ਹੁਣ ਪੰਜਾਬ-ਹਰਿਆਣਾ ''ਚ ਵੀ ਵਾਹਨਾਂ ਤੋਂ ਹਟਣਗੇ ''ਵੀ. ਆਈ. ਪੀ. ਸਟਿੱਕਰ''!

02/08/2020 4:05:07 PM

ਚੰਡੀਗੜ੍ਹ : ਚੰਡੀਗੜ੍ਹ 'ਚ ਵਾਹਨਾਂ ਤੋਂ ਵੀ. ਆਈ. ਪੀ. ਸਟਿੱਕਰ ਹਟਾਉਣ ਦੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਪੰਜਾਬ ਅਤੇ ਹਰਿਆਣਾ 'ਚ ਵੀ ਵਾਹਨਾਂ ਤੋਂ ਇਹ ਸਟਿੱਕਰ ਉਤਾਰੇ ਜਾ ਸਕਦੇ ਹਨ। ਇਸ ਸਬੰਧੀ ਗੁਰੂਗ੍ਰਾਮ ਵਾਸੀ ਦਿਨੇਸ਼ ਕੁਮਾਰ ਡਾਕੋਰੀਆ ਨੇ ਸ਼ੁੱਕਰਵਾਰ ਨੂੰ ਹਾਈਕੋਰਟ 'ਚ ਅਰਜ਼ੀ ਦਾਇਰ ਕੀਤੀ ਹੈ। ਆਪਣੀ ਅਰਜ਼ੀ 'ਚ ਉਨ੍ਹਾਂ ਨੇ ਕਿਹਾ ਹੈ ਕਿ ਅਦਾਲਤ ਨੇ 24 ਜਨਵਰੀ ਨੂੰ ਵਾਹਨਾਂ 'ਤੇ ਵੀ. ਆਈ. ਪੀ. ਨਿਸ਼ਾਨ ਹਟਾਉਣ ਨੂੰ ਲੈ ਕੇ ਜਿਹੜੇ ਨਿਰਦੇਸ਼ ਦਿੱਤੇ ਸਨ, ਉਹ ਸਿਰਫ ਚੰਡੀਗੜ੍ਹ ਤੱਕ ਹੀ ਸੀਮਤ ਹਨ।

ਦਿਨੇਸ਼ ਨੇ ਕਿਹਾ ਕਿ ਇਹ ਸਮੱਸਿਆ ਸਿਰਫ ਚੰਡੀਗੜ੍ਹ ਦੀ ਹੀ ਨਹੀਂ, ਸਗੋਂ ਪੰਜਾਬ ਅਤੇ ਹਰਿਆਣਾ 'ਚ ਵੀ ਹੈ ਕਿਉਂਕਿ ਦੋਹਾਂ ਸੂਬਿਆਂ ਦੇ ਲੋਕ ਆਪਣੇ ਵਾਹਨਾਂ 'ਤੇ ਪ੍ਰੈੱਸ, ਪੁਲਸ, ਵਕੀਲ, ਮੇਅਰ ਆਦਿ ਦੇ ਸਟਿੱਕਰ ਲਾ ਕੇ ਰੱਖਦੇ ਹਨ ਅਤੇ ਇਸ 'ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਿਰਦੇਸ਼ ਸਿਰਫ ਚੰਡੀਗੜ੍ਹ ਤੱਕ ਹੀ ਸੀਮਤ ਨਹੀਂ ਰੱਖਣੇ ਚਾਹੀਦੇ, ਸਗੋਂ ਪੰਜਾਬ ਤੇ ਹਰਿਆਣਾ 'ਚ ਵੀ ਇਨ੍ਹਾਂ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ।


Babita

Content Editor

Related News