ਸਰਕਾਰੀ ਮਹਿਲਾ ਡਾਕਟਰ ਤੇ ਆਸ਼ਾ ਵਰਕਰ ਦੀ ਵਾਇਰਲ ਹੋਈ ਆਡੀਓ, ਪੰਜਾਬ ਮੈਡੀਕਲ ਕਾਊਂਸਲ ਨੇ ਲਿਆ ਗੰਭੀਰ ਨੋਟਿਸ
Thursday, Sep 15, 2022 - 11:32 AM (IST)
ਜਲੰਧਰ (ਰੱਤਾ)–ਸੋਸ਼ਲ ਮੀਡੀਆ ’ਤੇ ਬੀਤੇ ਦਿਨ ਵਾਇਰਲ ਹੋਈ ਸਰਕਾਰੀ ਡਾਕਟਰ ਅਤੇ ਆਸ਼ਾ ਵਰਕਰ ਦੀ ਆਡੀਓ ’ਤੇ ਪੰਜਾਬ ਮੈਡੀਕਲ ਕਾਊਂਸਲ ਨੇ ਗੰਭੀਰ ਨੋਟਿਸ ਲੈਂਦੇ ਹੋਏ ਡਾਇਰੈਕਟਰ ਹੈਲਥ ਸਰਵਿਸਿਜ਼ ਪੰਜਾਬ ਨੂੰ ਇਕ ਚਿੱਠੀ ਲਿਖ ਕੇ ਕਿਹਾ ਹੈ ਕਿ ਉਕਤ ਡਾਕਟਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪੰਜਾਬ ਮੈਡੀਕਲ ਕਾਊਂਸਲ ਦੇ ਰਜਿਸਟਰਾਰ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਕੌਂਸਲ ਦੇ ਪ੍ਰਧਾਨ ਡਾਕਟਰ ਸੀ. ਐੱਸ. ਪਰੂਥੀ ਦੇ ਹੁਕਮ ਅਨੁਸਾਰ ਡੀ. ਐੱਚ. ਐੱਸ. ਪੰਜਾਬ ਨੂੰ ਚਿੱਠੀ ਲਿਖੀ ਗਈ ਹੈ ਅਤੇ ਇਸ ਦੀ ਕਾਪੀ ਪ੍ਰਿੰਸੀਪਲ ਸੈਕਟਰੀ ਹੈਲਥ ਨੂੰ ਵੀ ਭੇਜੀ ਗਈ ਹੈ।
ਇਹ ਵੀ ਪੜ੍ਹੋ: MLA ਸ਼ੀਤਲ ਅੰਗੁਰਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਭਾਜਪਾ ’ਤੇ ਲੱਗੇ ਵੱਡੇ ਇਲਜ਼ਾਮ
ਚਿੱਠੀ ਵਿਚ ਲਿਖਿਆ ਗਿਆ ਹੈ ਕਿ ਆਡੀਓ ਕਲਿਪ ਵਿਚ ਡਾ. ਭਾਵਨਾ ਜੋ ਸਿਵਲ ਹਸਪਤਾਲ ਅਬੋਹਰ ਵਿਚ ਗਾਇਨੀ ਵਿਭਾਗ ਵਿਚ ਮੈਡੀਕਲ ਅਫ਼ਸਰ ਹੈ, ਉਹ ਆਸ਼ਾ ਵਰਕਰ ਸਤਿਆ ’ਤੇ ਇਸ ਗੱਲ ਲਈ ਪ੍ਰੈਸ਼ਰ ਪਾ ਰਹੀ ਹੈ ਕਿ ਉਹ ਗਰਭਵਤੀ ਮਹਿਲਾ ਨੂੰ ਡਿਲਿਵਰੀ ਲਈ ਉਸ ਦੇ ਨਿੱਜੀ ਹਸਪਤਾਲ ਲੈ ਕੇ ਆਏ ਅਤੇ ਬਦਲੇ ਵਿਚ ਉਸ ਨੂੰ ਟੋਟਲ ਬਿੱਲ ਦਾ 20 ਫੀਸਦੀ ਹਿੱਸਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਕਪੂਰਥਲਾ ਸਿਟੀ ਥਾਣੇ ’ਚ ਵਿਜੀਲੈਂਸ ਦੀ ਰੇਡ, 2 ਹਜ਼ਾਰ ਦੀ ਰਿਸ਼ਵਤ ਲੈਂਦੇ ASI ਨੂੰ ਕੀਤਾ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ