''ਪੰਜਾਬ ਦੇ ਮੰਤਰੀ ਭੁੱਖਮਰੀ ਦੇ ਕਾਰਨ ਹੁੰਦੀਆਂ ਖੁਦਕੁਸ਼ੀਆਂ ''ਤੇ ਚੁੱਪ ਕਿਉਂ?''

Tuesday, May 12, 2020 - 03:31 PM (IST)

''ਪੰਜਾਬ ਦੇ ਮੰਤਰੀ ਭੁੱਖਮਰੀ ਦੇ ਕਾਰਨ ਹੁੰਦੀਆਂ ਖੁਦਕੁਸ਼ੀਆਂ ''ਤੇ ਚੁੱਪ ਕਿਉਂ?''

ਚੰਡੀਗੜ੍ਹ : ਪੰਜਾਬ ਦੇ ਗਰੀਬ, ਲਾਚਾਰ, ਲੋੜਵੰਦ ਲੋਕ, ਦਿਹਾੜੀਦਾਰ ਮਜ਼ਦੂਰ, ਰੋਟੀ ਅਤੇ ਰਾਸ਼ਨ ਨਾ ਮਿਲਣ ਕਾਰਨ ਕਈ ਦਿਨਾਂ ਤੋਂ ਭੁੱਖੇ ਹਨ ਅਤੇ ਸੜਕਾਂ 'ਤੇ ਆ ਗਏ ਹਨ, ਧਰਨੇ-ਪ੍ਰਦਰਸ਼ਨ ਕਰ ਰਹੇ ਹਨ, ਭੁੱਖ ਨਾਲ ਦੁੱਖੀ ਲੋਕ ਬਿਜਲੀ ਦੇ ਖੰਭਿਆਂ 'ਤੇ ਚੜ੍ਹ ਰਹੇ ਹਨ ਅਤੇ ਕੁੱਝ ਇਨ੍ਹੇ ਦੁਖੀ ਹੋ ਗਏ ਹਨ ਕਿ ਉਨ੍ਹਾਂ ਮੌਤ ਨੂੰ ਗਲੇ ਲਗਾਉਂਦੇ ਹੋਏ ਖੁਦਕੁਸ਼ੀ ਕਰ ਲਈ ਅਤੇ ਦੂਜੇ ਪਾਸੇ ਕੈਬਿਨੇਟ ਮੀਟਿੰਗ 'ਚ ਇਨ੍ਹਾਂ ਗਰੀਬਾਂ ਦੀ ਆਵਾਜ਼ ਬਣਨ ਦੀ ਥਾਂ ਪੰਜਾਬ ਦੇ ਮੰਤਰੀ ਸ਼ਰਾਬ ਕਾਰੋਬਾਰ ਨੂੰ ਲੈ ਕੇ ਅਫਸਰਾਂ ਨਾਲ ਲੜ੍ਹ ਰਹੇ ਹਨ ਅਤੇ ਮੁੱਖ ਮੰਤਰੀ ਦੇ ਕੋਲ ਦੁਖੜਾ ਰੋ ਰਹੇ ਹਨ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ।

ਪੰਜਾਬ ਸਰਕਾਰ ਦੇ ਮੰਤਰੀ, ਵਿਧਾਇਕ, ਸਾਂਸਦ ਅਤੇ ਅਫਸਰਾਂ 'ਚ ਕਿਸੇ ਨੂੰ ਵੀ ਪੰਜਾਬ ਦੇ ਗਰੀਬ, ਲੋੜਵੰਦ ਭੁੱਖਿਆਂ ਦਾ ਦਰਦ ਨਹੀਂ ਦਿਖ ਰਿਹਾ, ਜੇਕਰ ਦਿਖਦਾ ਹੁੰਦਾ ਤਾਂ ਬੀਤੇ ਕੱਲ ਹੋਈ ਕੈਬਿਨੇਟ ਮੀਟਿੰਗ 'ਚ ਮੰਤਰੀ ਲੁਧਿਆਣਾ, ਮੋਗਾ ਮਲੋਟ ਦੇ ਨਾਲ ਨਾਲ ਭੋਆ ਅਤੇ ਰਾਏਕੋਟ ਅਧੀਨ ਆਉਂਦੇ ਪਿੰਡਾਂ 'ਚ ਭੁੱਖਮਰੀ ਦੇ ਨਾਲ ਹੋਈ ਖੁਦਕੁਸ਼ੀਆਂ ਨੂੰ ਮੁੱਖ ਮੰਤਰੀ ਦੇ ਸਾਹਮਣੇ ਚੁੱਕਦੇ। ਚੰਗਾ ਹੁੰਦਾ ਕਿ ਪੰਜਾਬ ਸਰਕਾਰ ਦੇ ਮੰਤਰੀ ਮਨਪ੍ਰੀਤ ਬਾਦਲ, ਚਰਣਜੀਤ ਚੰਨੀ, ਸੁਖਜਿੰਦਰ ਰੰਧਾਵਾ ਅਤੇ ਮੁੱਖ ਸਕੱਤਰ ਦੇ ਖਿਲਾਫ ਉਨ੍ਹਾਂ ਦਾ ਸਾਥ ਦੇਣ ਵਾਲੇ ਬਾਕੀ ਮੰਤਰੀ, ਪੰਜਾਬ ਦੇ ਗਰੀਬ ਜੋ ਕਿ ਰਾਸ਼ਨ ਨਾ ਮਿਲਣ ਅਤੇ ਭੁੱਖਮਰੀ ਨਾਲ ਤੰਗ ਉਨ੍ਹਾਂ ਦੀ ਆਵਾਜ਼ ਬਣਦੇ।

ਚੰਗਾ ਹੁੰਦਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਅਫਸਰਾਂ ਦੇ ਖਿਲਾਫ ਮੰਤਰੀਆਂ ਦਾ ਸਾਥ ਦੇਣ ਦੇ ਲਈ ਪ੍ਰੈਸ ਬਿਆਨ ਜਾਰੀ ਕਰਨ ਦੀ ਥਾਂ ਪੰਜਾਬ 'ਚ ਰਾਸ਼ਨ ਅਤੇ ਖਾਣਾ ਨਾ ਮਿਲਣ ਨਾਲ ਭੁੱਖੇ ਗਰੀਬਾਂ ਦੇ ਲਈ ਪ੍ਰੈਸ ਬਿਆਨ ਜਾਰੀ ਕਰਦੇ। ਚੰਗਾ ਹੁੰਦਾ ਕਿ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਸ਼ਰਾਬ ਕਾਰੋਬਾਰ ਦੀ ਚਿੰਤਾ ਦੀ ਥਾਂ ਮਾਲਵੇ 'ਚ ਰਾਸ਼ਨ ਨਾ ਮਿਲਣ ਦੇ ਕਾਰਨ ਹੋ ਰਹੇ ਪ੍ਰਦਰਸ਼ਨਾਂ 'ਤੇ ਟਵੀਟ ਕਰ ਪੰਜਾਬ ਦੇ ਅਫਸਰਾਂ 'ਤੇ ਪ੍ਰਸ਼ਨ ਕਰਦੇ। ਭਾਜਪਾ ਆਗੂ ਜੋਸ਼ੀ ਨੇ ਅੰਤ 'ਚ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸ਼ਰਾਬ ਕਾਰੋਬਾਰੀਆਂ ਦੀ ਆਵਾਜ਼ ਬਣਨ ਦੀ ਥਾਂ ਉਨ੍ਹਾਂ ਲੋੜਵੰਦਾਂ ਦੀ ਆਵਾਜ਼ ਬਣੋ, ਜੋ ਕਿ ਕਈ ਦਿਨਾਂ ਤੋਂ ਭੁੱਖੇ ਹਨ, ਪ੍ਰਦਰਸ਼ਨ ਕਰ ਰਹੇ ਹਨ, ਪੁਲਸ ਦੇ ਡੰਡੇ ਖਾ ਰਹੇ ਹਨ ਅਤੇ ਭੁੱਖਮਰੀ ਦੇ ਕਾਰਨ ਖੁਦਕੁਸ਼ੀ ਕਰ ਰਹੇ ਹਨ।


author

Babita

Content Editor

Related News