ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪਈਆਂ ਭਾਜੜਾਂ

Monday, Oct 09, 2017 - 02:36 PM (IST)

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪਈਆਂ ਭਾਜੜਾਂ


ਜੈਤੋ (ਜਿੰਦਲ)- ਦਿਨ-ਪ੍ਰਤੀਦਿਨ ਹੋ ਰਹੇ ਸੜਕੀ ਹਾਦਸਿਆਂ 'ਤੇ ਕਾਬੂ ਪਾਉਣ ਲਈ ਜ਼ਿਲਾ ਫਰੀਦਕੋਟ ਦੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਵੱਲੋਂ ਆਰੰਭੀ ਗਈ ਮੁਹਿੰਮ ਦੌਰਾਨ ਸੜਕ 'ਤੇ ਚਲਣ ਵਾਲੇ ਵ੍ਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਅਧੀਨ ਸਬ-ਡਵੀਜ਼ਨ ਜੈਤੋ ਦੇ ਡੀ. ਐੱਸ. ਪੀ. ਬਲਜਿੰਦਰ ਸਿੰਘ ਵੱਲੋਂ ਜੈਤੋ ਵਿਖੇ ਬਾਜਾ ਖਾਨਾ ਚੌਕ ਨੰਬਰ ਤਿੰਨ ਵਿਖੇ ਨਾਕਾ ਲਾ ਕੇ ਟ੍ਰੈਫਿਕ ਦੀ ਜਾਂਚ ਕੀਤੀ ਗਈ। ਵਾਹਨਾਂ ਦੇ ਕਾਗਜ਼- ਪੱਤਰ ਚੈੱਕ ਕੀਤੇ ਗਏ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ। ਇਸ ਦੇ ਨਾਲ-ਨਾਲ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਦੱਸਿਆ ਗਿਆ। 
ਇਸ ਨਾਕੇ ਦੌਰਾਨ ਡੀ. ਐੱਸ. ਪੀ. ਦੇ ਨਾਲ ਟ੍ਰੈਫਿਕ ਇੰਚਾਰਜ ਜਸਵੀਰ ਸਿੰਘ, ਹਰਬੰਸ ਸਿੰਘ ਆਦਿ ਤੋਂ ਇਲਾਵਾ ਹੋਰ ਟ੍ਰੈਫਿਕ ਪੁਲਸ ਕਰਮਚਾਰੀ ਮੌਜੂਦ ਸਨ।


Related News