋਹਾਂ ਧਿਰਾਂ ਵਿਚਕਾਰ ਝੜਪ ਚੱਲ ਰਹੀ ਹੈ ਪਰ ਜਦੋਂ ਪੁਲਸ ਤੱਕ ਇਹ ਮਾਮਲਾ ਪੁੱਜਾ ਤਾਂ ਵਿਚਲੀ ਕਹਾਣੀ ਕੁੱਝ ਹੋਰ ਹੀ ਨਿਕਲੀ। ਜਾਣਕਾਰੀ ਮੁਤਾਬਕ ਇਹ ਸਾਰਾ ਮਾਮਲਾ ਫੋਕਲ ਪੁਆਇੰਟ ਸਥਿਤ ਗਊਸ਼ਾਲਾ ਦਾ ਹੈ।
ਉਕਤ ਸਿੱਖ ਪਿਓ-ਪੁੱਤ ਇੱਥੇ ਗਊਆਂ ਨੂੰ ਹਰਾ ਚਾਰਾ ਪਾਉਣ ਆਏ ਸਨ। ਇਸ ਦੌਰਾਨ ਉਨ੍ਹਾਂ ਦੀ ਗੱਡੀ ਅੱਗੇ ਇਕ ਵੱਛਾ ਆ ਗਿਆ। ਜਦੋਂ ਦੋਵੇਂ ਗੱਡੀ ਸਾਈਡ 'ਤੇ ਕਰਨ ਲੱਗੇ ਤਾਂ ਸਥਾਨਕ ਲੋਕਾਂ ਨੂੰ ਲੱਗਿਆ ਕਿ ਉਹ ਇਹ ਵੱਛਾ ਚੋਰੀ ਕਰ ਰਹੇ ਹਨ, ਜਿਸ ਤੋਂ ਬਾਅਦ ਸਥਾਨਕ ਲੋਕਾਂ ਅਤੇ ਪਿਓ-ਪੁੱਤ ਵਿਚਾਕਰ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਇਲਾਕੇ 'ਚ ਰਹਿ ਰਹੇ ਪਰਵਾਸੀ ਮਜ਼ਦੂਰਾਂ ਨੇ ਪਿਓ-ਪੁੱਤ ਨੂੰ ਖੰਭੇ ਨਾਲ ਬੰਨ੍ਹ ਲਿਆ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ।
ਇਹ ਵੀ ਪੜ੍ਹੋ : ਹਾਈਕਮਾਨ ਦੇ ਨੁਕਤਿਆਂ ’ਤੇ ਹਰਕਤ ’ਚ ਆਏ 'ਕੈਪਟਨ', ਖੇਤ ਕਾਮਿਆਂ ਲਈ ਕੀਤਾ ਵੱਡਾ ਐਲਾਨ
ਮੌਕੇ 'ਤੇ ਪੁੱਜੀ ਪੁਲਸ ਨੇ ਸਾਰੀ ਛਾਣਬੀਣ ਕੀਤੀ ਤਾਂ ਪਤਾ ਲੱਗਿਆ ਕਿ ਉਕਤ ਪਿਓ-ਪੁੱਤ ਸਿਰਫ ਵੱਛੇ ਨੂੰ ਗੱਡੀ ਹੇਠੋਂ ਆਉਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪਰਵਾਸੀ ਮਜ਼ਦੂਰਾਂ ਨੇ ਕੁੱਝ ਹੋਰ ਹੀ ਸਮਝ ਲਿਆ, ਜਿਸ ਤੋਂ ਬਾਅਦ ਸਾਰਾ ਮਾਮਲਾ ਸਾਫ਼ ਹੋ ਗਿਆ। ਫਿਲਹਾਲ ਦੋਹਾਂ ਧਿਰਾਂ 'ਚੋਂ ਕਿਸੇ ਵੱਲੋਂ ਵੀ ਪੁਲਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ