ਇਸ ਪਿੰਡ ਦੇ ਕੋਨੇ-ਕੋਨੇ 'ਚ ਲੱਗੇ ਸਿਆਸੀ ਪਾਰਟੀਆਂ ਦੇ ਬਾਈਕਾਟ ਦੇ ਬੋਰਡ, EVM ਨੂੰ ਲੈ ਕੇ ਕੀਤਾ ਗਿਆ ਵੱਡਾ ਐਲਾਨ

09/06/2021 2:21:35 PM

ਸਮਰਾਲਾ (ਵਿਪਨ) : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੂਰੇ ਭਾਰਤ ਵਿੱਚ ਹਰ ਇੱਕ ਇਨਸਾਨ ਕਿਸਾਨਾਂ ਦੇ ਹੱਕ ਵਿੱਚ ਖੜ੍ਹਾ ਨਜ਼ਰ ਆ ਰਿਹਾ ਹੈ ਅਤੇ ਕੇਂਦਰ ਸਰਕਾਰ ਖ਼ਿਲਾਫ਼ ਹਰ ਪਾਸੇ ਨਾਅਰੇਬਾਜ਼ੀ ਹੋ ਰਹੀ ਹੈ। ਉਥੇ ਹੀ ਪੰਜਾਬ ਵਿੱਚ ਵੀ ਕਿਸਾਨ-ਮਜ਼ਦੂਰ ਏਕਤਾ ਵੱਲੋਂ ਹਰ ਇੱਕ ਸਿਆਸੀ ਪਾਰਟੀ ਦੇ ਆਗੂਆਂ ਨੂੰ ਘੇਰ ਕੇ ਸਵਾਲ ਤਲਬ ਕੀਤੇ ਜਾ ਰਹੇ ਹਨ। ਲੁਧਿਆਣਾ ਜ਼ਿਲ੍ਹੇ 'ਚ ਪੈਂਦੇ ਪਿੰਡ ਉਟਾਲਾਂ 'ਚ ਵੀ ਕੁੱਝ ਅਜਿਹਾ ਹੀ ਹੋ ਰਿਹਾ ਹੈ।

ਇਹ ਵੀ ਪੜ੍ਹੋ : ਜਨਾਨੀ ਦੀ ਚਿਖ਼ਾ ਤੋਂ ਅਸਥੀਆਂ ਚੁਗਣ ਗਿਆ ਪਰਿਵਾਰ ਰਹਿ ਗਿਆ ਹੱਕਾ-ਬੱਕਾ, ਜਾਣੋ ਅਜਿਹਾ ਕੀ ਹੋਇਆ

PunjabKesari

ਪਿੰਡ ਵਾਸੀਆਂ ਦੇ ਮਤਾ ਪਾਉਣ ਤੋਂ ਬਾਅਦ ਪਿੰਡ ਦੇ ਹਰ ਕੋਨੇ 'ਤੇ ਸਾਰੀਆ ਸਿਆਸੀ ਪਾਰਟੀਆਂ ਦਾ ਸਾਲ-2022 ਦੀਆਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ ਅਤੇ ਕੁੱਝ ਸਵਾਲਾਂ ਦੇ ਜਵਾਬ ਪੁੱਛੇ ਗਏ ਹਨ। ਪਿੰਡ ਉਟਾਲਾਂ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਬਾਈਕਾਟ ਦੇ ਬੋਰਡ ਪਿੰਡ ਦੇ ਚਾਰ-ਚੁਫੇਰੇ ਲਗਾਏ ਗਏ ਹਨ। ਸਮੂਹ ਪਿੰਡ ਵਾਸੀਆਂ ਵੱਲੋਂ ਸਾਰੀਆਂ ਪਾਰਟੀਆਂ ਦੇ ਸਿਆਸੀ ਆਗੂਆਂ ਅਤੇ ਉਨ੍ਹਾਂ ਦੇ ਵਰਕਰਾਂ ਨੂੰ ਪਿੰਡ 'ਚ ਨਾ ਵੜਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਦਰਦਨਾਕ : ਫਾਟਕ ਬੰਦ ਹੋਣ ਕਾਰਨ ਆਟੋ 'ਚ ਤੜਫਦੀ ਰਹੀ ਗਰਭਵਤੀ ਜਨਾਨੀ, ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ

PunjabKesari

ਸਿਰਫ ਇੰਨਾ ਹੀ ਨਹੀਂ, ਪਿੰਡ ਵਾਸੀਆਂ ਨੇ ਇਕ ਹੋਰ ਵੱਡਾ ਐਲਾਨ ਵੀ ਕਰਦਿਆਂ ਕਿਹਾ ਹੈ ਕਿ ਉਹ ਚੋਣ ਕਮਿਸ਼ਨਰ ਨੂੰ ਪੱਤਰ ਲਿਖਣ ਜਾ ਰਹੇ ਹਾਂ, ਜਿਸ 'ਚ ਉਨ੍ਹਾਂ ਵੱਲੋਂ ਮੰਗ ਕੀਤੀ ਜਾਵੇਗੀ ਕਿ ਉਨ੍ਹਾਂ ਦੇ ਪਿੰਡ 'ਚ ਚੋਣਾਂ ਕਰਵਾਉਣ ਵਾਲੀਆਂ ਈ. ਵੀ. ਐਮ. ਮਸ਼ੀਨਾਂ ਵੀ ਨਾ ਭੇਜੀਆਂ ਜਾਣ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅੱਜ ਤੋਂ ਪੰਜਾਬ ਦੀਆਂ ਸੜਕਾਂ 'ਤੇ ਨਹੀਂ ਚੱਲਣਗੀਆਂ ਪਨਬੱਸ ਤੇ PRTC ਦੀਆਂ ਬੱਸਾਂ

ਪਿੰਡ ਵਾਸੀਆ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਤਾਂ ਦੂਰ ਦੀ ਗੱਲ, ਉਨ੍ਹਾਂ ਦੇ ਹਲਕੇ ਵਿੱਚ ਵੀ ਸਿਆਸੀ ਪਾਰਟੀਆਂ ਨੇ ਕੋਈ ਵਿਕਾਸ ਨਹੀਂ ਕੀਤਾ। ਇਹ ਸਿਆਸੀ ਪਾਰਟੀਆਂ ਸਿਰਫ ਤੇ ਸਿਰਫ 74 ਸਾਲਾ ਤੋਂ ਲੋਕਾਂ ਦਾ ਖੂਨ ਚੂਸ ਰਹੀਆ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸੰਯੁਕਤ ਮੋਰਚੇ 'ਚੋਂ ਕਿਸਾਨ ਕੋਈ ਪਾਰਟੀ ਬਣਾਉਂਦੇ ਹਨ ਤਾਂ ਉਹ ਇਸ ਨਵੀਂ ਬਣਾਈ ਪਾਰਟੀ ਬਾਰੇ ਜ਼ਰੂਰ ਸੋਚਣਗੇ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News